Parineeti Chopra Wedding: ਕਰੋੜਾਂ ਦੀ ਮਾਲਕਨ ਹੈ ਪਰਿਣੀਤੀ ਚੋਪੜਾ, ਜਾਇਦਾਦ ਸੁਣ ਕੇ ਉੱਡ ਜਾਣਗੇ ਹੋਸ਼
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਅੱਜ ਯਾਨੀ 22 ਸਤੰਬਰ ਨੂੰ ਉਦੈਪੁਰ ਪਹੁੰਚ ਗਏ ਹਨ। ਜਿੱਥੇ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਦੋਵਾਂ ਦਾ ਇਹ ਵਿਆਹ ਬਹੁਤ ਸ਼ਾਨਦਾਰ ਹੋਣ ਵਾਲਾ ਹੈ। ਜਿਸ 'ਚ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਅਤੇ ਦੋਸਤ ਮੌਜੂਦ ਹੋਣਗੇ। ਪਰ ਇੱਥੇ ਅਸੀਂ ਤੁਹਾਨੂੰ ਰਾਘਵ ਚੱਢਾ ਦੀ ਦੁਲਹਨ ਪਰਿਣੀਤੀ ਦੀ ਕੁੱਲ ਜਾਇਦਾਦ ਬਾਰੇ ਦੱਸਣ ਜਾ ਰਹੇ ਹਾਂ...
Download ABP Live App and Watch All Latest Videos
View In Appਇਸ ਗੱਲ ਬਾਰੇ ਸਾਰਿਆਂ ਨੂੰ ਪਤਾ ਹੈ ਕਿ ਪਰਿਣੀਤੀ ਚੋਪੜਾ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਚਚੇਰੀ ਭੈਣ ਹੈ। ਪਰਿਣੀਤੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਰਣਵੀਰ ਸਿੰਘ ਨਾਲ ਫਿਲਮ 'ਲੇਡੀਜ਼ ਵਰਸੇਜ਼ ਰਿੱਕੀ ਬਹਿਲ' ਤੋਂ ਕੀਤੀ ਸੀ। ਇਸ ਤੋਂ ਬਾਅਦ ਅਦਾਕਾਰਾ ਅਰਜੁਨ ਕਪੂਰ ਨਾਲ ਫਿਲਮ 'ਇਸ਼ਕਜ਼ਾਦੇ' 'ਚ ਮੁੱਖ ਭੂਮਿਕਾ 'ਚ ਨਜ਼ਰ ਆਈ।
ਇਸ ਫਿਲਮ 'ਚ ਅਰਜੁਨ ਅਤੇ ਪਰਿਣੀਤੀ ਦੀ ਕੈਮਿਸਟਰੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਤੋਂ ਬਾਅਦ ਇਹ ਅਦਾਕਾਰਾ ਕਈ ਹਿੱਟ ਫਿਲਮਾਂ 'ਚ ਨਜ਼ਰ ਆਈ। ਜਿਸ ਤੋਂ ਉਨ੍ਹਾਂ ਨੇ ਚੰਗੀ ਕਮਾਈ ਕੀਤੀ।
ਹੁਣ ਪਰਿਣੀਤੀ ਨੇ ਬਾਲੀਵੁੱਡ 'ਚ ਖੁਦ ਨੂੰ ਸਥਾਪਿਤ ਕਰ ਲਿਆ ਹੈ। ਅਦਾਕਾਰਾ ਇੱਕ ਫਿਲਮ ਲਈ 4-6 ਕਰੋੜ ਰੁਪਏ ਦੀ ਮੋਟੀ ਫੀਸ ਲੈਂਦੀ ਹੈ।
ਅਜਿਹੇ 'ਚ ਅਦਾਕਾਰਾ ਨੈਟਵਰਥ ਦੇ ਮਾਮਲੇ 'ਚ ਆਪਣੇ ਪਤੀ ਰਾਘਵ ਚੱਢਾ ਤੋਂ ਕਾਫੀ ਅੱਗੇ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਰਿਪੋਰਟਾਂ ਮੁਤਾਬਕ ਪਰਿਣੀਤੀ ਦੀ ਕੁੱਲ ਜਾਇਦਾਦ 8 ਮਿਲੀਅਨ ਡਾਲਰ ਯਾਨੀ ਲਗਭਗ 60 ਕਰੋੜ ਰੁਪਏ ਹੈ।
ਤੁਹਾਨੂੰ ਦੱਸ ਦੇਈਏ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਇਸ ਸਾਲ 13 ਮਈ ਨੂੰ ਮੰਗਣੀ ਹੋਈ ਸੀ। ਹੁਣ ਦੋਵੇਂ ਸੱਤ ਫੇਰੇ ਲੈ ਕੇ ਸੱਤ ਜਨਮਾਂ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।