Raghav-Parineeti: ਪਰਿਣੀਤੀ- ਰਾਘਵ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਅਣਦੇਖੀਆਂ ਤਸਵੀਰਾਂ ਵਾਇਰਲ, ਪਰਿਵਾਰ ਨਾਲ ਮਸਤੀ ਕਰਦੇ ਆਏ ਨਜ਼ਰ

Parineeti Raghav Wedding Unseen Photos: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ 24 ਸਤੰਬਰ ਨੂੰ ਉਦੈਪੁਰ ਦੇ ਦਿ ਲੀਲਾ ਪੈਲੇਸ ਚ ਧੂਮ-ਧਾਮ ਨਾਲ ਹੋਇਆ।

Parineeti Raghav Wedding Unseen Photos

1/6
ਲਾੜਾ-ਲਾੜੀ ਦੇ ਰੂਪ 'ਚ ਇਹ ਜੋੜਾ ਬਹੁਤ ਵਧੀਆ ਲੱਗ ਰਿਹਾ ਸੀ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।
2/6
ਹੁਣ ਇਸ ਜੋੜੇ ਦੇ ਵਿਆਹ ਦੀਆਂ ਹੋਰ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਝਲਕੀਆਂ ਦੇਖੀਆਂ ਜਾ ਸਕਦੀਆਂ ਹਨ।
3/6
ਇਨ੍ਹਾਂ ਤਸਵੀਰਾਂ 'ਚ ਲਾੜਾ-ਲਾੜੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
4/6
ਦੱਸ ਦੇਈਏ ਕਿ ਪਰਿਣੀਤੀ ਨੇ ਰਾਘਵ ਨੂੰ ਆਪਣੇ ਵਿਆਹ 'ਤੇ ਖਾਸ ਤੋਹਫਾ ਦਿੱਤਾ ਸੀ। ਇਸ ਤੋਹਫੇ ਨਾਲ ਪਰਿਣੀਤੀ ਨੇ ਰਾਘਵ ਦਾ ਦਿਲ ਜਿੱਤ ਲਿਆ। ਪਰਿਣੀਤੀ ਨੇ ਵਿਆਹ 'ਤੇ ਰਾਘਵ ਨੂੰ ਇਕ ਗੀਤ ਸਮਰਪਿਤ ਕੀਤਾ, ਜੋ ਉਸ ਨੇ ਖੁਦ ਗਾਇਆ।
5/6
ਦੱਸ ਦੇਈਏ ਕਿ ਪਰਿਣੀਤੀ ਚੋਪੜਾ ਇੱਕ ਵਧੀਆ ਅਦਾਕਾਰਾ ਹੋਣ ਦੇ ਨਾਲ ਇੱਕ ਚੰਗੀ ਗਾਇਕਾ ਵੀ ਹੈ। ਉਹ ਬਹੁਤ ਵਧੀਆ ਗਾਉਂਦੀ ਹੈ ਅਤੇ ਅਕਸਰ ਆਪਣੇ ਗਾਉਣ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
6/6
ਵਿਆਹ ਤੋਂ ਬਾਅਦ ਪਰਿਣੀਤੀ ਇਨ੍ਹੀਂ ਦਿਨੀਂ ਦਿੱਲੀ 'ਚ ਆਪਣੇ ਸਹੁਰੇ ਘਰ ਰਹਿ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਵਿਆਹੁਤਾ ਜ਼ਿੰਦਗੀ ਦੀ ਝਲਕ ਦਿਖਾਈ। ਪਰਿਣੀਤੀ ਨੇ ਆਪਣੀ ਇੰਸਟਾ ਸਟੋਰੀ 'ਤੇ ਇਕ ਫੋਟੋ ਸ਼ੇਅਰ ਕੀਤੀ ਸੀ, ਜਿਸ 'ਚ ਉਹ ਅਖਬਾਰ 'ਚ ਸੁਡੋਕੁ ਨੂੰ ਹੱਲ ਕਰਦੀ ਨਜ਼ਰ ਆ ਰਹੀ ਸੀ।
Sponsored Links by Taboola