Rakul Preet Singh: ਨਾ ਚੂੜਾ, ਨਾ ਮਾਂਗ 'ਚ ਸਿੰਦੂਰ, ਨਾ ਹੀ ਮੇਕਅੱਪ, ਸਾਦੇ ਲੁੱਕ 'ਚ ਸਪੌਟ ਹੋਈ ਨਵਵਿਆਹੀ ਰਕੁਲ ਪ੍ਰੀਤ ਸਿੰਘ, ਤਸਵੀਰਾਂ ਵਾਇਰਲ
ਰਕੁਲ ਪ੍ਰੀਤ ਸਿੰਘ ਆਪਣੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਆਪਣੇ ਪੁਰਾਣੇ ਅੰਦਾਜ਼ ਵਿੱਚ ਵਾਪਸ ਆ ਗਈ ਹੈ। ਨਵੀਂ ਵਿਆਹੀ ਅਭਿਨੇਤਰੀ ਅੱਜ ਬਹੁਤ ਹੀ ਸਧਾਰਨ ਲੁੱਕ ਵਿੱਚ ਨਜ਼ਰ ਆਈ।
Download ABP Live App and Watch All Latest Videos
View In Appਰਕੁਲ ਅੱਜ ਬਹੁਤ ਹੀ ਕੈਜ਼ੂਅਲ ਲੁੱਕ 'ਚ ਨਜ਼ਰ ਆ ਰਹੀ ਸੀ, ਉਸ ਦੇ ਮਾਂਗ 'ਚ ਨਾ ਸਿੰਦੂਰ ਨਜ਼ਰ ਆਇਆ ਤੇ ਨਾ ਹੀ ਹੱਥਾਂ 'ਚ ਚੂੜਾ। ਉਸ ਨੂੰ ਦੇਖ ਕੇ ਲੱਗਦਾ ਹੀ ਨਹੀਂ ਸੀ ਕਿ ਉਹ ਨਵਵਿਆਹੀ ਦੁਲਹਨ ਹੈ।
ਰਕੁਲ ਨੇ ਇਸ ਦੌਰਾਨ ਟੀਸ਼ਰਟ ਪਹਿਨੀ ਹੋਈ ਸੀ, ਜਿਸ 'ਤੇ ਪੀਲੇ ਕਲਰ ਦਾ ਲੈਪਰਡ ਪ੍ਰਿੰਟ ਸੀ। ਇਸ ਦੇ ਨਾਲ ਉਸ ਨੇ ਡੈਨਿਮ ਜੀਨਜ਼ ਪੇਅਰ ਕੀਤੀ ਸੀ।
ਰਕੁਲ ਨੇ ਕਾਲੇ ਚਸ਼ਮੇ ਅਤੇ ਪੈਰਾਂ ਵਿੱਚ ਚੱਪਲਾਂ ਪਾਈਆਂ ਹੋਈਆਂ ਸਨ। ਅਭਿਨੇਤਰੀ ਬਿਨਾਂ ਮੇਕਅੱਪ ਲੁੱਕ 'ਚ ਵੀ ਖੂਬਸੂਰਤ ਲੱਗ ਰਹੀ ਸੀ।
ਇਸ ਦੌਰਾਨ ਪੈਪਸ ਨੇ ਅਦਾਕਾਰਾ ਦੀਆਂ ਕਾਫੀ ਤਸਵੀਰਾਂ ਵੀ ਕਲਿੱਕ ਕੀਤੀਆਂ।
ਰਕੁਲ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।ਵਿਆਹ ਤੋਂ ਬਾਅਦ ਉਸ ਦੇ ਬੇਹੱਦ ਸਾਦੇ ਲੁੱਕ ਨੂੰ ਦੇਖ ਫੈਨਜ਼ ਵੀ ਹੈਰਾਨ ਹਨ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਰਕੁਲ ਨੇ ਖੁਲਾਸਾ ਕੀਤਾ ਸੀ ਕਿ ਉਹ ਆਪਣੇ ਪਤੀ ਜੈਕੀ ਭਗਨਾਨੀ ਦੀ ਕਿਹੜੀ ਆਦਤ 'ਤੇ ਫਿਦਾ ਹੋਈ ਸੀ।ਦਰਅਸਲ, ਇੱਕ ਇਵੈਂਟ ਦੌਰਾਨ ਜੈਕੀ ਨੇ ਕਿਹਾ ਕਿ ਉਨ੍ਹਾਂ ਦਾ ਸੈਂਸ ਆਫ ਹਿਊਮਰ ਬਹੁਤ ਬੁਰਾ ਹੈ। ਇਸ 'ਤੇ ਰਕੁਲ ਨੇ ਤੁਰੰਤ ਦਖਲ ਦਿੱਤਾ ਅਤੇ ਕਿਹਾ, ਦਰਅਸਲ, ਮੈਨੂੰ ਉਸ ਬਾਰੇ ਸਭ ਤੋਂ ਪਹਿਲਾਂ ਜੋ ਚੀਜ਼ ਪਸੰਦ ਆਈ ਉਹ ਸੀ ਸੈਂਸ ਆਫ ਹਿਊਮਰ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਰਕੁਲ ਜਲਦੀ ਹੀ 'ਇੰਡੀਅਨ 2' ਅਤੇ ਅਰਜੁਨ ਕਪੂਰ ਨਾਲ ਰੋਮਾਂਟਿਕ ਕਾਮੇਡੀ 'ਚ ਨਜ਼ਰ ਆਵੇਗੀ।