ਪੂਨਮ ਪਾਂਡੇ ਨੇ ਪਤੀ ਤੇ ਦਰਜ ਕਰਾਇਆ ਸੀ ਕੇਸ, ਹੁਣ ਲਿਆ ਇਹ ਫੈਸਲਾ

1/7
ਆਪਣੀ ਬੋਲਡਨੈੱਸ ਨੂੰ ਲੈ ਕੇ ਚਰਚਾ 'ਚ ਬਣੀ ਰਹਿਣ ਵਾਲੀ ਪੂਨਮ ਪਾਂਡੇ ਨੇ ਹਾਲ ਹੀ 'ਚ ਆਪਣੇ ਪਤੀ ਸੈਮ ਬੌਂਬੇ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਪੂਨਮ ਨੇ ਦੱਸਿਆ ਕਿ ਹੁਣ ਉਨ੍ਹਾਂ ਦੇ ਤੇ ਸੈਮ ਦੇ ਵਿੱਚ ਸਭ ਕੁਝ ਠੀਕ ਹੋ ਗਿਆ ਹੈ।
2/7
ਪਿਛਲੇ ਸਾਲ ਹਨੀਮੂਨ ਦੌਰਾਨ ਪੂਨਮ ਪਾਂਡੇ ਨੇ ਆਪਣੇ ਪਤੀ 'ਤੇ ਛੇੜਛਾੜ ਤੇ ਕੁੱਟਮਾਰ ਦੇ ਇਲਜ਼ਾਮ ਲਾਏ ਸਨ। ਉਨ੍ਹਾਂ ਖਿਲਾਫ ਗੋਆ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਸੀ।
3/7
ਇਸ ਘਟਨਾ ਤੋਂ ਬਾਅਦ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਸੀ ਕਿ ਉਹ ਆਪਣਾ ਵਿਆਹ ਤੋੜ ਦੇਵੇਗੀ।
4/7
ਹੁਣ ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਪੂਨਮ ਪਾਂਡੇ ਨੇ ਦੱਸਿਆ ਸਾਡੇ ਵਿਚ ਸਭ ਸੁਲਝ ਗਿਆ ਹੈ। ਮੈਂ ਵਿਆਹ ਰਚਾ ਲਿਆ ਹੈ।
5/7
ਪੂਨਮ ਨੇ ਅੱਗੇ ਦੱਸਿਆ ਕਿ ਜੇਕਰ ਤੁਸੀਂ ਕਿਸੇ ਨਾਲ ਪਿਆਰ ਕੀਤਾ ਹੈ ਤਾਂ ਤੁਸੀਂ ਏਨੀ ਛੇਟੀ ਉਸਨੂੰ ਛੱਡ ਨਹੀਂ ਸਕਦੇ।
6/7
ਪੂਨਮ ਨੇ ਲਿਖਿਆ 'ਮੈਂ ਸੈਮ ਦੇ ਨਾਲ ਰਹਿ ਕੇ ਬਹੁਤ ਕੁਝ ਸਿੱਖਿਆ ਹੈ। ਉਸ ਦੇ ਨਾਲ ਰਹਿ ਕੇ ਮੈਨੂੰ ਪਤਾ ਲੱਗਾ ਕਿ ਮੈਂ ਖਾਣੇ 'ਚ ਘੱਟ ਨਮਕ ਪਾਉਂਦੀ ਹਾਂ। ਪਰ ਹੁਣ ਮੇਰੀ ਕੁਕਿੰਗ ਬਹੁਤ ਬਿਹਤਰ ਹੋ ਗਈ ਹੈ ਤੇ ਮੈਂ ਜਲਦ ਆਪਣਾ ਇਕ ਯੂਟਿਊਬ ਚੈਨਲ ਖੋਲ੍ਹਣ ਜਾ ਰਹੀ ਹਾਂ।'
7/7
ਪੂਨਮ ਤੇ ਸੈਮ ਇਕ ਸਤੰਬਰ, 2020 ਨੂੰ ਵਿਆਹ ਦੇ ਬੰਧਨ ਚ ਬੱਝੇ ਸਨ। ਇਸ ਦੌਰਾਨ ਦੋਵਾਂ ਨੇ ਮੈਚਿੰਗ ਡ੍ਰੈੱਸ ਪਹਿਨੀ ਸੀ।
Sponsored Links by Taboola