Prabhas B’day: 'ਬਾਹੂਬਲੀ' ਬਣ ਕੇ ਦੁਨੀਆ ਭਰ 'ਚ ਮਸ਼ਹੂਰ ਹੋਏ 'ਪ੍ਰਭਾਸ', ਕਰਨਾ ਚਾਹੁੰਦੇ ਸਨ ਹੋਟਲ ਕਾਰੋਬਾਰ
ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੇ ਬਾਹੂਬਲੀ ਦੇ ਨਾਂ ਨਾਲ ਮਸ਼ਹੂਰ ਅਦਾਕਾਰ ਪ੍ਰਭਾਸ ਨੂੰ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਉਸ ਨੇ ਆਪਣੀ ਮਿਹਨਤ ਅਤੇ ਹੁਨਰ ਸਦਕਾ ਬੁਲੰਦੀਆਂ ਨੂੰ ਛੂਹਿਆ ਹੈ।
Download ABP Live App and Watch All Latest Videos
View In Appਪ੍ਰਭਾਸ ਦਾ ਪੂਰਾ ਨਾਂ ਪ੍ਰਭਾਸ ਰਾਜੂ ਉੱਪਲਪਤੀ ਹੈ। ਉਸਦਾ ਜਨਮ 23 ਅਕਤੂਬਰ 1979 ਨੂੰ ਆਂਧਰਾ ਪ੍ਰਦੇਸ਼ ਵਿੱਚ ਫਿਲਮ ਨਿਰਮਾਤਾ ਸੂਰਿਆਨਾਰਾਇਣ ਰਾਜੂ ਉੱਪਲਪਤੀ ਅਤੇ ਉਸਦੀ ਪਤਨੀ ਸ਼ਿਵਕੁਮਾਰੀ ਦੇ ਘਰ ਹੋਇਆ ਸੀ। ਫਿਲਮੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਪ੍ਰਭਾਸ ਦਾ ਝੁਕਾਅ ਵੀ ਫਿਲਮਾਂ ਵੱਲ ਸੀ।
‘ਈਸ਼ਵਰ’ ਤੋਂ ਬਾਅਦ ਪ੍ਰਭਾਸ ਕਈ ਤੇਲਗੂ ਫਿਲਮਾਂ ਵਿੱਚ ਨਜ਼ਰ ਆਏ, ਜਿਨ੍ਹਾਂ ਵਿੱਚ ਰਾਘਵੇਂਦਰ, ਵਰਧਨ, ਛਤਰਪਤੀ, ਮਿਸਟਰ ਆਦਰਸ਼, ਮਿਰਚੀ ਆਦਿ ਸ਼ਾਮਿਲ ਹਨ। ਸਾਲ 2014 ਵਿੱਚ, ਪ੍ਰਭਾਸ ਨੇ ਬਾਲੀਵੁੱਡ ਵੱਲ ਰੁਖ਼ ਕੀਤਾ ਅਤੇ ਅਜੇ ਦੇਵਗਨ ਦੀ ਫਿਲਮ 'ਐਕਸ਼ਨ ਜੈਕਸਨ' ਵਿੱਚ ਇੱਕ ਗੀਤ ਵਿੱਚ ਮਹਿਮਾਨ ਭੂਮਿਕਾ ਵਜੋਂ ਨਜ਼ਰ ਆਏ।
ਇਸ ਤੋਂ ਬਾਅਦ ਸਾਲ 2015 'ਚ ਪ੍ਰਭਾਸ ਐੱਸ.ਐੱਸ.ਰਾਜਮੌਲੀ ਦੀ ਫਿਲਮ 'ਬਾਹੂਬਲੀ: ਦਿ ਬਿਗਨਿੰਗ' 'ਚ ਨਜ਼ਰ ਆਏ। ਇਹ ਫਿਲਮ ਤੇਲਗੂ ਅਤੇ ਤਾਮਿਲ ਭਾਸ਼ਾਵਾਂ ਵਿੱਚ ਬਣੀ ਸੀ। ਬਾਅਦ ਵਿੱਚ ਇਸ ਫਿਲਮ ਨੂੰ ਮਲਿਆਲਮ ਅਤੇ ਹਿੰਦੀ ਭਾਸ਼ਾ ਵਿੱਚ ਵੀ ਡੱਬ ਕੀਤਾ ਗਿਆ ਅਤੇ ਸਕ੍ਰੀਨ 'ਤੇ ਦਿਖਾਇਆ ਗਿਆ।
ਇਸ ਫਿਲਮ ਨੂੰ ਭਾਰਤੀ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਮਹਿੰਗੀ ਫਿਲਮ ਮੰਨਿਆ ਜਾਂਦਾ ਹੈ। ਫਿਲਮ ਨੂੰ ਦੇਸ਼ 'ਚ ਹੀ ਨਹੀਂ ਵਿਦੇਸ਼ਾਂ 'ਚ ਵੀ ਕਾਫੀ ਪਸੰਦ ਕੀਤਾ ਗਿਆ ਸੀ। ਫਿਲਮ ਨੇ ਕਈ ਰਿਕਾਰਡ ਤੋੜ ਦਿੱਤੇ ਅਤੇ ਰਾਤੋ-ਰਾਤ ਪ੍ਰਭਾਸ ਰਾਸ਼ਟਰੀ ਤੋਂ ਅੰਤਰਰਾਸ਼ਟਰੀ ਸਟਾਰ ਬਣ ਗਏ। ਇਸ ਫਿਲਮ ਤੋਂ ਬਾਅਦ ਉਹ ਫਿਲਮੀ ਦੁਨੀਆ ਦੇ ਨਾਲ-ਨਾਲ ਪ੍ਰਸ਼ੰਸਕਾਂ 'ਚ ਬਾਹੂਬਲੀ ਦੇ ਨਾਂ ਨਾਲ ਮਸ਼ਹੂਰ ਹੋ ਗਏ।
ਇਸ ਤੋਂ ਬਾਅਦ 2017 'ਚ ਇਸ ਫਿਲਮ ਦਾ ਦੂਜਾ ਭਾਗ 'ਬਾਹੂਬਲੀ : ਦਿ ਕੰਕਲੂਜ਼ਨ' ਵੀ ਆਇਆ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। ਅੱਜ ਪ੍ਰਭਾਸ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਕਾਫੀ ਮਸ਼ਹੂਰ ਹਨ। ਉਹ ਬੈਂਕਾਕ ਦੇ ਮੈਡਮ ਤੁਸਾਦ ਮਿਊਜ਼ੀਅਮ ਵਿੱਚ ਮੋਮ ਦਾ ਪੁਤਲਾ ਲਗਾਉਣ ਵਾਲਾ ਪਹਿਲਾ ਦੱਖਣੀ ਭਾਰਤੀ ਸੁਪਰਸਟਾਰ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਭਾਸ ਜਲਦ ਹੀ ਅਦਾਕਾਰਾ ਸ਼ਰੂਤੀ ਹਾਸਨ ਦੇ ਨਾਲ ਫਿਲਮ 'ਸਲਾਰ' 'ਚ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।