Election Results 2024
(Source: ECI/ABP News/ABP Majha)
Ranveer Deepika Pics: ਇੱਕ ਦੂਜੇ ਦੀਆਂ ਅੱਖਾਂ ਵਿੱਚ ਡੁੱਬੇ ਨਜ਼ਰ ਆਏ ਰਣਵੀਰ-ਦੀਪਿਕਾ , ਰੌਇਲ ਲੁੱਕ ਵਿੱਚ ਲੱਗੇ ਪਰਫੈਕਟ ਕਪਲ
ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਬਤੌਰ ਕਪਲ ਪਹਿਲੀ ਵਾਰ ਰੈਂਪ ਵਾਕ ਕੀਤਾ ਹੈ। ਉਨ੍ਹਾਂ ਦੀ ਰੈਂਪ ਵਾਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
Download ABP Live App and Watch All Latest Videos
View In Appਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਇਕ ਵਾਰ ਫਿਰ ਆਪਣੇ ਫੈਨਜ਼ ਨੂੰ ਦੀਵਾਨਾ ਬਣਾ ਦਿੱਤਾ ਹੈ। ਦੋਵਾਂ ਨੇ ਪਹਿਲੀ ਵਾਰ ਮਨੀਸ਼ ਮਲਹੋਤਰਾ ਲਈ ਇਕੱਠੇ ਰੈਂਪ ਵਾਕ ਕੀਤਾ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਰਣਵੀਰ ਅਤੇ ਦੀਪਿਕਾ ਸ਼ਾਹੀ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੇ ਹਨ। ਦੀਪਿਕਾ ਅਤੇ ਰਣਵੀਰ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਦੋਵੇਂ ਇਕ-ਦੂਜੇ ਦੀਆਂ ਅੱਖਾਂ 'ਚ ਡੁੱਬੇ ਨਜ਼ਰ ਆਏ।
ਫੋਟੋ ਸ਼ੇਅਰ ਕਰਦੇ ਹੋਏ ਦੀਪਿਕਾ ਨੇ ਲਿਖਿਆ- ਪਿਆਰ ਦਾ ਮਤਲਬ ਹੈ ਤੁਮ ਹੋ। ਦੀਪਵੀਰ ਹਮੇਸ਼ਾ । ਇਸ ਦੇ ਨਾਲ ਉਨ੍ਹਾਂ ਨੇ ਵਾਈਟ ਹਾਰਟ ਇਮੋਜੀ ਪੋਸਟ ਕੀਤਾ ਹੈ। ਦੀਪਿਕਾ ਦੀਆਂ ਤਸਵੀਰਾਂ ਤੋਂ ਫੈਨਜ਼ ਦੀਆਂ ਨਹੀਂ ਹਟ ਰਹੀਆਂ।
ਦੀਪਿਕਾ ਨੇ ਮਨੀਸ਼ ਮਲਹੋਤਰਾ ਦੇ ਸ਼ੋਅ ਮਿਜਵਾਨ ਲਈ ਗੋਲਡਨ ਲਹਿੰਗਾ ਪਾਇਆ ਸੀ। ਜਿਸ ਦੇ ਨਾਲ ਉਹਨਾਂ ਨੇ ਲੌਂਗ ਕੇਪ ਕੈਰੀ ਕੀਤੀ ਸੀ। ਹੇਅਰ ਸਟਾਈਲ ਤੋਂ ਲੈ ਕੇ ਜਿਊਲਰੀ ਤੱਕ, ਦੀਪਿਕਾ ਹਰ ਚੀਜ਼ 'ਚ ਪਰਫੈਕਟ ਲੱਗ ਰਹੀ ਸੀ।
ਦੂਜੇ ਪਾਸੇ ਰਣਵੀਰ ਸਿੰਘ ਦੇ ਲੁੱਕ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਲੈਕ ਸ਼ੇਰਵਾਨੀ ਪਹਿਨੀ ਸੀ। ਉਹਨਾਂ ਬਲੈਕ ਅਤੇ ਵ੍ਹਾਈਟ ਐਂਬਰੌਇਡਰੀ ਦੇ ਨਾਲ ਇੱਕ ਲੌਂਗ ਜੈਕੇਟ ਨਾਲ ਲੁੱਕ ਨੂੰ ਕੰਪਲੀਟ ਕੀਤਾ। ਇਸ ਰਾਇਲ ਲੁੱਕ 'ਚ ਰਣਵੀਰ ਕਾਫੀ ਖੂਬਸੂਰਤ ਲੱਗ ਰਹੇ ਸਨ।
ਫੋਟੋਆਂ 'ਚ ਦੀਪਵੀਰ ਦੇ ਇੰਟੈਂਸ ਲੁੱਕ ਨੂੰ ਦੇਖ ਕੇ ਫੈਨਜ਼ ਦੀਵਾਨੇ ਹੋ ਗਏ ਹਨ। ਉਹਨਾਂ ਦੀਆਂ ਤਸਵੀਰਾਂ 'ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ। ਇਕ ਫੈਨ ਨੇ ਲਿਖਿਆ- ਇਸ ਦੁਨੀਆ ਦੀ ਸਭ ਤੋਂ ਵਧੀਆ ਜੋੜੀ। ਇਸ ਦੇ ਨਾਲ ਹੀ ਇਕ ਹੋਰ ਫੈਨ ਨੇ ਲਿਖਿਆ- ਦ ਰੌਇਲ ਕਪਲ।