Met Gala 2024: ਮੇਟ ਗਾਲਾ 'ਚ ਆਲੀਆ ਭੱਟ ਦਾ ਚੱਲਿਆ ਜਾਦੂ, ਭਾਰਤ ਨੂੰ ਇੰਝ ਮਾਣ ਕਰਵਾਇਆ ਮਹਿਸੂਸ
ਆਲੀਆ ਭੱਟ ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ-ਨਾਲ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ। ਹਰ ਇਵੈਂਟ 'ਚ ਉਸ ਦਾ ਲੁੱਕ ਅਜਿਹਾ ਹੁੰਦਾ ਹੈ ਕਿ ਹਰ ਕੋਈ ਉਸ ਦੀ ਤਾਰੀਫ ਕਰਨ ਤੋਂ ਨਹੀਂ ਰੁਕਦਾ। ਮੇਟ ਗਾਲਾ 2024 ਵਿੱਚ ਵੀ ਕੁਝ ਅਜਿਹਾ ਹੀ ਹੋਇਆ ਹੈ।
Download ABP Live App and Watch All Latest Videos
View In Appਆਲੀਆ ਭੱਟ ਕਦੇ ਵੀ ਆਪਣੇ ਦੇਸ਼ ਨੂੰ ਮਾਣ ਮਹਿਸੂਸ ਕਰਨ ਦਾ ਮੌਕਾ ਨਹੀਂ ਗੁਆਉਂਦੀ। ਚਾਹੇ ਉਹ ਉਸਦੀ ਅਦਾਕਾਰੀ ਦੁਆਰਾ ਹੋਵੇ ਜਾਂ ਇਸ ਵਾਰ ਮੇਟ ਗਾਲਾ ਵਿੱਚ ਉਸਦੇ ਲੁੱਕ ਦੁਆਰਾ।
ਆਲੀਆ ਭੱਟ ਨੇ ਮੇਟ ਗਾਲਾ ਦੇ ਰੈੱਡ ਕਾਰਪੇਟ 'ਤੇ ਸਾੜ੍ਹੀ ਪਾ ਕੇ ਵਾਕ ਕੀਤਾ। ਸਾੜ੍ਹੀ 'ਚ ਆਲੀਆ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਜਿਵੇਂ ਹੀ ਮੇਟ ਗਾਲਾ ਤੋਂ ਆਲੀਆ ਦਾ ਲੁੱਕ ਸਾਹਮਣੇ ਆਇਆ ਹੈ, ਪ੍ਰਸ਼ੰਸਕ ਉਸ ਦੀ ਤਾਰੀਫ ਕਰਨਾ ਬੰਦ ਨਹੀਂ ਕਰ ਰਹੇ ਹਨ। ਉਨ੍ਹਾਂ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਆਲੀਆ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਡਿਜ਼ਾਈਨਰ ਸਬਿਆਸਾਂਚੀ ਦੀ ਪੇਸਟਲ ਰੰਗ ਦੀ ਸਾੜੀ ਪਾਈ ਹੈ।
ਆਲੀਆ ਨੇ ਹੇਅਰ ਐਕਸੈਸਰੀਜ਼ ਅਤੇ ਨਿਊਨਤਮ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ। ਆਲੀਆ ਦੇ ਮੇਕਅੱਪ ਤੋਂ ਜ਼ਿਆਦਾ ਉਸ ਦੀ ਮੁਸਕਰਾਹਟ ਲੋਕਾਂ ਨੂੰ ਦੀਵਾਨਾ ਬਣਾ ਰਹੀ ਹੈ।
ਆਲੀਆ ਦੇ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਕਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ- ਤੁਸੀਂ ਕੁਈਨ ਦੀ ਤਰ੍ਹਾਂ ਲੱਗ ਰਹੇ ਹੋ। ਦੂਜੇ ਨੇ ਲਿਖਿਆ- ਆਲੀਆ ਦਾ ਲੁੱਕ ਟੂ ਦ ਪੁਆਇੰਟ ਹੈ।