Priyanka Chopra New Year Pics: ਪ੍ਰਿਅੰਕਾ ਚੋਪੜਾ ਨੇ ਨਿੱਕ ਜੋਨਸ ਨਾਲ ਕੀਤੀ ਨਵੇਂ ਸਾਲ ਦੀ ਪਾਰਟੀ, ਰੋਮਾਂਟਿਕ ਤਰੀਕੇ ਨਵੇਂ ਸਾਲ ਦਾ ਸਵਾਗਤ
Priyanka Chopra New Year Celebration: ਪ੍ਰਿਯੰਕਾ ਚੋਪੜਾ ਨੇ ਨਵੇਂ ਸਾਲ ਦਾ ਸ਼ਾਨਦਾਰ ਸਵਾਗਤ ਕੀਤਾ। ਉਸ ਨੇ ਪਤੀ ਨਿੱਕ ਜੋਨਸ ਤੇ ਦੋਸਤਾਂ ਨਾਲ ਯੌਟ ਪਾਰਟੀ ਕਰਕੇ 2022 ਵਿੱਚ ਕਦਮ ਰੱਖਿਆ। ਪ੍ਰਿਅੰਕਾ ਨੇ ਇਸ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
Download ABP Live App and Watch All Latest Videos
View In Appਨਵੇਂ ਸਾਲ ਦੇ ਜਸ਼ਨ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਲਿਖਿਆ, ''ਫੋਟੋ ਡੰਪ, ਮੇਰੇ ਦੋਸਤਾਂ ਤੇ ਪਰਿਵਾਰ ਦਾ ਬਹੁਤ ਧੰਨਵਾਦ। ਜ਼ਿੰਦਗੀ ਦਾ ਜਸ਼ਨ ਮਨਾ ਕੇ 2022 ਦਾ ਸੁਆਗਤ ਕਰੋ। ਨਵਾਂ ਸਾਲ ਮੁਬਾਰਕ। ਪ੍ਰਿਅੰਕਾ ਕਿੱਥੇ ਛੁੱਟੀਆਂ ਮਨਾ ਰਹੀ ਹੈ, ਉਸ ਨੇ ਆਪਣੀ ਪੋਸਟ ਵਿੱਚ ਇਸ ਬਾਰੇ ਨਹੀਂ ਲਿਖਿਆ। ਉਸ ਨੇ ਲੋਕੇਸ਼ਨ ਨੂੰ ਹੇਵਨ ਲਿਖ ਕੇ ਟੈਗ ਕੀਤਾ।
ਯਾਟ ਪਾਰਟੀ ਦੀ ਇਕ ਤਸਵੀਰ 'ਚ ਪ੍ਰਿਯੰਕਾ ਗੁਲਾਬੀ ਰੰਗ ਦੀ ਮੈਕਸੀ ਡਰੈੱਸ 'ਚ ਨਿੱਕ ਜੋਨਸ ਦੀ ਗੋਦ 'ਚ ਸਿਰ ਰੱਖ ਕੇ ਲੇਟੀ ਹੋਈ ਹੈ। ਨਿੱਕ ਨੇ ਕਲਰਡ ਕਮੀਜ਼ ਪਾਈ ਹੋਈ ਹੈ। ਇੱਕ ਹੋਰ ਤਸਵੀਰ 'ਚ ਪ੍ਰਿਅੰਕਾ ਸੰਤਰੀ ਰੰਗ ਦੀ ਬਿਕਨੀ 'ਚ ਸਨ ਬਾਥ ਕਰਦੀ ਨਜ਼ਰ ਆ ਰਹੀ ਹੈ ਤੇ ਉਸ ਦੇ ਪਿੱਛੇ ਸਮੁੰਦਰ ਦਾ ਖੂਬਸੂਰਤ ਨਜ਼ਾਰਾ ਦਿਖਾਈ ਦੇ ਰਿਹਾ ਹੈ। ਇੱਕ ਹੋਰ ਤਸਵੀਰ 'ਚ ਯੌਟ 'ਤੇ ਜ਼ਕੂਜ਼ੀ ਵੇਖਣ ਨੂੰ ਮਿਲ ਰਿਹਾ ਹੈ।
ਇਸ ਤੋਂ ਪਹਿਲਾਂ ਨਿੱਕ ਨੇ ਨਵੇਂ ਸਾਲ ਦੇ ਜਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸੀ, ਜਿਸ 'ਚ ਉਹ ਪ੍ਰਿਅੰਕਾ ਨੂੰ ਕਿੱਸ ਕਰਦੇ ਨਜ਼ਰ ਆਏ ਅਤੇ ਬੈਕਗ੍ਰਾਊਂਡ 'ਚ ਪਾਰਟੀ ਦੀ ਸਜਾਵਟ ਦਿਖਾਈ ਦੇ ਰਹੀ ਸੀ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਨਿੱਕ ਨੇ ਲਿਖਿਆ, My Forever New Year Kiss।
ਦੱਸ ਦੇਈਏ ਕਿ ਹਾਲ ਹੀ 'ਚ ਪ੍ਰਿਯੰਕਾ (ਦ ਮੈਟ੍ਰਿਕਸ) ਨੂੰ ' The Matrix Resurrections' 'ਚ ਸਤੀ ਦਾ ਕਿਰਦਾਰ ਨਿਭਾਉਂਦੇ ਹੋਏ ਦੇਖਿਆ ਗਿਆ ਹੈ। ਉਹ ਪਿਛਲੇ ਇੱਕ ਸਾਲ ਤੋਂ ਸਿਟਾਡੇਲ ਸਮੇਤ ਕਈ ਹੋਰ ਪ੍ਰੋਜੈਕਟਾਂ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ।
ਪ੍ਰਿਅੰਕਾ ਬਾਲੀਵੁੱਡ ਫਿਲਮ 'ਦ ਸਕਾਈ ਇਜ਼ ਪਿੰਕ' 'ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਉਸ ਕੋਲ ਕੋਈ ਬਾਲੀਵੁੱਡ ਫਿਲਮ ਨਹੀਂ ਆਈ। ਹੁਣ ਉਹ ਫਰਹਾਨ ਅਖ਼ਤਰ ਦੀ ਅਗਲੀ ਫਿਲਮ 'ਜੀ ਲੇ ਜ਼ਾਰਾ' 'ਚ ਨਜ਼ਰ ਆਵੇਗੀ, ਜਿਸ ਦੀ ਸ਼ੂਟਿੰਗ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋਵੇਗੀ।