Bollywood Kissa : ਪਹਿਲੀ ਹੀ ਫ਼ਿਲਮ ਦੇ ਸੈੱਟ 'ਤੇ ਬੁਰੀ ਤਰ੍ਹਾਂ ਲੜੇ ਸੀ ਸਲਮਾਨ-ਰਵੀਨਾ ,ਜਾਣੋ ਦਿਲਚਸਪ ਕਿੱਸਾ

ਰਵੀਨਾ ਟੰਡਨ ਬਾਲੀਵੁਡ ਦੀ ਬੁਲੰਦ ਅਤੇ ਬਿਹਤਰੀਨ ਅਭਿਨੇਤਰੀਆਂ ਵਿੱਚੋਂ ਇੱਕ ਹੈ। ਅਭਿਨੇਤਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਲਮਾਨ ਖਾਨ ਨਾਲ ਫਿਲਮ ਪੱਥਰ ਕੇ ਫੂਲ ਤੋਂ ਕੀਤੀ ਸੀ ਅਤੇ ਪਹਿਲੀ ਫਿਲਮ ਚ ਦੋਵਾਂ ਚ ਜ਼ਬਰਦਸਤ ਲੜਾਈ ਹੋਈ ਸੀ।

Raveena tandon

1/6
ਰਵੀਨਾ ਟੰਡਨ ਬਾਲੀਵੁਡ ਦੀ ਬੁਲੰਦ ਅਤੇ ਬਿਹਤਰੀਨ ਅਭਿਨੇਤਰੀਆਂ ਵਿੱਚੋਂ ਇੱਕ ਹੈ। ਅਭਿਨੇਤਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਲਮਾਨ ਖਾਨ ਨਾਲ ਫਿਲਮ 'ਪੱਥਰ ਕੇ ਫੂਲ' ਤੋਂ ਕੀਤੀ ਸੀ ਅਤੇ ਪਹਿਲੀ ਫਿਲਮ 'ਚ ਦੋਵਾਂ 'ਚ ਜ਼ਬਰਦਸਤ ਲੜਾਈ ਹੋਈ ਸੀ।
2/6
ਦਰਅਸਲ ਇਹ ਕਿੱਸਾ 'ਪੱਥਰ ਕੇ ਫੂਲ' ਦੀ ਸ਼ੂਟਿੰਗ ਦੌਰਾਨ ਦਾ ਹੈ। ਜਿਸ ਦਾ ਜ਼ਿਕਰ ਅਭਿਨੇਤਰੀ ਨੇ ਕੁਝ ਸਮਾਂ ਪਹਿਲਾਂ ਪਿੰਕਵਿਲਾ ਨੂੰ ਦਿੱਤੇ ਇੰਟਰਵਿਊ 'ਚ ਕੀਤਾ ਸੀ। ਉਸ ਨੇ ਦੱਸਿਆ ਕਿ ਹੁਣ ਮੈਂ ਅਤੇ ਸਲਮਾਨ ਚੰਗੇ ਦੋਸਤ ਹਾਂ ਪਰ ਸ਼ੁਰੂ ਵਿੱਚ ਅਸੀਂ ਬਹੁਤ ਲੜਦੇ ਸੀ।
3/6
ਉਸ ਨੇ ਦੱਸਿਆ ਕਿ ਜਦੋਂ ਉਹ ਸਲਮਾਨ ਨਾਲ 'ਪੱਥਰ ਕੇ ਫੂਲ' ਦੀ ਸ਼ੂਟਿੰਗ ਕਰ ਰਹੀ ਸੀ ਤਾਂ ਉਸ ਦੀ ਉਮਰ ਸਿਰਫ 15-16 ਸਾਲ ਸੀ ਅਤੇ ਸੈੱਟ 'ਤੇ ਸਲਮਾਨ ਨਾਲ ਕਾਫੀ ਲੜਾਈ ਹੁੰਦੀ ਸੀ।
4/6
ਅਦਾਕਾਰਾ ਨੇ ਦੱਸਿਆ, 'ਇਕ ਵਾਰ ਬਬਲ ਗਮ ਨੂੰ ਲੈ ਕੇ ਸਾਡੀ ਦੋਵਾਂ 'ਚ ਲੜਾਈ ਹੋਈ ਸੀ। ਉਹ ਦਿਨ ਮੇਰੇ ਲਈ ਬਹੁਤ ਖਾਸ ਸੀ ਕਿਉਂਕਿ ਉਸ ਦਿਨ ਅਸੀਂ ਇਕ ਫੋਟੋਸ਼ੂਟ ਪੂਰਾ ਕੀਤਾ ਸੀ ਅਤੇ ਮੈਨੂੰ ਲੱਗ ਰਿਹਾ ਸੀ ਕਿ ਉਹ ਉਸ ਖਾਸ ਦਿਨ 'ਤੇ ਮੈਨੂੰ ਪੈਪਰ ਕਰੇਗਾ।'
5/6
'ਪਰ ਸਲਮਾਨ ਨੇ ਮੇਰੀ ਖਿਚਾਈ ਕਰਦੇ ਹੋਏ ਇੱਕ ਬੱਬਲ ਗਮ ਮੇਰੇ ਚਿਹਰੇ ਦੇ ਕੋਲ ਫੋੜ ਦਿੱਤਾ ਅਤੇ ਮੈਨੂੰ ਉਸ 'ਤੇ ਬਹੁਤ ਗੁੱਸਾ ਆਇਆ। ਜਿਸ ਤੋਂ ਬਾਅਦ ਸਾਡੀ ਕਾਫੀ ਲੜਾਈ ਹੋਈ ਸੀ।
6/6
ਇਸ ਤੋਂ ਬਾਅਦ ਅਦਾਕਾਰਾ ਨੇ ਸਲਮਾਨ ਖਾਨ ਦੀ ਵੀ ਕਾਫੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਇੱਕ ਦੋਸਤ ਹੋਣ ਦੇ ਨਾਤੇ ਸਲਮਾਨ ਹਰ ਮੁਸ਼ਕਲ ਪਲ ਵਿੱਚ ਮੇਰੇ ਨਾਲ ਸਨ। ਉਹ ਇੱਕ ਬੇਹਤਰੀਨ ਇਨਸਾਨ ਹੈ।
Sponsored Links by Taboola