Allu Arjun: ਅੱਲੂ ਅਰਜੁਨ ਨੂੰ ਲੱਗੀਆਂ ਡੂੰਘੀਆਂ ਸੱਟਾਂ, ਕੀ ਹੁਣ ਫਿਲਮ 'ਪੁਸ਼ਪਾ 2-ਦ ਰੂਲ' ਦੀ ਵਧੇਗੀ ਰਿਲੀਜ਼ ਡੇਟ
ਇਸ ਵਿਚਾਲੇ ਅਦਾਕਾਰ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਨਿਰਾਸ਼ ਹੋ ਸਕਦੇ ਹਨ।
Download ABP Live App and Watch All Latest Videos
View In Appਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ। ਅਸਲ 'ਚ ਫਿਲਮ ਦੇ ਇੱਕ ਅਹਿਮ ਸੀਨ ਦੀ ਸ਼ੂਟਿੰਗ ਦੌਰਾਨ ਅੱਲੂ ਅਰਜੁਨ ਜ਼ਖਮੀ ਹੋ ਗਏ ਸਨ।
ਇਸ ਕਾਰਨ ਮੇਕਰਸ ਨੇ ਸ਼ੂਟਿੰਗ ਨੂੰ ਕੁਝ ਦਿਨਾਂ ਲਈ ਟਾਲਣ ਦਾ ਫੈਸਲਾ ਕੀਤਾ ਹੈ। ਅੱਲੂ ਅਰਜੁਨ ਦੀ ਟੀਮ ਨੇ ਹਿੰਦੁਸਤਾਨ ਟਾਈਮਜ਼ ਨੂੰ ਇਹ ਜਾਣਕਾਰੀ ਦਿੱਤੀ ਹੈ।
ਖਬਰਾਂ ਮੁਤਾਬਕ ਫਾਈਟ ਸੀਨ ਦੀ ਸ਼ੂਟਿੰਗ ਦੌਰਾਨ ਅੱਲੂ ਅਰਜੁਨ ਦੀ ਪਿੱਠ 'ਤੇ ਗੰਭੀਰ ਸੱਟ ਲੱਗ ਗਈ ਸੀ। ਇਸ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਫਿਲਹਾਲ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਹੁਣ ਫਿਲਮ ਦੀ ਸ਼ੂਟਿੰਗ ਦਸੰਬਰ ਦੇ ਦੂਜੇ ਹਫਤੇ ਤੋਂ ਸ਼ੁਰੂ ਹੋਵੇਗੀ।
ਫਿਲਮ ਪੁਸ਼ਪਾ 2-ਦ ਰੂਲ ਅਗਲੇ ਸਾਲ 15 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਕ੍ਰੇਜ਼ ਸੀ। ਪ੍ਰਸ਼ੰਸਕ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਦੱਸ ਦੇਈਏ ਕਿ ਪੁਸ਼ਪਾ ਦੀ ਇਸ ਫਿਲਮ ਦਾ ਪਹਿਲਾ ਭਾਗ ਬਾਕਸ ਆਫਿਸ 'ਤੇ ਬਲਾਕਬਸਟਰ ਸਾਬਤ ਹੋਇਆ ਸੀ। ਇਹ ਫਿਲਮ ਬਾਕਸ ਆਫਿਸ 'ਤੇ ਕਾਫੀ ਹਿੱਟ ਰਹੀ ਸੀ। ਅਜਿਹੇ 'ਚ ਅੱਲੂ ਅਰਜੁਨ ਦੀ ਇਸ ਫਿਲਮ ਤੋਂ ਕਾਫੀ ਉਮੀਦਾਂ ਹਨ।