Rhea Chakraborty: ਰੀਆ ਚੱਕਰਵਰਤੀ ਦੀ ਲੁੱਕ ਦੇਖ ਪ੍ਰਸ਼ੰਸਕ ਹੋਏ ਦੀਵਾਨੇ, ਕਿਹਾ- ਖੂਬਸੂਰਤ
ਇਨ੍ਹਾਂ ਤਸਵੀਰਾਂ 'ਚ ਰੀਆ ਕਾਫੀ ਫਰੈਸ਼ ਲੁੱਕ 'ਚ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰ ਰਹੀ ਹੈ। ਪ੍ਰਸ਼ੰਸਕ ਅਦਾਕਾਰਾ ਦੀ ਖੂਬਸੂਰਤੀ ਦੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕੇ।
Download ABP Live App and Watch All Latest Videos
View In Appਰੀਆ ਚੱਕਰਵਰਤੀ ਨੇ ਇੰਸਟਾ 'ਤੇ ਲੈਮਨ ਕਲਰ ਦੀ ਸਾੜੀ 'ਚ ਫੋਟੋ ਸ਼ੇਅਰ ਕਰਕੇ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੱਤਾ ਹੈ। ਫੈਨਜ਼ ਉਸ ਦੇ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ।
ਅਭਿਨੇਤਰੀ ਨੇ ਮੈਚਿੰਗ ਕਲਰ ਦਾ ਇੱਕ ਸਲੀਵਲੇਸ ਬਲਾਊਜ਼ ਪਹਿਨਿਆ ਹੈ। ਉਸ ਨੇ ਸਾਫਟ ਕਰਲ ਹੇਅਰਸਟਾਈਲ ਅਤੇ ਮੈਚਿੰਗ ਈਅਰਰਿੰਗਸ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ।
ਰੀਆ ਚੱਕਰਵਰਤੀ ਆਪਣੀ ਮਨਮੋਹਕ ਮੁਸਕਰਾਹਟ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ। ਪ੍ਰਸ਼ੰਸਕ ਉਸ ਦੇ ਅੰਦਾਜ਼ ਅਤੇ ਸਟਾਈਲ ਨੂੰ ਕਾਫੀ ਪਸੰਦ ਕਰ ਰਹੇ ਹਨ। ਕਿਸੇ ਨੇ ਕੁਮੈਂਟ ਕਰਕੇ ਉਸ ਨੂੰ ਖੂਬਸੂਰਤ ਕਿਹਾ ਤਾਂ ਕੋਈ ਉਸ ਨੂੰ ਸੁਪਰ ਹੌਟ ਕਹਿ ਕੇ ਉਸ ਦੀ ਤਾਰੀਫ ਕਰਦਾ ਨਜ਼ਰ ਆਇਆ।
ਰਿਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2012 'ਚ ਤੇਲਗੂ ਫਿਲਮ ਨਾਲ ਕੀਤੀ ਸੀ। ਅਦਾਕਾਰਾ ਨੇ 2013 'ਚ 'ਮੇਰੇ ਡੈਡ ਕੀ ਮਾਰੂਤੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ਕਈ ਫਿਲਮਾਂ 'ਚ ਨਜ਼ਰ ਆਈ।
ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ 'ਚ ਇਸ ਅਭਿਨੇਤਰੀ ਦਾ ਨਾਂ ਕਾਫੀ ਉਭਰਿਆ ਸੀ। ਸੁਸ਼ਾਂਤ ਦੇ ਪਰਿਵਾਰ ਨੇ ਉਸ ਦੀ ਖੁਦਕੁਸ਼ੀ ਲਈ ਰੀਆ ਚੱਕਰਵਰਤੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਜਿਸ ਤੋਂ ਬਾਅਦ ਰੀਆ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਰੀਆ ਚੱਕਰਵਰਤੀ ਲੰਬੇ ਸਮੇਂ ਤੋਂ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗਜ਼ ਮਾਮਲੇ ਨੂੰ ਲੈ ਕੇ ਸੁਰਖੀਆਂ 'ਚ ਸੀ। ਐਨਸੀਬੀ ਨੇ ਉਸ ਨੂੰ ਅਤੇ ਉਸ ਦੇ ਭਰਾ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਬਾਅਦ 'ਚ ਰੀਆ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ।