Aishwarya Rai: ਐਸ਼ਵਰਿਆ ਰਾਏ-ਅਭਿਸ਼ੇਕ ਬੱਚਨ ਵਿਚਾਲੇ ਮੁੜ ਹੋਈ ਸੁਲ੍ਹਾ, ਅਮਿਤਾਭ-ਜਯਾ ਦਾ ਘਰ ਛੱਡਦੇ ਹੀ ਪਤੀ-ਪਤਨੀ ਹੋਏ ਇੱਕ
Aishwarya Rai Wedding Ring: ਐਸ਼ਵਰਿਆ ਰਾਏ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਚ ਹੈ। ਪਿਛਲੇ ਕਈ ਮਹੀਨਿਆਂ ਤੋਂ ਉਸ ਦੇ ਅਤੇ ਅਭਿਸ਼ੇਕ ਬੱਚਨ ਵਿਚਾਲੇ ਦਰਾਰ ਦੀਆਂ ਖਬਰਾਂ ਆ ਰਹੀਆਂ ਹਨ।
Continues below advertisement
Aishwarya Rai Wedding Ring
Continues below advertisement
1/5
ਪਰ ਦੋਵਾਂ ਨੇ ਇਸ ਮੁੱਦੇ 'ਤੇ ਚੁੱਪ ਧਾਰੀ ਰੱਖੀ ਹੈ। ਐਸ਼ਵਰਿਆ ਅਤੇ ਅਭਿਸ਼ੇਕ ਦੋਵੇਂ ਹੀ ਆਪਣੇ ਰਿਸ਼ਤੇ ਬਾਰੇ ਗੱਲ ਨਹੀਂ ਕਰ ਰਹੇ ਹਨ। ਤਲਾਕ ਦੀਆਂ ਖਬਰਾਂ ਵਿਚਾਲੇ ਐਸ਼ਵਰਿਆ ਕਈ ਈਵੈਂਟਸ 'ਚ ਨਜ਼ਰ ਆਉਂਦੀ ਹੈ। ਪਰ ਉਹ ਬੇਟੀ ਆਰਾਧਿਆ ਦੇ ਨਾਲ ਹੁੰਦੀ ਹੈ। ਉਨ੍ਹਾਂ ਦੇ ਨਾਲ ਅਭਿਸ਼ੇਕ ਕਿਸੇ ਵੀ ਇਵੈਂਟ 'ਚ ਨਜ਼ਰ ਨਹੀਂ ਆਉਂਦੇ। ਕੁਝ ਸਮਾਂ ਪਹਿਲਾਂ ਐਸ਼ਵਰਿਆ ਨੂੰ ਇੱਕ ਇਵੈਂਟ 'ਚ ਦੇਖਿਆ ਗਿਆ ਸੀ, ਜਿਸ 'ਚ ਉਨ੍ਹਾਂ ਨੇ ਆਪਣੇ ਵਿਆਹ ਦੀ ਅੰਗੂਠੀ ਨਹੀਂ ਪਾਈ ਹੋਈ ਸੀ। ਹੁਣ ਜਦੋਂ ਐਸ਼ਵਰਿਆ ਨੂੰ ਦੇਖਿਆ ਗਿਆ ਹੈ ਤਾਂ ਉਸ ਦੇ ਹੱਥ 'ਚ ਅੰਗੂਠੀ ਨਜ਼ਰ ਆ ਰਹੀ ਹੈ।
2/5
ਦੱਸ ਦੇਈਏ ਕਿ ਐਸ਼ਵਰਿਆ ਤੋਂ ਪਹਿਲਾਂ ਪ੍ਰਸ਼ੰਸਕਾਂ ਨੇ ਅਭਿਸ਼ੇਕ ਦੇ ਹੱਥ 'ਚ ਵਿਆਹ ਦੀ ਅੰਗੂਠੀ ਨਹੀਂ ਦੇਖੀ ਸੀ। ਇਸ ਤੋਂ ਬਾਅਦ ਐਸ਼ਵਰਿਆ ਨੇ ਵੀ ਕਿਸੇ ਇਵੈਂਟ 'ਚ ਅੰਗੂਠੀ ਨਹੀਂ ਪਾਈ। ਕੁਝ ਦਿਨ ਪਹਿਲਾਂ ਅਭਿਸ਼ੇਕ ਆਪਣੇ ਵਿਆਹ ਦੀ ਰਿੰਗ ਨੂੰ ਫਲਾਂਟ ਕਰਦੇ ਨਜ਼ਰ ਆਏ ਸਨ। ਹੁਣ ਐਸ਼ਵਰਿਆ ਨੇ ਵੀ ਆਪਣੇ ਵਿਆਹ ਦੀ ਰਿੰਗ ਫਲਾਉਂਟ ਕੀਤੀ ਹੈ।
3/5
ਐਸ਼ਵਰਿਆ ਦਾ ਵੀਡੀਓ ਵਾਇਰਲ ਹੋ ਗਿਆ ਪਿਛਲੇ ਸਾਲ ਪੈਰਿਸ ਫੈਸ਼ਨ ਵੀਕ 'ਚ ਹਲਚਲ ਮਚਾਉਣ ਤੋਂ ਬਾਅਦ ਐਸ਼ਵਰਿਆ ਇਸ ਸਾਲ ਵੀ ਰੈੱਡ ਕਾਰਪੇਟ 'ਤੇ ਧਮਾਲ ਮਚਾਉਣ ਲਈ ਤਿਆਰ ਹੈ। ਪੈਰਿਸ ਫੈਸ਼ਨ ਵੀਕ 'ਚ ਸ਼ਿਰਕਤ ਕਰਨ ਲਈ ਐਸ਼ਵਰਿਆ ਬੇਟੀ ਆਰਾਧਿਆ ਨਾਲ ਪਹੁੰਚੀ। ਇਸ ਦੌਰਾਨ ਐਸ਼ਵਰਿਆ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਨ੍ਹਾਂ ਦੇ ਹੱਥ 'ਚ ਵੀ ਸ਼ੇਪ ਵਾਲੀ ਵਿਆਹ ਦੀ ਅੰਗੂਠੀ ਸਾਫ ਨਜ਼ਰ ਆ ਰਹੀ ਹੈ। ਉਹ ਆਪਣੀ ਰਿੰਗ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
4/5
ਐਸ਼ਵਰਿਆ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਮਲਟੀ ਕਲਰ ਦਾ ਲੰਬਾ ਕੋਟ ਪਾਇਆ ਹੋਇਆ ਹੈ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਹ ਬੇਟੀ ਆਰਾਧਿਆ ਨਾਲ ਨਜ਼ਰ ਆ ਰਹੀ ਹੈ। ਆਰਾਧਿਆ ਸਿੰਪਲ ਲੁੱਕ 'ਚ ਨਜ਼ਰ ਆ ਰਹੀ ਹੈ। ਉਸ ਨੇ ਗੁਲਾਬੀ ਟੀ-ਸ਼ਰਟ ਦੇ ਨਾਲ ਡੈਨੀਮ ਪਹਿਨਿਆ ਹੋਇਆ ਹੈ।
5/5
ਦੱਸ ਦੇਈਏ ਕਿ ਐਸ਼ਵਰਿਆ ਅਤੇ ਅਭਿਸ਼ੇਕ ਦੇ ਵੱਖ ਹੋਣ ਦੀਆਂ ਖਬਰਾਂ ਉਦੋਂ ਤੋਂ ਵੱਧ ਗਈਆਂ ਸਨ, ਜਦੋਂ ਇਹ ਜੋੜੀ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਵਿਆਹ 'ਚ ਇਕੱਠੇ ਨਹੀਂ ਸਗੋਂ ਵੱਖਰੇ ਤੌਰ 'ਤੇ ਪਹੁੰਚੇ ਸਨ। ਇਸ ਤੋਂ ਬਾਅਦ ਅਭਿਸ਼ੇਕ ਨੇ ਤਲਾਕ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਨੂੰ ਵੀ ਪਸੰਦ ਕੀਤਾ ਸੀ। ਜਿਸ ਤੋਂ ਬਾਅਦ ਤਲਾਕ ਦੀਆਂ ਖਬਰਾਂ ਹੋਰ ਵਧ ਗਈਆਂ ਸਨ। ਹਾਲਾਂਕਿ ਇਸ ਸਭ ਦੇ ਵਿਚਾਲੇ ਜਦੋਂ ਅਭਿਸ਼ੇਕ ਨੇ ਅਮਿਤਾਭ ਬੱਚਨ ਅਤੇ ਜਯਾ ਬੱਚਨ ਦਾ ਘਰ ਛੱਡ ਦਿੱਤਾ ਤਾਂ ਐਸ਼ ਵਿਆਹ ਦੀ ਅੰਗੂਠੀ ਪਹਿਨੇ ਹੋਏ ਨਜ਼ਰ ਆ ਰਹੀ ਹੈ।
Continues below advertisement
Published at : 28 Sep 2024 09:19 PM (IST)