Parineeti-Raghav Photo: ਵਿਆਹ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਛਾਈ ਪਰਿਣੀਤੀ-ਰਾਘਵ ਦੀ ਜੋੜੀ, ਵੇਖੋ ਦੋਵਾਂ ਦਾ ਖੂਬਸੂਰਤ ਅੰਦਾਜ਼

Parineeti-Raghav Photo: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਵਿਆਹ ਤੋਂ ਬਾਅਦ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੋਵਾਂ ਦੀ ਜੋੜੀ ਪ੍ਰਸ਼ੰਸਕਾਂ ਵਿਚਾਲੇ ਖੂਬ ਵਾਹੋ-ਵਾਹੀ ਖੱਟ ਰਹੀ ਹੈ।

Parineeti Chopra And Raghav Chadha First Public Appearance

1/7
ਇਸ ਵਿਚਾਲੇ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀਆਂ ਵਿਆਹ ਤੋਂ ਬਾਅਦ ਦੀਆਂ ਤਸਵੀਰਾਂ ਸੋਸ਼ਲ਼ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਦੋਵਾਂ ਦਾ ਅੰਦਾਜ਼ ਵੇਖ ਤੁਸੀ ਵੀ ਇਨ੍ਹਾਂ ਦੇ ਦੀਵਾਨਾ ਹੋ ਜਾਵੋਗੇ।
2/7
ਪਰਿਣੀਤੀ ਦੀਆਂ ਵਿਆਹ ਤੋਂ ਬਾਅਦ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ਵਿੱਚ ਉਹ ਗੁਲਾਬੀ ਰੰਗ ਦਾ ਲਾਂਗ ਟਾਪ ਅਤੇ ਜੀਨਸ ਵਿੱਚ ਨਜ਼ਰ ਆਈ। ਉਸ ਦੇ ਹੱਥਾਂ ਵਿਚ ਚੂੜੀਆਂ ਹਨ ਅਤੇ ਮੱਥੇ 'ਤੇ ਸਿੰਦੂਰ ਲਗਾਇਆ ਸੀ।
3/7
ਇਸ ਦੌਰਾਨ ਪਰਿਣੀਤੀ ਵੀ ਮੀਡੀਆ ਦੇ ਸਾਹਮਣੇ ਸ਼ਰਮਾਉਂਦੀ ਨਜ਼ਰ ਆਈ। ਉਥੇ ਹੀ ਰਾਘਵ ਸਫੇਦ ਕਮੀਜ਼ ਅਤੇ ਬਲੈਕ ਪੈਂਟ 'ਚ ਆਪਣੇ ਸਿਗਨੇਚਰ ਸਟਾਈਲ 'ਚ ਸੀ। ਜਦੋਂ ਉਹ ਦੋਵੇਂ ਪਹੁੰਚੇ ਤਾਂ ਪਾਪਰਾਜ਼ੀ ਦੀ ਇੰਨੀ ਭੀੜ ਸੀ ਕਿ ਉਹ ਦੂਰ ਜਾਣ ਦਾ ਇੰਤਜ਼ਾਰ ਕਰਨ ਲੱਗੇ।
4/7
ਇਸ ਤੋਂ ਇਲਾਵਾ ਪਰਿਣੀਤੀ ਰਾਘਵ ਨਾਲ ਆਪਣੇ ਸਹੁਰੇ ਘਰ ਪੁੱਜੀ, ਇਸ ਦੌਰਾਨ ਉਹ ਆਪਣੇ ਬੇਹੱਦ ਖੂਬਸੂਰਤ ਅੰਦਾਜ਼ ਵਿੱਚ ਨਜ਼ਰ ਆਈ।
5/7
ਕਾਬਿਲੇਗੌਰ ਹੈ ਕਿ ਜੋੜੀ ਨੇ 24 ਸਤੰਬਰ ਨੂੰ ਉਦੈਪੁਰ ਵਿੱਚ ਸੱਤ ਫੇਰੇ ਲਏ। ਪਰਿਣੀਤੀ ਅਤੇ ਰਾਘਵ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
6/7
ਪਰਿਣੀਤੀ ਦੇ ਵਿਆਹ 'ਚ ਬਾਲੀਵੁੱਡ ਦੇ ਨਾਲ-ਨਾਲ ਸਿਆਸੀ ਪਾਰਟੀਆਂ ਵੱਲੋਂ ਵੀ ਸ਼ਿਰਕਤ ਕੀਤੀ ਗਈ। ਪਰ ਉਨ੍ਹਾਂ ਦੀ ਭੈਣ ਪ੍ਰਿਯੰਕਾ ਚੋਪੜਾ ਇਸ ਵਿਆਹ ਦਾ ਹਿੱਸਾ ਨਹੀਂ ਬਣ ਸਕੀ। ਪਰ ਉਨ੍ਹਾਂ ਦੀ ਮਾਂ ਮਧੂ ਚੋਪੜਾ ਵਿਆਹ ਵਿੱਚ ਸ਼ਾਮਲ ਹੋਈ ਸੀ।
7/7
ਪਰਿਣੀਤੀ ਦੀ ਬ੍ਰਾਈਡਲ ਐਂਟਰੀ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ। ਇਸ ਦੌਰਾਨ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਪਰੀ ਦੀ ਐਂਟਰੀ ਤੇ ਮਧੂ ਚੋਪੜਾ ਦਾ ਰਿਐਕਸ਼ਨ ਨਜ਼ਰ ਆ ਰਿਹਾ ਹੈ।
Sponsored Links by Taboola