ਜਦੋਂ ਵੀ ਸਮੰਥਾ ਰੂਥ ਪ੍ਰਭੂ ਨੇ ਲਪੇਟੀ ਸਾੜ੍ਹੀ ਤਾਂ ਐਕਟਰਸ ਦਾ ਅੰਦਾਜ਼ ਵੇਖਦੇ ਹੀ ਰਹਿ ਗਏ ਫੈਨਸ
ਸਾਮੰਥਾ ਰੂਥ ਪ੍ਰਭੂ ਦੱਖਣ ਦੀ ਜਾਣੀ-ਪਛਾਣੀ ਐਕਟਰਸ ਹੈ, ਪਰ ਪੁਸ਼ਪਾ ਫਿਲਮ ਵਿੱਚ ਆਪਣੇ ਆਈਟਮ ਗੀਤ ਤੋਂ ਬਾਅਦ ਉਹ ਹਰਫਨਮੌਲਾ ਬਣ ਗਈ। ਉਨ੍ਹਾਂ ਦੀ ਫੈਨ ਫੌਲੋਇੰਗ 'ਚ ਵੀ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ। ਫੈਨਸ ਹੁਣ ਉਸ ਦੀ ਹਰ ਪੋਸਟ 'ਤੇ ਨਜ਼ਰ ਰੱਖਦੇ ਹਨ। ਜਦੋਂ ਉਨ੍ਹਾਂ ਦੇ ਫੈਸ਼ਨ ਦੀ ਗੱਲ ਚੱਲ ਰਹੀ ਹੈ ਤਾਂ ਅਦਾਕਾਰਾ ਦੀ ਸਾੜ੍ਹੀ ਲੁੱਕ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਸਾੜ੍ਹੀ 'ਚ ਐਕਟਰਸ ਦਾ ਅੰਦਾਜ਼।
Download ABP Live App and Watch All Latest Videos
View In Appਸਮੰਥਾ ਹਰ ਪਹਿਰਾਵੇ ਵਿੱਚ ਗਲੈਮਰਸ ਲੱਗਦੀ ਹੈ, ਪਰ ਸਾੜ੍ਹੀ ਵਿੱਚ ਉਸ ਦਾ ਅੰਦਾਜ਼ ਹੀ ਕੁਝ ਵਖਰਾ ਹੈ। ਜ਼ਿਆਦਾਤਰ ਇਵੈਂਟਸ ਜਾਂ ਰੈੱਡ ਕਾਰਪੇਟ 'ਤੇ ਉਹ ਸਾੜੀ 'ਚ ਨਜ਼ਰ ਆਉਂਦੀ ਹੈ।
ਸਮੰਥਾ ਖੁਦ ਚੰਗੀ ਤਰ੍ਹਾਂ ਜਾਣਦੀ ਹੈ ਕਿ ਉਹ ਸਾੜ੍ਹੀ 'ਚ ਖੂਬਸੂਰਤ ਲੱਗ ਰਹੀ ਹੈ। ਅਜਿਹੇ 'ਚ ਉਹ ਅਕਸਰ ਸਾੜ੍ਹੀ 'ਚ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਦੀ ਨਜ਼ਰ ਆਉਂਦੀ ਹੈ।
ਸਮੰਥਾ ਨੇ ਇਸ ਆਰਗੇਨਜ਼ਾ ਸਿਲਕ ਸਾੜ੍ਹੀ ਨੂੰ ਹੈਲਟਰ ਨੇਕ ਬਲਾਊਜ਼ ਨਾਲ ਕੈਰੀ ਕੀਤਾ ਹੈ। ਫੁੱਲਾਂ ਵਾਲੀ ਸਾੜ੍ਹੀ 'ਚ ਉਹ ਕਿਸੇ ਖਿੜਦੇ ਫੁੱਲ ਤੋਂ ਘੱਟ ਨਹੀਂ ਲੱਗ ਰਹੀ ਹੈ।
ਸਮੰਥਾ ਕਢਾਈ ਵਾਲੀ ਸਧਾਰਨ ਸੂਤੀ ਸਾੜ੍ਹੀ ਤੇ ਕੱਟ-ਸਲੀਵ ਬਲਾਊਜ਼ 'ਚ ਵੀ ਖੂਬਸੂਰਤ ਲੱਗਦੀ ਹੈ। ਤਸਵੀਰ 'ਚ ਸਾਮੰਥਾ ਨੇ ਸਾਦਗੀ ਨਾਲ ਆਪਣੇ ਪਰਫੈਕਟ ਫਿਗਰ ਦਾ ਜਲਵਾ ਬਿਖੇਰਿਆ ਹੈ।
ਸਮੰਥਾ ਫੁੱਲ ਸਲੀਵ ਬਲਾਊਜ਼ ਅਤੇ ਕਢਾਈ ਵਾਲੇ ਵਰਕ ਨਾਲ ਇਸ ਸਾੜ੍ਹੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਨੂੰ ਜਾਮਨੀ ਰੰਗ ਦੀ ਸਾੜੀ ਨਾਲ ਮੈਚ ਕਰਦੇ ਹੋਏ, ਉਸਨੇ ਗਹਿਣੇ ਕੈਰੀ ਕੀਤੇ ਹਨ।