Nick Jonas ਦੇ ਲਈ ਬੇਹੱਦ ਖ਼ਾਸ ਹੈ ਪਤਨੀ Priyanka Chopra, ਦੇਖੋ ਦੋਵਾਂ ਦੀ ਅਣਦੇਖੀਆਂ ਰੋਮਾਂਟਕ ਤਸਵੀਰਾਂ
ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਾਸ ਬੇਹੱਦ ਸ਼ਾਨਦਾਰ ਕੈਮਿਸਟਰੀ ਸ਼ੇਅਰ ਕਰਦੇ ਹਨ। ਇਹ ਕਪਲ ਬਾਲੀਵੁੱਡ ਹੀ ਨਹੀਂ ਹਾਲੀਵੁੱਡ ਦੇ ਵੀ ਸਭ ਤੋਂ ਹੌਟ ਕਪਲ 'ਚ ਆਉਂਦਾ ਹੈ। ਦੋਵਾਂ ਦੇ ਵਿਚ ਪਿਆਰ ਦੇਖਦਿਆਂ ਹੀ ਬਣਦਾ ਹੈ।
Download ABP Live App and Watch All Latest Videos
View In Appਇਹ ਤਸਵੀਰ ਪਿਛਲੇ ਸਾਲ ਕਰਵਾ ਚੌਥ ਦੀ ਹੈ ਜਦੋਂ ਨਿਕ ਨੇ ਉਨ੍ਹਾਂ ਦੀ ਇਸ ਫੋਟੋ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ ਤੇ ਇਸ ਦੇ ਨਾਲ ਲਿਖਿਆ ਸੀ ਕਿ ਉਹ ਬੁਹਤ ਕਿਸਮਤ ਵਾਲੇ ਹਨ ਕਿ ਉਨ੍ਹਾਂ ਦੀ ਖੂਬਸੂਰਤ ਪਤਨੀ ਉਨ੍ਹਾਂ ਦੇ ਨਾਲ ਘਰ 'ਚ ਹੈ।
ਨਿਕ ਜੋਨਾਸ ਪਹਿਲੀ ਨਜ਼ਰ 'ਚ ਹੀ ਪ੍ਰਿਯੰਕਾ ਚੋਪੜਾ ਨੂੰ ਆਪਣਾ ਦਿਲ ਦੇ ਬੈਠੇ ਸਨ। ਨਿਕ ਦੇ ਭਰਾ ਜੋ ਜੋਨਾਸ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਨਿਕ ਨੇ ਪਹਿਲੀ ਵਾਰ ਪ੍ਰਿਯੰਕਾ ਨੂੰ ਮੇਟ ਗਾਲਾ ਐਵਾਰਡ 'ਚ ਦੇਖਿਆ ਸੀ, ਉਨ੍ਹਾਂ ਨੂੰ ਦੇਖਦਿਆਂ ਹੀ ਉਹ ਕਲੀਨ ਬੋਲਡ ਹੋ ਗਏ ਸਨ। ਤਾਂ ਉਹ ਇਕਦਮ ਕਲੀਨ ਬੋਲਡ ਹੋ ਗਿਆ ਸੀ।
ਨਿਕ ਜੋਨਾਸ ਲਈ ਪ੍ਰਿਯੰਕਾ ਏਨੀ ਖ਼ਾਸ ਹੋ ਗਈ ਸੀ। ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਨੂੰ ਪ੍ਰਿਯੰਕਾ ਨਾਲ ਗੱਲ ਕਰਨ ਦੀ ਸਲਾਹ ਦਿੱਤੀ। ਨਿਕ ਨੇ 8 ਸਤੰਬਰ, 2016 ਨੂੰ ਪ੍ਰਿਯੰਕਾ ਨੂੰ ਟਵਿਟਰ 'ਤੇ ਡਾਇਰੈਕਟ ਮੈਸੇਜ ਕੀਤਾ ਸੀ। ਇਸ ਮੈਸੇਜ 'ਚ ਉਨ੍ਹਾਂ ਲਿਖਿਆ, 'ਸਾਡੇ ਕੁਝ ਮਿਊਚਲ ਫ੍ਰੈਂਡਸ ਕਹਿ ਰਹੇ ਹਨ ਕਿ ਸਾਨੂੰ ਮਿਲਣਾ ਚਾਹੀਦਾ ਹੈ।'
ਨਿਕ ਦੇ ਇਸ ਮੈਸੇਜ 'ਤੇ ਪ੍ਰਿਯੰਕਾ ਚੋਪੜਾ ਨੇ ਜਵਾਬ ਦਿੰਦਿਆਂ ਕਿਹਾ ਤੁਸੀਂ ਮੈਨੂੰ ਟੈਕਸਟ ਕਿਉਂ ਨਹੀਂ ਕਰਦੇ ਟਵਿਟਰ 'ਤੇ ਕੀਤੇ ਮੈਸੇਜ ਮੇਰੀ ਟੀਮ ਪੜ੍ਹ ਸਕਦੀ ਹੈ।
ਇਸ ਤੋਂ ਬਾਅਦ ਦੋਵਾਂ ਦੀਆਂ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਨਿਕ ਤੇ ਪ੍ਰਿਯੰਕਾ ਪਹਿਲੀ ਵਾਰ 26 ਫਰਵਰੀ, 2017 ਨੂੰ ਮਿਲੇ।
ਪਹਿਲੀ ਮੁਲਾਕਾਤ 'ਚ ਹੀ ਨਿਕ ਪ੍ਰਿਯੰਕਾ ਨੂੰ ਮਿਲ ਕੇ ਏਨਾ ਖੁਸ਼ ਹੋਏ ਕਿ ਉਨ੍ਹਾਂ ਨੂੰ ਕਹਿ ਬੈਠੇ ਕਿ ਤੂੰ ਹੁਣ ਤਕ ਕਿੱਥੇ ਸੀ।
ਤਿੰਨ ਵਾਰ ਡੇਟ ਕਰਨ ਤੋਂ ਬਾਅਦ ਨਿਕ ਸਮਝ ਗਏ ਕਿ ਪ੍ਰਿਯੰਕਾ ਹੀ ਉਹ ਲੜਕੀ ਹੈ ਜਿਸ ਨਾਲ ਉਹ ਵਿਆਹ ਕਰਨਾ ਚਾਹੁੰਦੇ ਹਨ। ਨਿਕ ਨੇ ਪ੍ਰਿਯੰਕਾ ਨੂੰ ਪ੍ਰਪੋਜ਼ ਕਰਨ ਲਈ ਇਕ ਹਫ਼ਤਾ ਪਹਿਲਾਂ ਹੀ ਰਿੰਗ ਖਰੀਦ ਲਈ ਸੀ।
ਨਿਕ ਨੇ ਪ੍ਰਿਯੰਕਾ ਨੂੰ ਗੋਢਿਆਂ ਦੇ ਭਾਰ ਬਹਿ ਕੇ ਪ੍ਰਪੋਜ਼ ਕੀਤਾ ਸੀ। ਉਨ੍ਹਾਂ ਕਿਹਾ ਕਿ, ਕੀ ਇਹ ਰਿੰਗ ਮੈਂ ਤੁਹਾਡੇ ਹੱਥਾਂ 'ਚ ਪਾ ਸਕਦਾ ਹਾਂ? ਕੀ ਤੁਹਾਡੇ ਨਾਲ ਵਿਆਹ ਕਰਕੇ ਮੈਂ ਦੁਨੀਆਂ ਦਾ ਸਭ ਤੋਂ ਖੁਸ਼ਨਸੀਬ ਸ਼ਖਸ ਬਣ ਸਕਦਾ ਹਾਂ।
ਇਨ੍ਹਾਂ ਮੁਲਾਕਾਤਾਂ ਤੋਂ ਬਾਅਦ ਪ੍ਰਿਯੰਕਾ ਵੀ ਨਿਕ ਦੇ ਪਿਆਰ 'ਚ ਪੈ ਚੁੱਕੀ ਸੀ। 45 ਸੈਕਿੰਡ ਦੀ ਖਾਮੋਸ਼ੀ ਤੋਂ ਬਾਅਦ ਉਨ੍ਹਾਂ ਨਿਕ ਨੂੰ ਹਾਂ ਕਹਿ ਦਿੱਤੀ। ਇਕ ਦਸੰਬਰ, 2018 ਨੂੰ ਦੋਵੇਂ ਹਮੇਸ਼ਾਂ ਇਕ ਦੂਜੇ ਦੇ ਹੋ ਗਏ।