ਸਲਮਾਨ ਖ਼ਾਨ ਦੇ ਬੌਡੀਗਾਰਡ ਸ਼ੇਰਾ ਦੀ ਸੈਲਰੀ ਏਨੀ ਕਿ ਜਾਣ ਕੇ ਰਹਿ ਜਾਓਗੇ ਹੈਰਾਨ

ਸਲਮਾਨ ਖਾਨ

1/4
Salman Khan Bodyguard Salary: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਆਪਣੀ ਸੁਪਰਹਿੱਟ ਫ਼ਿਲਮ 'ਬੌਡੀਗਾਰਡ' ਆਪਣੇ ਨਿੱਜੀ ਸੁਰੱਖਿਆ ਕਰਮੀ ਸ਼ੇਰਾ ਨੂੰ ਸਮਰਪਿਤ ਕੀਤੀ ਸੀ। ਇਸ ਫ਼ਿਲਮ ਦੇ ਆਖੀਰ 'ਚ ਸ਼ੇਰਾ ਸਲਮਾਨ ਖਾਨ ਦੇ ਨਾਲ ਦਿਖਾਈ ਵੀ ਦਿੱਤੇ ਸਨ। ਸ਼ੇਰਾ ਪਰਛਾਵੇਂ ਵਾਂਗ ਸਲਮਾਨ ਖ਼ਾਨ ਦੇ ਨਾਲ ਰਹਿੰਦੇ ਹਨ।
2/4
ਸ਼ੇਰਾ ਬਾਲੀਵੁੱਡ ਦਾ ਸਭ ਤੋਂ ਪਾਪੂਲਰ ਬੌਡੀਗਾਰਡ ਹੈ। ਉਹ ਪਿਛਲੇ 26 ਸਾਲ ਤੋਂ ਸਲਮਾਨ ਖਾਨ ਨੂੰ ਸਿਕਿਓਰਟੀ ਦੇ ਰਿਹਾ ਹੈ। ਸ਼ੇਰਾ ਦਾ ਅਸਲੀ ਨਾਂਅ ਗੁਰਮੀਤ ਸਿੰਘ ਜੌਲੀ ਹੈ। ਉਨ੍ਹਾਂ ਦਾ ਜਨਮ ਮੁੰਬਈ 'ਚ ਹੋਇਆ ਤੇ ਉਹ ਸਿੱਖ ਪਰਿਵਾਰ ਨਾਲ ਸਬੰਧਤ ਹੈ। ਸ਼ੇਰਾ ਨੂੰ ਸ਼ੁਰੂ ਤੋਂ ਹੀ ਬੌਡੀ ਬਿਲਡਿੰਗ ਦਾ ਸ਼ੌਕ ਸੀ। ਉਹ ਸਾਲ 1987 'ਚ ਮਿਸਟਰ ਮੁੰਬਈ ਜੂਨੀਅਰ ਦਾ ਖਿਤਾਬ ਵੀ ਜਿੱਤ ਚੁੱਕੇ ਹਨ। ਇਹ ਗੱਲ 1995 ਦੀ ਹੈ ਜਦੋਂ ਸਲਮਾਨ ਖਾਨ ਨੂੰ ਇਕ ਬੌਡੀਗਾਰਡ ਦੀ ਲੋੜ ਸੀ। ਅਰਬਾਜ਼ ਖਾਨ ਨੇ ਸਲਮਾਨ ਨਾਲ ਸ਼ੇਰਾ ਦੀ ਮੁਲਾਕਾਤ ਕਰਵਾਈ ਤੇ ਉਦੋਂ ਤੋਂ ਸ਼ੇਰਾ ਸਲਮਾਨ ਖਾਨ ਦੇ ਨਾਲ ਹਨ।
3/4
ਸ਼ੇਰਾ ਦੀ ਖੁਦ ਦੀ ਇਕ ਸਿਕਿਓਰਟੀ ਏਜੰਸੀ ਹੈ। ਜਿਸ ਦਾ ਨਾਂਅ ਉਨ੍ਹਾਂ ਆਪਣੇ ਬੇਟੇ ਟਾਇਗਰ ਦੇ ਨਾਂਅ 'ਤੇ ਰੱਖਿਆ ਹੈ। ਸ਼ੇਰਾ ਕਈ ਇੰਟਰਨੈਸ਼ਨਲ ਕਲਾਕਾਰਾਂ ਨੂੰ ਵੀ ਸਿਕਿਓਰਟੀ ਦੇ ਚੁੱਕੇ ਹਨ।
4/4
ਇਕ ਰਿਪੋਰਟ ਮੁਤਾਬਕ ਸਲਮਾਨ ਖਾਨ ਸ਼ੇਰਾ ਨੂੰ ਸਾਲਾਨਾ 2 ਕਰੋੜ ਰੁਪਏ ਤੋਂ ਵੀ ਜ਼ਿਆਦਾ ਤਨਖ਼ਾਹ ਦਿੰਦੇ ਹਨ ਯਾਨੀ ਉਹ ਹਰ ਮਹੀਨੇ 16 ਲੱਖ ਰੁਪਏ ਸੈਲਰੀ ਲੈਂਦੇ ਹਨ। ਇਕ ਇੰਟਰਵਿਊ 'ਚ ਸ਼ੇਰਾ ਨੇ ਕਿਹਾ ਸੀ ਉਹ ਆਪਣੇ ਆਖਰੀ ਸਾਹ ਤਕ ਸਲਮਾਨ ਖਾਨ ਦੇ ਨਾਲ ਹੀ ਰਹਿਣਗੇ।
Sponsored Links by Taboola