Priyanka Chopra ਨੇ ਸਟ੍ਰਗਲ ਦੇ ਦਿਨਾਂ 'ਚ ਖੁਦਕੁਸ਼ੀ ਦੀ ਕੀਤੀ ਸੀ ਕੋਸ਼ਿਸ਼, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ
ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਪ੍ਰਿਅੰਕਾ ਚੋਪੜਾ ਨੇ ਆਪਣਾ ਲੋਹਾ ਮਨਵਾਇਆ ਹੈ। ਸਫਲਤਾ ਦਾ ਆਨੰਦ ਮਾਣ ਰਹੀ ਪ੍ਰਿਅੰਕਾ ਦੀ ਜ਼ਿੰਦਗੀ 'ਚ ਇੱਕ ਸਮਾਂ ਅਜਿਹਾ ਵੀ ਆਇਆ, ਜਦੋਂ ਉਸ ਨੇ ਤੰਗ ਆ ਕੇ ਖੁਦਕੁਸ਼ੀ ਕਰਨ ਦਾ ਫੈਸਲਾ ਕਰ ਲਿਆ।
Download ABP Live App and Watch All Latest Videos
View In Appਜਦੋਂ ਪ੍ਰਿਯੰਕਾ ਚੋਪੜਾ ਇੰਡਸਟਰੀ 'ਚ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਹਾਲਾਂਕਿ ਉਸ ਨੇ ਡੈਬਿਊ ਨਹੀਂ ਕੀਤਾ ਸੀ। ਉਸ ਸਮੇਂ ਉਹ ਅਸੀਮ ਮਰਚੈਂਟ ਨੂੰ ਡੇਟ ਕਰ ਰਹੀ ਸੀ।
ਪ੍ਰਿਯੰਕਾ ਅਤੇ ਅਸੀਮ ਦੀ ਜ਼ਿੰਦਗੀ 'ਚ ਸਭ ਕੁਝ ਠੀਕ ਚੱਲ ਰਿਹਾ ਸੀ ਕਿ 2002 'ਚ ਅਜਿਹੀ ਘਟਨਾ ਵਾਪਰੀ, ਜਿਸ ਨਾਲ ਦੇਸੀ ਗਰਲ ਪੂਰੀ ਤਰ੍ਹਾਂ ਟੁੱਟ ਗਈ। ਇੰਨਾ ਹੀ ਨਹੀਂ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ।
2016 'ਚ ਪ੍ਰਿਯੰਕਾ ਚੋਪੜਾ ਦੇ ਮੈਨੇਜਰ ਪ੍ਰਕਾਸ਼ ਜਾਜੂ ਨੇ ਸੋਸ਼ਲ ਮੀਡੀਆ 'ਤੇ ਇਸ ਗੱਲ ਦਾ ਖੁਲਾਸਾ ਕੀਤਾ ਸੀ। ਅਸਲ 'ਚ ਅਜਿਹਾ ਕੀ ਸੀ ਕਿ 2002 'ਚ ਅਸੀਮ ਮਰਚੈਂਟ ਦੀ ਮਾਂ ਦੀ ਮੌਤ ਹੋ ਗਈ ਸੀ।
ਪ੍ਰਿਯੰਕਾ ਆਸਿਮ ਦੀ ਮਾਂ ਦੇ ਬਹੁਤ ਕਰੀਬ ਸੀ ਅਤੇ ਉਹ ਇਸ ਦਰਦ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ ਸੀ। ਰਿਪੋਰਟ ਮੁਤਾਬਕ ਉਸ ਸਮੇਂ ਅਦਾਕਾਰਾ ਨੇ ਇੱਕ ਅਪਾਰਟਮੈਂਟ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ।
ਪ੍ਰਕਾਸ਼ ਜਾਜੂ ਨੇ ਉਦੋਂ ਟਵੀਟ ਕੀਤਾ ਸੀ, ਜਿਸ 'ਚ ਲਿਖਿਆ ਸੀ- ਪ੍ਰਿਯੰਕਾ ਅੱਜ ਭਾਵੇਂ ਕਿੰਨੀ ਵੀ ਮਜ਼ਬੂਤ ਕਿਉਂ ਨਾ ਹੋਵੇ, ਪਰ ਇੱਕ ਸਮਾਂ ਸੀ ਜਦੋਂ ਉਸ ਨੇ 2-3 ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੈਂ ਉਸ ਨੂੰ ਸਮਝਾ ਲਿਆ।
ਪਤਾ ਲੱਗਾ ਹੈ ਕਿ ਪ੍ਰਕਾਸ਼ ਜਾਜੂ ਨਾਲ ਪ੍ਰਿਯੰਕਾ ਚੋਪੜਾ ਦੇ ਰਿਸ਼ਤੇ ਬਹੁਤੇ ਚੰਗੇ ਨਹੀਂ ਸਨ। ਦੋਹਾਂ ਦੇ ਰਿਸ਼ਤਿਆਂ 'ਚ ਉਸ ਸਮੇਂ ਦਰਾਰ ਆ ਗਈ ਜਦੋਂ 2004 'ਚ ਪ੍ਰਿਯੰਕਾ ਨੇ ਪ੍ਰਕਾਸ਼ ਦਾ ਕੰਟਰੈਕਟ ਰੱਦ ਕਰ ਦਿੱਤਾ।
ਉਸ ਸਮੇਂ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਪ੍ਰਕਾਸ਼ ਜਾਜੂ ਨੇ ਪ੍ਰਿਯੰਕਾ ਖਿਲਾਫ ਮੁੰਬਈ ਦੀ ਅਦਾਲਤ 'ਚ ਕੇਸ ਵੀ ਦਾਇਰ ਕੀਤਾ ਸੀ।