ਪ੍ਰਭਾਸ ਪਹਿਣਨਗੇ 6 ਕਰੋੜ ਦੀ ਡ੍ਰੈਸ, ਮਸਤਾਨੀ ਤੋਂ ਲੈਕੇ ਯੋਧਾ ਤਕ ਦੇ ਕਿਰਦਾਰਾਂ ਦੇ ਕੱਪੜਿਆ ਦੀ ਕੀਮਤ ਕਰ ਦੇਵੇਗੀ ਹੈਰਾਨ
ਬਾਲੀਵੁੱਡ ਦੀਆਂ ਕਈ ਫਿਲਮਾਂ ਅਜਿਹੀਆਂ ਜੋ ਆਪਣੇ ਬਜਟ ਨੂੰ ਲੈਕੇ ਸੁਰਖੀਆਂ 'ਚ ਰਹਿੰਦੀਆਂ ਹਨ। ਇਕ-ਇਕ ਸੀਨ ਤੇ ਕੌਸਟਿਊਮ ਤੇ ਫਿਲਮ ਮੇਕਰ ਤੇ ਪ੍ਰੋਡਿਊਸਰ ਲੱਖਾਂ-ਕਰੋੜਾਂ ਰੁਪਏ ਖਰਚ ਕਰਦੇ ਹਨ। ਲੇਟੈਸਟ ਰਿਪੋਰਟਾਂ ਮੁਤਾਬਕ ਪ੍ਰਭਾਸ ਤੇ ਪੂਜਾ ਹੇਗੜੇ ਦੀ ਆਉਣ ਵਾਲੀ ਫਿਲਮ ਰਾਧੇ ਸਾਮ ਦਾ ਕੁੱਲ ਬਜਟ 350 ਕਰੋੜ ਰੁਪਏ ਹੈ। ਜਿਸ 'ਚ 6 ਕਰੋੜ ਰੁਪਏ ਪ੍ਰਭਾਸ ਦੇ ਕੌਸਟਿਊਮ 'ਤੇ ਲਾਏ ਗਏ ਹਨ। ਇਸ ਤੋਂ ਇਲਾਵਾ ਵੀ ਕਈ ਫਿਲਮਾਂ 'ਚ ਅਦਾਕਾਰਾਂ ਦੇ ਕੱਪੜਿਆਂ 'ਤੇ ਵੱਡੀ ਰਕਮ ਖਰਚ ਕੀਤੀ ਜਾ ਚੁੱਕੀ ਹੈ।
Download ABP Live App and Watch All Latest Videos
View In Appਜੋਧਾ ਅਕਬਰ: ਇਸ ਫਿਲਮ 'ਚ ਐਸ਼ਵਰਿਆ ਦਾ ਰਾਣੀ ਲੁਕ ਖੂਬ ਸੁਰਖੀਆਂ 'ਚ ਰਿਹਾ। ਫਿਲਮ 'ਚ ਐਸ਼ਵਰਿਆ ਦੀ ਡਿਜ਼ਾਇਨਰ ਨੀਤ ਲੁੱਲਾ ਸੀ। ਐਸ਼ਵਰਿਆ ਦਾ ਫਿਲਮ 'ਚ ਇਕ-ਇਕ ਲਹਿੰਗਾ ਦੋ-ਦੋ ਲੱਖ ਰੁਪਏ ਦਾ ਸੀ।
ਬਾਜੀਰਾਵ ਮਸਤਾਨੀ: ਇਸ ਫਿਲਮ ਨੂੰ ਪਰਫੈਕਟ ਤੇ ਯਾਦਗਾਰ ਬਣਾਉਣ ਲਈ ਮੇਕਰਸ ਨੇ 50 ਲੱਖ ਰੁਪਏ ਕੌਸਟਿਊਮਸ 'ਤੇ ਖਰਚ ਦਿੱਤੇ ਸਨ।
ਦੇਵਦਾਸ: ਫਿਲਮ 'ਚ ਚੰਦਰਮੁਖੀ ਬਣੀ ਅਦਾਕਾਰਾ ਮਾਧੁਰੀ ਦੀਕਸ਼ਿਤ ਦੀ ਸਾੜੀ ਤੇ ਲਹਿੰਗਿਆਂ 'ਤੇ ਮੋਟੀ ਰਕਮ ਖਰਚ ਕੀਤੀ ਗਈ ਸੀ। ਉਸ ਸਮੇਂ ਮਾਧੁਰੀ ਦੇ ਕੱਪੜਿਆਂ 'ਤੇ 15-15 ਲੱਖ ਰੁਪਏ ਖਰਚ ਕੀਤੇ ਗਏ ਸਨ।
ਪਦਮਾਵਤ: ਇਸ ਫਿਲਮ ਦੇ ਗਾਣੇ ਘੂਮਰ ਲਈ ਜੋ ਲਹਿੰਗਾ ਦੀਪਿਕਾ ਪਾਦੂਕੋਨ ਨੇ ਪਹਿਨਿਆ ਸੀ ਉਸ ਦੀ ਕੀਮਤ 30 ਲੱਖ ਰੁਪਏ ਦੱਸੀ ਜਾਂਦੀ ਹੈ। ਅਦਾਕਾਰਾ ਦੇ ਲਹਿੰਗੇ ਦਾ ਵਜ਼ਨ 30 ਕਿੱਲੋ ਸੀ। ਇਸ ਲਹਿੰਗੇ ਨੂੰ ਤਿਆਰ ਹੋਣ 'ਚ 600 ਦਿਨ ਲੱਗੇ ਸਨ। 200 ਕਾਰੀਗਰਾਂ ਨੇ ਇਸ ਨੂੰ ਸੋਨੇ ਨਾਲ ਤਿਆਰ ਕੀਤਾ ਸੀ।
ਕ੍ਰਿਸ਼: ਫ਼ਿਲਮ 'ਚ ਕੰਗਨਾ ਰਣੌਤ ਨੇ ਸੁਪਰਵਿਲੇਨ ਲੁਕ ਨੂੰ ਪਰਫੈਕਟ ਬਣਾਉਣ ਲਈ ਮੇਕਰਸ ਨੇ ਵੱਡੀ ਰਕਮ ਖਰਚ ਕੀਤੀ ਸੀ। ਫ਼ਿਲਮ 'ਚ ਸਿਰਫ਼ ਕੰਗਨਾ ਦੀ ਹੀ ਕੌਸਟਿਊਮ ਤੇ ਮੇਕਰਸ ਨੇ ਇਕ ਕਰੋੜ ਰੁਪਏ ਦਾ ਬਜਟ ਖਰਚ ਕੀਤਾ ਸੀ।
ਰੋਬੋਟ: ਸਾਊਥ ਸੁਪਰਸਟਾਰ ਰਜਨੀਕਾਂਤ ਨੇ ਰੋਬੋਟ ਫ਼ਿਲਮ 'ਚ ਤਿੰਨ ਕਰੋੜ ਰੁਪਏ ਦੀ ਰੋਬੋਟ ਡ੍ਰੈਸ ਪਹਿਨੀ ਸੀ। ਇਸ ਡ੍ਰੈਸ ਦੀ ਖਾਸੀਅਤ ਇਹ ਸੀ ਕਿ ਇਹ ਦੇਖਣ 'ਚ ਭਾਰੀ ਭਰਕਮ ਨਜ਼ਰ ਆਉਂਦੀ ਹੈ ਪਰ ਅਸਲ 'ਚ ਇਹ ਬੇਹੱਦ ਹਲਕੀ ਹੈ ਜਿਸ ਨੂੰ ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ ਨੇ ਡਿਜ਼ਾਇਨ ਕੀਤਾ ਹੈ।
ਤੇਵਰ: ਇਸ ਫਿਲਮ 'ਚ ਸੋਨਾਕਸ਼ੀ ਸਿਨ੍ਹਾ ਨੂੰ ਰਾਧਾ ਨਾਚੇਗੀ ਗਾਣੇ ਲਈ ਤਿਆਰ ਕਰਨ 'ਤੇ ਮੇਕਰਸ ਨੇ 75 ਲੱਖ ਰੁਪਏ ਖਰਚ ਕੀਤੇ ਸਨ।
ਸਿੰਘ ਇਜ਼ ਬਲਿੰਗ: ਫਿਲਮ ਦੇ ਟਾਇਟਲ ਸੌਂਗ 'ਚ ਅਕਸ਼ੇ ਕੁਮਾਰ ਨੇ ਜੋ ਕਾਲੇ ਰੰਗ ਦਾ ਕੁਰਤਾ, ਸੋਨੇ ਦੀ ਜਿਊਲਰੀ ਤੇ ਗੋਲਡਨ ਪੱਗ ਬੰਨ੍ਹੀ ਸੀ ਇਸ ਲੁੱਕ 'ਤੇ ਮੋਟੀ ਰਕਮ ਖਰਚ ਕੀਤੀ ਗਈ ਸੀ। ਰਿਪੋਰਟਾਂ ਮੁਤਾਬਕ ਇਸ ਪੱਗ ਦੀ ਇਕੱਲੀ ਦੀ ਕੀਮਤ 65 ਲੱਖ ਰੁਪਏ ਸੀ।