Nushrratt Bharuccha: ਰੈੱਡ ਸ਼ਰਾਰਾ 'ਚ ਨਜ਼ਰ ਆਈ ਨੁਸਰਤ ਭਰੂਚਾ, ਡੈਸ਼ਿੰਗ ਲੁੱਕ ਦੇਖ ਉੱਡੇ ਫੈਨਜ਼ ਦੇ ਹੋਸ਼
ਅਦਾਕਾਰਾ ਨੁਸਰਤ ਭਰੂਚਾ ਨੇ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਅਦਾਕਾਰੀ ਦੇ ਨਾਲ-ਨਾਲ ਇਹ ਅਭਿਨੇਤਰੀ ਆਪਣੇ ਲੁੱਕ ਅਤੇ ਸਟਾਈਲ ਨਾਲ ਵੀ ਲੋਕਾਂ ਨੂੰ ਦੀਵਾਨਾ ਬਣਾਉਂਦੀ ਰਹਿੰਦੀ ਹੈ।
Download ABP Live App and Watch All Latest Videos
View In Appਨੁਸਰਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ 'ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਲਾਲ ਰੰਗ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਸ਼ਰਾਰਾ ਸੈੱਟ ਪਾਇਆ ਹੋਇਆ ਹੈ। ਅਭਿਨੇਤਰੀ ਸਲੀਵਲੈੱਸ ਕ੍ਰੌਪ ਟਾਪ ਅਤੇ ਸ਼ਰਾਰਾ ਪੈਂਟ 'ਚ ਕਾਫੀ ਬੋਲਡ ਨਜ਼ਰ ਆ ਰਹੀ ਹੈ।
ਇਸ ਆਊਟਫਿਟ ਦੇ ਨਾਲ ਅਭਿਨੇਤਰੀ ਨੇ ਮੈਚਿੰਗ ਡਿਜ਼ਾਈਨਰ ਦੁਪੱਟਾ ਵੀ ਕੈਰੀ ਕੀਤਾ ਹੋਇਆ ਹੈ।
ਅਭਿਨੇਤਰੀ ਨੇ ਡਰੈੱਸ ਦੇ ਨਾਲ ਮਲਟੀਕਲਰਡ ਚੋਕਰ ਸਟਾਈਲ ਦਾ ਹਾਰ ਪਹਿਨਿਆ ਹੋਇਆ ਹੈ।
ਅਭਿਨੇਤਰੀ ਨੇ ਨਿਊਡ ਮੇਕਅਪ ਅਤੇ ਸ਼ਾਰਟ ਓਪਨ ਹੇਅਰਸਟਾਈਲ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ।