ਜਦੋਂ ਭਰੀ ਮਹਿਫਲ 'ਚ ਰਾਜਕਪੂਰ ਨੇ ਲਤਾ ਮੰਗੇਸ਼ਕਰ ਨੂੰ ਕਿਹਾ ਸੀ 'ਬਦਸੂਰਤ', ਫਿਰ ਗਾਇਕਾ ਨੇ ਕੀਤਾ ਸੀ ਇਹ ਕੰਮ
ਇਹ ਕਹਾਣੀ ਉਦੋਂ ਦੀ ਹੈ ਜਦੋਂ ਰਾਜ ਕਪੂਰ ਫਿਲਮ 'ਸਤਿਅਮ ਸ਼ਿਵਮ ਸੁੰਦਰਮ' ਬਣਾ ਰਹੇ ਸਨ। ਉਹ ਇਸ ਫਿਲਮ 'ਚ ਅਜਿਹੀ ਲੜਕੀ ਨੂੰ ਕਾਸਟ ਕਰਨਾ ਚਾਹੁੰਦੇ ਸਨ। ਜਿਸ ਦੀ ਆਵਾਜ਼ ਮਿੱਠੀ ਹੈ ਪਰ ਚਿਹਰੇ 'ਤੇ ਉਹ ਸਾਦੀ ਦਿਖਦੀ ਹੈ।
Download ABP Live App and Watch All Latest Videos
View In Appਅਜਿਹੇ 'ਚ ਉਨ੍ਹਾਂ ਨੇ ਲਤਾ ਮੰਗੇਸ਼ਕਰ ਨੂੰ ਫਿਲਮ ਲਈ ਕਾਸਟ ਕੀਤਾ। ਇਸ ਦੇ ਨਾਲ ਹੀ ਲਤਾ ਨੂੰ ਵੀ ਫਿਲਮ ਦੀ ਕਹਾਣੀ ਕਾਫੀ ਪਸੰਦ ਆਈ ਅਤੇ ਉਨ੍ਹਾਂ ਨੇ ਫਿਲਮ ਲਈ ਹਾਂ ਕਰ ਦਿੱਤੀ।
ਪਰ ਫਿਰ ਅਚਾਨਕ ਖਬਰਾਂ ਆਉਣ ਲੱਗੀਆਂ ਕਿ ਲਤਾ ਮੰਗੇਸ਼ਕਰ ਨੇ ਇਸ ਫਿਲਮ ਦਾ ਆਫਰ ਠੁਕਰਾ ਦਿੱਤਾ ਹੈ। ਪੱਤਰਕਾਰ ਵੀਰ ਸੰਘਵੀ ਨੇ ਆਪਣੀ ਪੁਸਤਕ ਵਿੱਚ ਇਸ ਦਾ ਜ਼ਿਕਰ ਕੀਤਾ ਹੈ। ਜਿਸ 'ਚ ਉਨ੍ਹਾਂ ਨੇ ਰਾਜ ਕਪੂਰ ਨਾਲ ਆਪਣੀ ਮੁਲਾਕਾਤ ਦੀ ਕਹਾਣੀ ਸਾਂਝੀ ਕੀਤੀ ਹੈ।
ਆਪਣੀ ਕਿਤਾਬ 'ਚ ਉਨ੍ਹਾਂ ਨੇ ਦੱਸਿਆ ਕਿ 'ਸਤਿਅਮ ਸ਼ਿਵਮ ਸੁੰਦਰਮ' ਦੌਰਾਨ ਇੱਕ ਇੰਟਰਵਿਊ 'ਚ ਗੱਲ ਕਰਦੇ ਹੋਏ ਕਿਹਾ ਸੀ, 'ਤੁਸੀਂ ਇੱਕ ਪੱਥਰ ਲੈ ਲਓ, ਪਰ ਉਹ ਪੱਥਰ ਉਦੋਂ ਤੱਕ ਹੀ ਰਹੇਗਾ, ਜਦੋਂ ਤੱਕ ਉਸ 'ਤੇ ਕੋਈ ਧਾਰਮਿਕ ਨਿਸ਼ਾਨ ਨਾ ਬਣਿਆ ਹੋਵੇ ਅਤੇ ਜਦੋਂ ਅਜਿਹਾ ਹੋ ਜਾਂਦਾ ਹੈ ਤਾਂ ਉਹ ਭਗਵਾਨ ਬਣ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਤੁਸੀਂ ਇੱਕ ਮਿੱਠੀ ਆਵਾਜ਼ ਸੁਣਦੇ ਹੋ ਅਤੇ ਉਸ ਦੇ ਦੀਵਾਨੇ ਹੋ ਜਾਂਦੇ ਹੋ, ਪਰ ਬਾਅਦ 'ਚ ਜਦੋਂ ਤੁਹਾਨੂੰ ਪਤਾ ਚੱਲੇ ਕਿ ਉਹ ਆਵਾਜ਼ ਇੱਕ ਬਦਸੂਰਤ ਕੁੜੀ ਦੀ ਹੈ...ਤਾਂ ਇਨ੍ਹਾਂ ਕਹਿ ਕੇ ਰਾਜ ਕਪੂਰ ਰੁਕ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਉਨ੍ਹਾਂ ਨੇ ਕੁੱਝ ਗਲਤ ਬੋਲ ਦਿੱਤਾ ਹੈ।'
ਇਸ ਤੋਂ ਬਾਅਦ ਉਸ ਨੇ ਇਸ ਗੱਲ ਨੂੰ ਇੰਟਰਵਿਊ ਤੋਂ ਹਟਾਉਣ ਦੀ ਬੇਨਤੀ ਵੀ ਕੀਤੀ। ਪਰ ਫਿਰ ਵੀ ਇਹ ਗੱਲ ਲਤਾ ਮੰਗੇਸ਼ਕਰ ਤੱਕ ਪਹੁੰਚ ਗਈ ਅਤੇ ਉਨ੍ਹਾਂ ਨੂੰ ਇੰਨਾ ਬੁਰਾ ਲੱਗਾ ਕਿ ਉਨ੍ਹਾਂ ਨੇ ਫਿਲਮ 'ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ।
ਹਾਲਾਂਕਿ ਲਤਾ ਮੰਗੇਸ਼ਕਰ ਨੇ ਫਿਲਮ ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਸੀ। ਰਾਜ ਕਪੂਰ ਦੀ ਇਹ ਫਿਲਮ ਬਲਾਕਬਸਟਰ ਹਿੱਟ ਰਹੀ ਸੀ। ਜਿਸ ਵਿੱਚ ਜ਼ੀਨਤ ਅਮਾਨ ਨੇ ਆਪਣੀ ਅਦਾਕਾਰੀ ਨਾਲ ਚਾਰ ਚੰਦ ਲਗਾ ਦਿੱਤੇ ਸਨ।