Salman Khan: ਸਲਮਾਨ ਖਾਨ ਨੇ ਫਿਲਮ ਇੰਡਸਟਰੀ 'ਚ ਪੂਰੇ ਕੀਤੇ 35 ਸਾਲ, 'ਪ੍ਰੇਮ' ਬਣ ਦਿਲਾਂ 'ਤੇ ਕੀਤਾ ਰਾਜ
ਸਲਮਾਨ ਖਾਨ ਨੇ ਆਪਣੇ ਸ਼ੁਰੂਆਤੀ ਕਰੀਅਰ ਦੇ ਨਾਲ ਬਾੱਕਸ ਆਫਿਸ 'ਤੇ ਖੂਬ ਤਬਾਹੀ ਮਚਾਈ। ਉਨ੍ਹਾਂ ਨੂੰ ਪਰਦੇ ਉੱਪਰ ਆਪਣੇ ਨਿਭਾਏ ਗਏ ਕਿਰਦਾਰ ਪ੍ਰੇਮ ਨਾਲ ਪ੍ਰਸ਼ੰਸਕਾਂ ਦਾ ਦੁਗਣਾ ਪਿਆਰ ਮਿਲਿਆ।
Download ABP Live App and Watch All Latest Videos
View In Appਦੱਸ ਦੇਈਏ ਕਿ 26 ਅਗਸਤ ਯਾਨਿ ਅੱਜ ਅਦਾਕਾਰ ਨੇ ਹਿੰਦੀ ਫਿਲਮ ਇੰਡਸਟਰੀ 'ਚ 35 ਸਾਲ ਦਾ ਸਫ਼ਰ ਪੂਰਾ ਕਰ ਲਿਆ ਹੈ। ਸਲਮਾਨ ਖਾਨ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਐਡ ਨਾਲ ਕੀਤੀ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ 1988 'ਚ ਆਈ ਫਿਲਮ 'ਬੀਵੀ ਹੋ ਤੋ ਐਸੀ' ਨਾਲ ਆਪਣੀ ਫਿਲਮੀ ਪਾਰੀ ਦੀ ਸ਼ੁਰੂਆਤ ਕੀਤੀ, ਪਰ 1989 'ਚ 'ਮੈਨੇ ਪਿਆਰ ਕੀਆ' ਨਾਲ ਉਨ੍ਹਾਂ ਨੂੰ ਬਾਲੀਵੁੱਡ 'ਚ ਪਛਾਣ ਮਿਲੀ।
ਦੱਸ ਦੇਈਏ ਕਿ ਇਸ ਫਿਲਮ ਵਿੱਚ ਉਨ੍ਹਾਂ ਨੇ ਪ੍ਰੇਮ ਦੀ ਭੂਮਿਕਾ ਵੀ ਨਿਭਾਈ ਸੀ। ਸਲਮਾਨ ਨੇ 15 ਵਾਰ ਪ੍ਰੇਮ ਦਾ ਕਿਰਦਾਰ ਨਿਭਾਇਆ।
ਮਸ਼ਹੂਰ ਨਾਮ ਪ੍ਰੇਮ ਦੇ ਰੂਪ ਵਿੱਚ ਸਲਮਾਨ ਖਾਨ ਨੇ ਮਨੋਰੰਜਨ ਜਗਤ ਵਿੱਚ ਹਰ ਵਾਰ ਇੱਕ ਮਿਸਾਲ ਕਾਇਮ ਕੀਤੀ ਹੈ। ਦਰਸ਼ਕਾਂ ਨੇ ਸਲਮਾਨ ਖਾਨ ਨੂੰ ਹਰ ਵਾਰ ਪ੍ਰੇਮ ਦੀ ਭੂਮਿਕਾ ਨਿਭਾਉਂਦੇ ਹੋਏ ਸਕ੍ਰੀਨ ਨੂੰ ਤਾਜ਼ਾ ਰੱਖਦੇ ਹੋਏ ਦੇਖਿਆ ਹੈ।
ਸਲਮਾਨ ਨੇ ਪ੍ਰੇਮ ਦੇ ਰੂਪ ਵਿੱਚ ਵਿਹਾਰਕ ਅਤੇ ਸ਼ਾਂਤ ਕਿਰਦਾਰ ਨਿਭਾ ਪ੍ਰਸ਼ੰਸਕਾਂ ਵਿਚਾਲੇ ਖੂਬ ਵਾਹੋ-ਵਾਹੀ ਖੱਟੀ। ਸੁਪਰਸਟਾਰ ਨੇ ਆਪਣੇ ਪੂਰੇ ਕਰੀਅਰ ਵਿੱਚ ਹੁਣ ਤੱਕ ਕੁੱਲ 15 ਵਾਰ ਪ੍ਰੇਮ ਦਾ ਸ਼ਾਨਦਾਰ ਕਿਰਦਾਰ ਨਿਭਾਇਆ ਹੈ। ਇਸ ਵਿੱਚ ਬੀਵੀ ਨੰਬਰ 1, ਸਿਰਫ ਤੁਮ, ਹਮ ਸਾਥ-ਸਾਥ ਹੈਂ, ਚਲ ਮੇਰੇ ਭਾਈ, ਮੈਰੀਗੋਲਡ, ਪ੍ਰੇਮ ਰਤਨ ਧਨ ਪਾਇਓ ਮੁੱਖ ਹਨ।