ਆਈਟਮ ਗਾਣੇ ਲਈ ਪ੍ਰਿਅੰਕਾ ਚੋਪੜਾ ਵਸੂਲਦੀ ਹੈ ਸਭ ਤੋਂ ਜ਼ਿਆਦਾ ਪੈਸੇ , ਜਾਣੋ ਸਨੀ ਲਿਓਨ, ਦੀਪਿਕਾ ਸਮੇਤ ਵੱਡੀਆਂ ਅਭਿਨੇਤਰੀਆਂ ਦੀ ਫੀਸ

Actress Item Song Fees : ਅੱਜ ਅਸੀਂ ਤੁਹਾਨੂੰ ਬੀ-ਟਾਊਨ ਦੀਆਂ ਉਨ੍ਹਾਂ ਗਲੈਮਰਸ ਹਸੀਨਾਂ ਨਾਲ ਮਿਲਵਾਉਂਦੇ ਹਾਂ ,ਜੋ ਫ਼ਿਲਮਾਂ ਤੋਂ ਤਾਂ ਮੋਟੀ ਕਮਾਈ ਕਰਦੀਆਂ ਹਨ ਨਾਲ ਹੀ ਆਈਟਮ ਨੰਬਰ ਲਈ ਵੀ ਕਰੋੜਾਂ ਦੀ ਫੀਸ ਵੀ ਵਸੂਲਦੀਆਂ ਹਨ।

Priyanka Chopra

1/9
Actress Item Song Fees : ਅੱਜ ਅਸੀਂ ਤੁਹਾਨੂੰ ਬੀ-ਟਾਊਨ ਦੀਆਂ ਉਨ੍ਹਾਂ ਗਲੈਮਰਸ ਹਸੀਨਾਂ ਨਾਲ ਮਿਲਵਾਉਂਦੇ ਹਾਂ ,ਜੋ ਫ਼ਿਲਮਾਂ ਤੋਂ ਤਾਂ ਮੋਟੀ ਕਮਾਈ ਕਰਦੀਆਂ ਹਨ ਨਾਲ ਹੀ ਆਈਟਮ ਨੰਬਰ ਲਈ ਵੀ ਕਰੋੜਾਂ ਦੀ ਫੀਸ ਵੀ ਵਸੂਲਦੀਆਂ ਹਨ। ਹੇਠਾਂ ਸੂਚੀ ਵੇਖੋ..
2/9
ਪ੍ਰਿਅੰਕਾ ਚੋਪੜਾ- ਇਸ ਲਿਸਟ 'ਚ ਸਭ ਤੋਂ ਪਹਿਲਾ ਨਾਂ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਪਛਾਣ ਬਣਾਉਣ ਵਾਲੀ ਅਭਿਨੇਤਰੀ ਪ੍ਰਿਅੰਕਾ ਚੋਪੜਾ ਦਾ ਹੈ। ਜਿਸ ਨੇ 'ਰਾਮਲੀਲਾ' ਦੇ ਗੀਤ 'ਰਾਮ ਚਾਹੇ ਲੀਲਾ' ਲਈ 6 ਕਰੋੜ ਰੁਪਏ ਫੀਸ ਲਈ ਸੀ।
3/9
ਦੀਪਿਕਾ ਪਾਦੁਕੋਣ- ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਨੇ ਆਈਟਮ ਗੀਤ 'ਦਮ ਮਾਰੋ ਦਮ' ਲਈ ਡੇਢ ਕਰੋੜ ਰੁਪਏ ਦੀ ਫੀਸ ਲਈ ਸੀ।
4/9
ਨੋਰਾ ਫਤੇਹੀ- ਆਪਣੇ ਡਾਂਸ ਨਾਲ ਸਾਰਿਆਂ ਨੂੰ ਦੀਵਾਨਾ ਬਣਾਉਣ ਵਾਲੀ ਅਦਾਕਾਰਾ ਅਤੇ ਡਾਂਸਰ ਨੋਰਾ ਫਤੇਹੀ ਨੇ ਕਈ ਫਿਲਮਾਂ 'ਚ ਆਈਟਮ ਗੀਤ ਕੀਤੇ ਹਨ। ਖਬਰਾਂ ਮੁਤਾਬਕ ਅਦਾਕਾਰਾ ਹਰ ਗੀਤ ਲਈ 2 ਕਰੋੜ ਰੁਪਏ ਚਾਰਜ ਕਰਦੀ ਹੈ।
5/9
ਮੱਲਿਕਾ ਸ਼ੇਰਾਵਤ- ਮੱਲਿਕਾ ਸ਼ੇਰਾਵਤ ਇਨ੍ਹੀਂ ਦਿਨੀਂ ਐਕਟਿੰਗ ਤੋਂ ਦੂਰ ਹੈ ਪਰ ਇਕ ਸਮਾਂ ਸੀ ਜਦੋਂ ਇੰਡਸਟਰੀ 'ਚ ਉਨ੍ਹਾਂ ਦਾ ਨਾਂ ਗੂੰਜਦਾ ਸੀ। ਅਦਾਕਾਰਾ ਨੇ ਉਸ ਸਮੇਂ 'ਜਲੇਬੀ ਬਾਈ' ਲਈ ਡੇਢ ਲੱਖ ਰੁਪਏ ਫੀਸ ਲਈ ਸੀ।
6/9
ਸਾਮੰਥਾ ਰੂਥ ਪ੍ਰਭੂ - ਦੱਖਣ ਤੋਂ ਲੈ ਕੇ ਓਟੀਟੀ ਤੱਕ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਨ ਵਾਲੀ ਅਭਿਨੇਤਰੀ ਸਮੰਥਾ ਰੂਥ ਪ੍ਰਭੂ ਦਾ ਨਾਮ ਵੀ ਸੂਚੀ ਵਿੱਚ ਸ਼ਾਮਲ ਹੈ। ਸਮੰਥਾ ਨੇ 'ਪੁਸ਼ਪਾ' ਦੇ ਗੀਤ 'ਓ ਅੰਟਾਵਾ' ਲਈ 5 ਕਰੋੜ ਰੁਪਏ ਦੀ ਮੋਟੀ ਫੀਸ ਵਸੂਲੀ ਸੀ।
7/9
ਸਨੀ ਲਿਓਨ- ਸੰਨੀ ਲਿਓਨ ਬੋਲਡ ਅਤੇ ਖੂਬਸੂਰਤ ਅਦਾਕਾਰਾ ਹੈ। ਸੰਨੀ ਨੇ 'ਲੈਲਾ ਮੈਂ ਲੈਲਾ' ਲਈ 3 ਕਰੋੜ ਰੁਪਏ ਦੀ ਫੀਸ ਲਈ ਸੀ।
8/9
ਕੈਟਰੀਨਾ ਕੈਫ- ਕੈਟਰੀਨਾ ਕੈਫ ਨੇ ਆਪਣੇ ਮਸ਼ਹੂਰ ਆਈਟਮ ਗੀਤ 'ਚਿਕਨੀ ਚਮੇਲੀ' ਲਈ 2 ਕਰੋੜ ਦੀ ਫੀਸ ਲਈ ਹੈ।
9/9
ਮਲਾਇਕਾ ਅਰੋੜਾ- ਬਾਲੀਵੁੱਡ ਦੀ ਹੌਟ ਅਦਾਕਾਰਾ ਮਲਾਇਕਾ ਅਰੋੜਾ ਦੀ ਗੱਲ ਕਰੀਏ ਤਾਂ ਇਸ ਅਦਾਕਾਰਾ ਨੇ 'ਦਬੰਗ' ਦੇ ਗੀਤ 'ਮੁੰਨੀ ਬਦਨਾਮ' ਲਈ 2 ਕਰੋੜ ਰੁਪਏ ਲਏ ਸਨ।
Sponsored Links by Taboola