ਫਿਲਮ Omkara ਦੇ ਸੈਟ 'ਤੇ Kareena Kapoor ਨੂੰ ਮੈਮ ਕਹਿੰਦੇ ਸੀ Saif Ali Khan, ਦੋਵੇਂ ਨਹੀਂ ਕਰਦੇ ਸੀ ਇੱਕ ਦੂਜੇ ਨਾਲ ਗੱਲ
ਕਰੀਨਾ ਕਪੂਰ ਨੇ ਇਸ ਗੱਲ ਦਾ ਖੁਲਾਸਾ ਇੱਕ ਚੈਟ ਸ਼ੋਅ ਵਿੱਚ ਇੱਕ ਇੰਟਰਵਿਊ ਦੌਰਾਨ ਕੀਤਾ। ਉਸ ਨੇ ਕਿਹਾ ਸੀ, ਸੈਫ ਇੱਕ ਵੱਖਰੀ ਪੀੜ੍ਹੀ ਦਾ ਸੀ। ਮੈਂ ਉਸਨੂੰ ਹਮ ਸਾਥ ਸਾਥ ਹੈ ਦੀ ਸ਼ੂਟਿੰਗ ਦੌਰਾਨ ਵੇਖਿਆ, ਜਿੱਥੇ ਉਹ ਮੇਰੀ ਭੈਣ ਕਰਿਸ਼ਮਾ ਨਾਲ ਉਸ ਫਿਲਮ ਵਿੱਚ ਕੰਮ ਕਰ ਰਿਹਾ ਸੀ।
Download ABP Live App and Watch All Latest Videos
View In Appਜਦੋਂ ਅਸੀਂ ਪਹਿਲਾਂ ਓਮਕਾਰਾ ਵਿੱਚ ਇਕੱਠੇ ਕੰਮ ਕੀਤਾ ਸੀ, ਅਸੀਂ ਗੱਲ ਵੀ ਨਹੀਂ ਕਰਦੇ ਸੀ ਕਿਉਂਕਿ ਉਦੋਂ ਮੇਰਾ ਬੁਆਏਫ੍ਰੈਂਡ ਕੋਈ ਹੋਰ ਸੀ ਅਤੇ ਉਹ ਕਿਸੇ ਹੋਰ ਨੂੰ ਡੇਟ ਕਰ ਰਹੇ ਸੀ। ਅਸੀਂ ਗੱਲ ਨਹੀਂ ਕੀਤੀ ਅਤੇ ਸਿਰਫ ਗੁੱਡ ਮਾਰਨਿੰਗ ਤੱਕ ਸੀਮਿਤ ਸੀ। ਉਹ ਮੈਨੂੰ ਗੁੱਡ ਮਾਰਨਿੰਗ ਮੈਮ ਵਜੋਂ ਜਵਾਬ ਦਿੰਦੇ ਸੀ ਅਤੇ ਮੇਰੇ ਨਾਲ ਬਹੁਤ ਆਦਰ ਨਾਲ ਪੇਸ਼ ਆਉਂਦੇ ਸੀ। ਮੈਂ ਸੋਚਿਆ ਕਿ ਠੀਕ ਹੈ ਪਰ ਉਹ ਬਹੁਤ ਹੈਂਡਸਮ ਲੱਗਦੇ ਸੀ।
ਕਰੀਨਾ ਨੇ ਅੱਗੇ ਕਿਹਾ, ਸੈਫ ਦੀ ਸ਼ਖਸੀਅਤ ਅਜਿਹੀ ਸੀ ਕਿ ਜਿਸ ਦੀ ਹਰ ਔਰਤ ਨੂੰ ਚਾਹਤ ਹੁੰਦੀ ਹੈ। ਮੈਂ ਉਸਦੇ ਨਾਲ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਦਾ ਕਦਮ ਚੁੱਕਿਆ ਸੀ। ਸੈਫ ਉਹ ਕਿਸਮ ਦਾ ਵਿਅਕਤੀ ਨਹੀਂ ਹੈ ਜੋ ਔਰਤ ਨੂੰ ਅਪਰੋਚ ਕਰਨ। ਉੰਝ ਜਦੋਂ ਮੈਂ ਉਨ੍ਹਾਂ ਕੋਲ ਪਹੁੰਚੀ ਤਾਂ, ਉਨ੍ਹਾਂ ਨੂੰ ਯਕੀਨ ਨਹੀਂ ਹੋਇਆ। ਉਨ੍ਹਾਂ ਨੇ ਕਿਹਾ, ਮੈਨੂੰ ਯਕੀਨ ਨਹੀਂ ਹੈ ਕਿ ਕਰੀਨਾ ਕਪੂਰ ਮੇਰੇ ਲਈ ਇਹ ਕਰ ਰਹੀ ਹੈ। ਇਸ ਤੋਂ ਬਾਅਦ ਉਹ ਸਹਿਮਤ ਹੋ ਗਏ ਅਤੇ ਅਸੀਂ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ।
ਦੱਸ ਦੇਈਏ ਕਿ ਸੈਫ ਅਤੇ ਕਰੀਨਾ ਦਾ ਵਿਆਹ ਕਈ ਸਾਲਾਂ ਤੋਂ ਡੇਟਿੰਗ ਤੋਂ ਬਾਅਦ ਸਾਲ 2012 ਵਿੱਚ ਹੋਇਆ ਸੀ। ਕਰੀਨਾ ਸੈਫ ਦੀ ਦੂਜੀ ਪਤਨੀ ਬਣ ਗਈ ਕਿਉਂਕਿ ਸੈਫ ਦਾ ਅੰਮ੍ਰਿਤਾ ਸਿੰਘ ਤੋਂ ਤਲਾਕ ਹੋ ਗਿਆ ਸੀ। ਵਿਆਹ ਤੋਂ ਬਾਅਦ ਕਰੀਨਾ ਨੇ ਦੋ ਬੇਟੇ ਹਨ।
ਬਾਲੀਵੁੱਡ ਐਕਟਰਸ ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਦੀ ਪ੍ਰੇਮ ਕਹਾਣੀ ਕਾਫ਼ੀ ਦਿਲਚਸਪ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਦੋਵੇਂ ਫਿਲਮ ‘ਟਸ਼ਨ’ ਵਿੱਚ ਕੰਮ ਕਰਦਿਆਂ ਨਜ਼ਦੀਕ ਆਏ ਸੀ ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਤੋਂ ਪਹਿਲਾਂ ਜਦੋਂ ਉਹ ਫਿਲਮ ‘ਓਮਕਾਰਾ’ ਵਿੱਚ ਕੰਮ ਕਰਦੇ ਸੀ ਤਾਂ ਉਨ੍ਹਾਂ ਦਰਮਿਆਨ ਨਾਂਹ ਦੇ ਬਰਾਬਰ ਗੱਲਬਾਤ ਹੁੰਦੀ ਸੀ।