ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਰੀਆ ਚੱਕਰਵਰਤੀ ਈਡੀ ਸਾਹਮਣੇ ਹੋਈ ਪੇਸ਼, ਵੇਖੋ ਕੁਝ ਤਸਵੀਰਾਂ
ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਸੀਬੀਆਈ ਨੇ ਐਕਟਰਸ ਰੀਆ ਚੱਕਰਵਰਤੀ ਸਮੇਤ ਛੇ ਹੋਰਨਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਐਫਆਈਆਰ ਵਿੱਚ ਰੀਆ ਤੋਂ ਇਲਾਵਾ, ਇੰਦਰਜੀਤ ਚੱਕਰਵਰਤੀ, ਸੰਧਿਆ ਚੱਕਰਵਰਤੀ, ਸ਼ੋਵਿਕ ਚੱਕਰਵਰਤੀ, ਸੈਮੂਅਲ ਮਿਰਾਂਡਾ, ਸ਼ਰੂਤੀ ਮੋਦੀ ਅਤੇ ਹੋਰ ਨਾਮਜ਼ਦ ਹਨ।
Download ABP Live App and Watch All Latest Videos
View In Appਹਾਲ ਹੀ 'ਚ ਇਸ਼ ਬਾਰੇ ਖੁਲਾਸਾ ਹੋਇਆ ਹੈ ਕਿ ਸੁਸ਼ਾਂਤ ਕੇਸ 'ਚ ਮੁਲਜ਼ਮ ਰੀਆ ਨੇ ਹਾਲ ਹੀ 'ਚ ਖਾਰ 'ਚ ਦੋ ਫਲੈਟ ਖਰੀਦੇ ਸੀ।
ਰੀਆ 'ਤੇ ਇਲਜ਼ਾਮ ਹੈ ਕਿ ਉਸ ਨੇ ਸੁਸ਼ਾਂਤ ਦਾ ਫਲੈਟ ਛੱਡਣ ਤੋਂ ਪਹਿਲਾਂ ਸੁਸ਼ਾਂਤ ਦੇ ਬੈਂਕ ਪਾਸਬੁੱਕ, ਕ੍ਰੈਡਿਟ ਕਾਰਡ ਅਤੇ ਉਸ ਦੇ ਪਾਸਵਰਡ ਵੀ ਨਾਲ ਲੈ ਗਈ ਸੀ। ਇਸ ਦੇ ਨਾਲ ਹੀ ਉਸ 'ਤੇ ਲੈਪਟੌਪ ਅਤੇ ਗਹਿਣੇ ਵੀ ਨਾਲ ਲੈ ਕੇ ਜਾਣ ਦੇ ਇਲਜ਼ਾਮ ਹਨ।
ਈਡੀ ਨੇ ਪਿਛਲੇ ਦਿਨੀਂ ਰੀਆ ਦੇ ਸੀਏ ਰਿਤੇਸ਼ ਸ਼ਾਹ ਅਤੇ ਸੰਦੀਪ ਸ਼੍ਰੀਧਰ ਤੋਂ ਪੁੱਛਗਿੱਛ ਕੀਤੀ ਸੀ। ਈਡੀ ਸੁਸ਼ਾਂਤ ਰਾਜਪੂਤ ਤੋਂ ਪੈਸੇ ਅਤੇ ਉਸ ਦੇ ਬੈਂਕ ਖਾਤਿਆਂ ਦੀ ਦੁਰਵਰਤੋਂ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਹੈ।
ਈਡੀ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੁਸ਼ਾਂਤ ਸਿੰਘ ਕੇਸ 'ਚ ਹੋਈ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਏ ਹਨ, ਈਡੀ ਉਸ ਦੇ ਆਧਾਰ 'ਤੇ ਸਵਾਲ ਕਰੇਗੀ।
ਰੀਆ ਚੱਕਰਵਰਤੀ ਲੰਬੇ ਸਮੇਂ ਤੋਂ ਈਡੀ ਦੀ ਪੁੱਛਗਿੱਛ ਤੋਂ ਬਚ ਰਹੀ ਸੀ। ਉਸ ਦੇ ਵਕੀਲ ਨੇ ਹਵਾਲਾ ਦਿੱਤਾ ਸੀ ਕਿ ਜਦੋਂ ਤੱਕ ਮਾਮਲੇ ਦੀ ਸੁਣਵਾਈ ਨਹੀਂ ਹੁੰਦੀ ਉਦੋਂ ਤੱਕ ਰੀਆ ਤੋਂ ਪੁੱਛਗਿੱਛ ਨਹੀਂ ਕੀਤੀ ਜਾਣੀ ਚਾਹੀਦੀ। ਪਰ ਈਡੀ ਨੇ ਉਸ ਦੀ ਅਪੀਲ ਖਾਰਜ ਕਰ ਦਿੱਤਾ।
ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਸੁਸ਼ਾਂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਈ। ਈਡੀ ਨੇ ਸ਼ੁੱਕਰਵਾਰ ਨੂੰ ਰੀਆ ਨੂੰ ਸਮਨ ਭੇਜਿਆ ਸੀ ਅਤੇ ਉਸ ਨੂੰ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਸੀ।
- - - - - - - - - Advertisement - - - - - - - - -