Guess Who: ਸਲਮਾਨ-ਸ਼ਾਹਰੁਖ ਨਾਲ ਕੀਤੀਆਂ ਬਲਾਕਬਸਟਰ ਫਿਲਮਾਂ, ਜਾਣੋ ਇੰਡਸਟਰੀ ਨੂੰ ਕਿਉਂ ਛੱਡ ਗਈ ਇਹ ਅਦਾਕਾਰਾ?
Guess Who: ਅੱਜ ਅਸੀਂ ਤੁਹਾਨੂੰ ਉਸ ਅਦਾਕਾਰਾ ਦੀ ਜ਼ਿੰਦਗੀ ਨਾਲ ਜਾਣੂ ਕਰਵਾ ਰਹੇ ਹਾਂ। ਜਿਸ ਨੇ ਆਪਣੇ ਛੋਟੇ ਕਰੀਅਰ ਵਿੱਚ ਸ਼ਾਹਰੁਖ, ਸਲਮਾਨ ਅਤੇ ਸੈਫ ਅਲੀ ਖਾਨ ਵਰਗੇ ਸੁਪਰਸਟਾਰਾਂ ਨਾਲ ਕੰਮ ਕੀਤਾ, ਫਿਰ ਅਚਾਨਕ ਇੰਡਸਟਰੀ ਤੋਂ ਗਾਇਬ ਹੋ ਗਈ।
Preity G Zinta Birthday Special
1/8
ਕੀ ਤੁਸੀਂ ਤਸਵੀਰ ਵਿੱਚ ਦਿਖਾਈ ਦੇਣ ਵਾਲੀ ਇਸ ਅਦਾਕਾਰਾ ਨੂੰ ਪਛਾਣਿਆ?
2/8
ਜੇਕਰ ਤੁਸੀਂ ਉਪਰੋਕਤ ਤਸਵੀਰਾਂ ਨੂੰ ਦੇਖ ਕੇ ਇਸ ਅਦਾਕਾਰਾ ਨੂੰ ਨਹੀਂ ਪਛਾਣ ਸਕੇ। ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਹੋਰ ਨਹੀਂ ਸਗੋਂ ਡਿੰਪਲ ਗਰਲ ਪ੍ਰਿਟੀ ਜ਼ਿੰਟਾ ਹੈ, ਜੋ 31 ਜਨਵਰੀ ਨੂੰ 49 ਸਾਲ ਦੀ ਹੋਣ ਜਾ ਰਹੀ ਹੈ। ਉਸ ਦੇ ਜਨਮਦਿਨ ਦੇ ਮੌਕੇ 'ਤੇ, ਅਸੀਂ ਤੁਹਾਨੂੰ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਦੇ ਅਣਸੁਣਿਆ ਪਹਿਲੂਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਸ਼ਾਇਦ ਤੁਸੀਂ ਪਹਿਲਾਂ ਨਹੀਂ ਸੁਣੇ ਹੋਣਗੇ।
3/8
ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਜਨਮੀ ਪ੍ਰਿਟੀ ਜ਼ਿੰਟਾ ਨੇ ਸਾਲ 1998 'ਚ ਫਿਲਮ 'ਦਿਲ ਸੇ' ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸਨੂੰ ਆਪਣੀ ਪਹਿਲੀ ਫਿਲਮ ਲਈ ਸਰਵੋਤਮ ਡੈਬਿਊ ਲਈ ਫਿਲਮਫੇਅਰ ਅਵਾਰਡ ਵੀ ਮਿਲਿਆ।
4/8
ਇਸ ਤੋਂ ਬਾਅਦ ਪ੍ਰੀਤੀ ਨੇ ਬੌਬੀ ਦਿਓਲ ਨਾਲ ਫਿਲਮ ਸੋਲਜਰ ਵਿੱਚ ਕੰਮ ਕਰਕੇ ਪੂਰੇ ਦੇਸ਼ ਦਾ ਦਿਲ ਜਿੱਤ ਲਿਆ। ਫਿਰ ਪ੍ਰੀਤੀ ਫਿਲਮ 'ਕਿਆ ਕਹਿਣਾ' 'ਚ ਨਜ਼ਰ ਆਈ ਅਤੇ ਇਸ ਫਿਲਮ 'ਚ ਉਸ ਨੇ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ। ਇਸ ਫਿਲਮ ਤੋਂ ਉਨ੍ਹਾਂ ਨੂੰ ਕਾਫੀ ਸਟਾਰਡਮ ਮਿਲਿਆ ਅਤੇ ਉਨ੍ਹਾਂ ਦਾ ਕਰੀਅਰ ਨਵੀਆਂ ਉਚਾਈਆਂ ਛੂਹਣ ਲੱਗਾ।
5/8
ਫਿਰ ਅਭਿਨੇਤਰੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਉਸਨੇ ਹਿੰਦੀ ਸਿਨੇਮਾ ਨੂੰ ਦਿਲ ਚਾਹਤਾ ਹੈ, ਕਲ ਹੋ ਨਾ ਹੋ, ਵੀਰ ਜ਼ਾਰਾ, ਕਭੀ ਅਲਵਿਦਾ ਨਾ ਕਹਿਣਾ ਵਰਗੀਆਂ ਕਈ ਯਾਦਗਾਰ ਫਿਲਮਾਂ ਦਿੱਤੀਆਂ।
6/8
ਪਰ ਫਿਰ ਪ੍ਰੀਤੀ ਦੀ ਜ਼ਿੰਦਗੀ 'ਚ ਕੁਝ ਅਜਿਹਾ ਹੋਇਆ ਕਿ ਉਸ ਨੇ ਫਿਲਮੀ ਦੁਨੀਆ ਤੋਂ ਦੂਰੀ ਬਣਾ ਲਈ। ਦੱਸਿਆ ਜਾਂਦਾ ਹੈ ਕਿ ਜਦੋਂ ਅਭਿਨੇਤਰੀ ਫਿਲਮ ਚੋਰੀ ਚੋਰੀ ਚੁਪਕੇ ਚੁਪਕੇ ਦੀ ਸ਼ੂਟਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੂੰ, ਸਲਮਾਨ ਅਤੇ ਰਾਣੀ ਮੁਖਰਜੀ ਸਣੇ ਧਮਕੀ ਭਰੇ ਫੋਨ ਆਉਂਦੇ ਸਨ। ਜੋਕਿ ਅੰਡਰਵਰਲਡ ਡੌਨ ਨੇ ਕੀਤੇ ਸੀ।
7/8
ਇਨ੍ਹਾਂ ਫੋਨ ਕਾਲਾਂ 'ਚ ਤਿੰਨ ਸਿਤਾਰਿਆਂ ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਪਰ ਜਦੋਂ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਕੇਵਲ ਪ੍ਰੀਤੀ ਹੀ ਅਦਾਲਤ ਵਿੱਚ ਗਵਾਹੀ ਦੇਣ ਲਈ ਰਾਜ਼ੀ ਹੋ ਗਈ। ਇਸ ਤੋਂ ਬਾਅਦ ਅਭਿਨੇਤਰੀ ਨੇ ਕੋਰਟ 'ਚ ਬਿਲਕੁਲ ਇਹੀ ਕਿਹਾ ਸੀ।
8/8
ਇੱਥੋਂ ਹੀ ਪ੍ਰਿਟੀ ਜ਼ਿੰਟਾ ਦਾ ਕਰੀਅਰ ਡਗਮਗਾਣ ਲੱਗਾ ਅਤੇ ਹੌਲੀ-ਹੌਲੀ ਅਦਾਕਾਰਾ ਨੇ ਖੁਦ ਨੂੰ ਇੰਡਸਟਰੀ ਤੋਂ ਦੂਰ ਕਰ ਲਿਆ। ਐਕਟਿੰਗ ਛੱਡਣ ਤੋਂ ਬਾਅਦ ਪ੍ਰੀਤੀ ਨੇ 2016 'ਚ ਅਮਰੀਕੀ ਜੀਨ ਗੁਡਇਨਫ ਨਾਲ ਵਿਆਹ ਕੀਤਾ ਅਤੇ ਅੱਜ ਦੋਵੇਂ ਖੁਸ਼ਹਾਲ ਵਿਆਹੁਤਾ ਜੀਵਨ ਬਤੀਤ ਕਰ ਰਹੇ ਹਨ।
Published at : 30 Jan 2024 10:37 AM (IST)