ਸ਼ੂਟਿੰਗ ਦੌਰਾਨ ‘ਲੱਤਾਂ ਤੁੜਾਉਣ’ ਵਾਲੇ ਸਿਤਾਰਿਆਂ ਦਾ ਵੇਖੋ ਹਾਲ
ਬਾਲੀਵੁੱਡ ਅਦਾਕਾਰ ਫਿਲਮਾਂ ਦੀ ਸ਼ੂਟਿੰਗ ਲਈ ਸਖ਼ਤ ਮਿਹਨਤ ਕਰਦੇ ਹਨ। ਦੇਰ ਰਾਤ ਤੱਕ ਜਾਗਣ ਦੇ ਨਾਲ-ਨਾਲ ਕਈ ਵਾਰ ਉਨ੍ਹਾਂ ਨੂੰ ਜਾਨ ਜੋਖਮ ਵਿੱਚ ਪਾਉਣ ਵਾਲੇ ਸਟੰਟ ਵੀ ਕਰਨੇ ਪੈਂਦੇ ਹਨ। ਅਜਿਹਾ ਕਰਦੇ ਹੋਏ ਕਈ ਅਦਾਕਾਰ ਸੱਟਾਂ ਵੀ ਖਾ ਚੁੱਕੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਅਜਿਹੇ ਹੀ ਕੁਝ ਸਿਤਾਰਿਆਂ ਬਾਰੇ-
Download ABP Live App and Watch All Latest Videos
View In Appਸਾਲ 1982 ਵਿੱਚ ‘ਕੁਲੀ’ ਫ਼ਿਲਮ ਦੀ ਸ਼ੂਟਿੰਗ ਦੌਰਾਨ ਬਾਲੀਵੁੱਡ ਦੇ ਦਿੱਗਜ ਕਲਾਕਾਰ ਅਮਿਤਾਭ ਬਚਨ ਨੂੰ ਕਾਫ਼ੀ ਸੱਟ ਵੱਜੀ ਸੀ। ਇਸ ਦੌਰਾਨ ਉਹ ਲੰਮੇ ਸਮੇਂ ਤੱਕ ਹਸਪਤਾਲ ਵਿੱਚ ਭਰਤੀ ਰਹੇ ਸਨ।
ਫ਼ਿਲਮ ‘ਮਦਰ ਇੰਡੀਆ’ ਦੀ ਸ਼ੂਟਿੰਗ ਕਰ ਰਹੇ ਮਰਹੂਮ ਅਦਾਕਾਰ ਸੁਨੀਲ ਦੱਤ ਬੁਰੀ ਤਰ੍ਹਾਂ ਫੱਟੜ ਹੋ ਗਏ ਸਨ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
‘ਖਾਕੀ’ ਫ਼ਿਲਮ ਦੀ ਸ਼ੂਟਿੰਗ ਦੌਰਾਨ ਸਾਬਕਾ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਜ਼ਖ਼ਮੀ ਹੋ ਗਈ ਸੀ।
ਬਾਲੀਵੁੱਡ ਦੀ ਬੋਲਡ ਤੇ ਫਿੱਟਨੈਸ ਆਈਕਨ ਦਿਸ਼ਾ ਪਟਾਨੀ ਵੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਸੱਟ ਖਾ ਬੈਠੀ ਸੀ। ਇਸ ਦਾ ਪਤਾ ਉਦੋਂ ਲੱਗਾ ਜਦ ਇੱਕ ਫ਼ੋਟੋਕਾਰ ਨੇ ਉਨ੍ਹਾਂ ਨੂੰ ਖੂੰਡੀ ਦਾ ਸਹਾਰਾ ਲੈ ਕੇ ਤੁਰਦਿਆਂ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ।
ਬਾਲੀਵੁੱਡ ਅਦਾਕਾਰ ਤੇ ਕੋਰੋਨਾ ਕਾਲ ਦੌਰਾਨ ਲੋੜਵੰਦਾਂ ਦੇ ਮਦਦਗਾਰ ਸੋਨੂੰ ਸੂਦ ਵੀ ਸ਼ੂਟਿੰਗ ਦੌਰਾਨ ਆਪਣੇ ਪੈਰ ‘ਤੇ ਸੱਟ ਖਾ ਬੈਠੇ ਸੀ।
‘ਬ੍ਰਹਮਾਸਤਰ’ ਦੀ ਸ਼ੂਟਿੰਗ ਦੌਰਾਨ ਆਲੀਆ ਭੱਟ ਵੀ ਜ਼ਖ਼ਮੀ ਹੋ ਗਈ ਸੀ।
ਸ੍ਰੀਦੇਵੀ ਦੀ ਧੀ ਤੇ ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਦੇ ਸ਼ੂਟਿੰਗ ਦੌਰਾਨ ਗੋਡੇ ਉੱਪਰ ਸੱਟ ਲੱਗੀ ਸੀ।
‘ਮਣੀਕਰਨਿਕਾ’ ਫ਼ਿਲਮਾਉਂਦੇ ਸਮੇਂ ਕੰਗਣਾ ਰਣੌਤ ਦੇ ਵੀ ਸੱਟ ਵੱਜੀ ਸੀ। ਇਸ ਹਾਦਸੇ ਵਿੱਚ ਉਸ ਦੇ ਨੱਕ ‘ਤੇ 15 ਟਾਂਕੇ ਲੱਗੇ ਸਨ।
ਰਿਐਲਿਟੀ ਸ਼ੋਅ ‘ਲਿਪ ਸਿੰਗ ਬੈਟਲ’ ਦੇ ਸੀਨ ਦੌਰਾਨ ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਤ ਜ਼ਖ਼ਮੀ ਹੋ ਗਏ ਸਨ। ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਰਹਿਣਾ ਪਿਆ ਸੀ।