ਸੰਜੇ ਦੱਤ ਨੇ ਪਤਨੀ ਨੂੰ ਕਈ ਵਾਰ ਦਿੱਤੇ 100 ਕਰੋੜ ਦੇ ਤੋਹਫੇ, ਪਰ ਇਸ ਕਰਕੇ ਮਾਨਿਅਤਾ ਨੇ ਕੀਤਾ ਹਸੇਸ਼ਾ ਕੀਤਾ ਇਨਕਾਰ

ਫਾਈਲ ਫੋਟੋ

1/10
ਬਾਲੀਵੁੱਡ ਸਿਤਾਰੇ ਮਹਿੰਗੇ ਤੋਹਫੇ ਦੇਣ ਲਈ ਜਾਣੇ ਜਾਂਦੇ ਹਨ। ਇਸ ਦੇ ਨਾਲ ਹੀ ਜਦੋਂ ਗੱਲ ਕੀਤੀ ਜਾਵੇ ਪਤੀ-ਪਤਨੀ ਨੂੰ ਤੋਹਫਾ ਦੇਣ ਦੀ ਤਾਂ ਕੀਮਤ ਵਿੱਚ ਲੱਗੇ ਸਿਫਰ ਗਿਣਦਿਆਂ ਇਨ੍ਹਾਂ ਸਟਾਰਸ ਦੇ ਫੈਨਸ ਥੱਕ ਜਾਂਦੇ ਹਨ।
2/10
ਅਸੀਂ ਤੁਹਾਨੂੰ ਅਜਿਹੇ ਅਨੌਖੇ ਤੇ ਅਨਮੋਲ ਤੋਹਫ਼ਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਐਕਟਰ ਸੰਜੇ ਦੱਤ ਤੇ ਉਨ੍ਹਾਂ ਦੀ ਪਤਨੀ ਮਾਨਿਅਤਾ ਆਪਣੇ ਲੈਵਿਸ਼ ਲਾਈਫ ਸਟਾਈਲ ਨੂੰ ਲੈ ਕੇ ਕਾਫ਼ੀ ਸੁਰਖੀਆਂ 'ਚ ਰਹਿੰਦੇ ਹਨ।
3/10
ਕੇਜੀਐਫਏ-2 ਨੂੰ ਲੈ ਕੇ ਚਰਚਾ ਵਿੱਚ ਰਹੇ ਸੰਜੇ ਦੱਤ ਨੇ ਆਪਣੀ ਪਤਨੀ ਮਾਨਿਅਤਾ ਨੂੰ ਤੋਹਫੇ ਦਿੱਤੇ ਹਨ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਮਾਨਿਅਤਾ ਨੂੰ ਕਿੰਨਾ ਪਿਆਰ ਕਰਦੇ ਹਨ। ਸੰਜੇ ਦੱਤ ਨੇ ਇੱਕ ਜਾਂ ਦੋ ਨਹੀਂ ਬਲਕਿ ਚਾਰ ਕੀਮਤੀ ਫਲੈਟ ਮਾਨਿਅਤਾ ਨੂੰ ਦਿੱਤੇ ਹਨ। ਇਨ੍ਹਾਂ ਦੀ ਕੀਮਤ ਜਾਣਦਿਆਂ ਤੁਸੀਂ ਹੈਰਾਨ ਹੋਵੋਗੇ।
4/10
ਮੀਡੀਆ ਰਿਪੋਰਟਾਂ ਮੁਤਾਬਕ ਕਿਹਾ ਜਾਂਦਾ ਹੈ ਕਿ ਸੰਜੇ ਦੱਤ ਦੇ ਇਨ੍ਹਾਂ ਚਾਰਾਂ ਫਲੈਟਾਂ ਦੀ ਕੀਮਤ 100 ਕਰੋੜ ਤੋਂ ਵੀ ਵੱਧ ਦੱਸੀ ਜਾਂਦੀ ਹੈ ਪਰ ਇਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਮਾਨਿਅਤਾ ਨੇ ਆਪਣੇ ਪਤੀ ਦੇ ਇਹ ਸ਼ਾਨਦਾਰ ਤੋਹਫ਼ੇ ਵਾਪਸ ਕਰ ਦਿੱਤੇ ਹਨ।
5/10
ਦਰਅਸਲ, ਸੰਜੇ ਦੱਤ ਨੇ 23 ਦਸੰਬਰ 2020 ਨੂੰ ਆਪਣੀ ਪਤਨੀ ਮਾਨਿਅਤਾ ਨੂੰ ਚਾਰ ਫਲੈਟ ਗਿਫਟ ਕੀਤੇ ਸੀ। ਇਨ੍ਹਾਂ ਦਾ ਸਰਕਾਰ ਵੱਲੋਂ ਤੈਅ ਸਰਕਲ ਦਰ ਕਰੀਬ 26.5 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਬਾਜ਼ਾਰ ਮੁੱਲ ਮੁਤਾਬਕ ਇਨ੍ਹਾਂ ਦੀ ਕੀਮਤ ਲਗਪਗ 100 ਕਰੋੜ ਰੁਪਏ ਦੱਸੀ ਜਾ ਰਹੀ ਹੈ।
6/10
ਇਹ ਚਾਰ ਅਪਾਰਟਮੈਂਟ ਪਾਲੀ ਹਿੱਲਜ਼ ਵਿਚ ਸਥਿਤ ਇੰਪੀਰੀਅਲ ਹਾਈਟਸ ਇਮਾਰਤ ਵਿੱਚ ਹਨ ਜਿਸ ਵਿੱਚ ਦੋ ਫਲੈਟ ਤੀਸਰੀ ਤੇ ਚੌਥੀ ਮੰਜ਼ਿਲਾਂ 'ਤੇ ਸੀ ਤੇ ਦੋ ਫਲੈਟਾਂ ਇਮਾਰਤ ਦੀ 11ਵੀਂ ਤੇ 12ਵੀਂ ਮੰਜ਼ਿਲਾਂ 'ਤੇ ਸੀ।
7/10
ਪਰ ਮਾਨਿਅਤਾ ਨੇ 29 ਦਸੰਬਰ ਨੂੰ ਆਪਣੇ ਪਤੀ ਵਲੋਂ ਦਿੱਤਾ ਇਹ ਤੋਹਫ਼ਾ ਇੱਕ ਹਫ਼ਤੇ ਦੇ ਅੰਦਰ ਵਾਪਸ ਕਰ ਦਿੱਤੇ।
8/10
ਖ਼ਬਰਾ ਮੁਤਾਬਕ ਟੈਕਸ ਨਾਲ ਜੁੜੇ ਲੈਣ-ਦੇਣ ਕਾਰਨ ਉਸ ਨੇ ਫਲੈਟ ਵਾਪਸ ਕਰ ਦਿੱਤੇ। ਉਧਰ ਮਾਹਰਾਂ ਦੀ ਮੰਨੀਏ ਤਾਂ ਕੁਝ ਕਾਨੂੰਨੀ ਰੁਕਾਵਟਾਂ ਕਰਕੇ ਮਾਨਿਅਤਾ ਨੇ ਇਹ ਫੈਸਲਾ ਲਿਆ।
9/10
ਦੱਸ ਦੇਈਏ ਕਿ ਸੰਜੇ ਦੱਤ ਨੇ ਹਾਲ ਹੀ ਵਿੱਚ ਕੈਂਸਰ ਨੂੰ ਹਰਾਇਆ ਹੈ। ਹਾਲ ਹੀ ਵਿੱਚ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੋਣ ਦੀ ਖ਼ਬਰ ਮਿਲੀ ਸੀ।
10/10
ਸੰਜੇ ਦੱਤ ਤੇ ਮਨਯਤਾ ਦੀ ਜੋੜੀ ਬੀ-ਟਾਊਨ ਦੇ ਸਭ ਤੋਂ ਫੇਮਸ ਜੋੜਿਆਂ ਚੋਂ ਇੱਕ ਹਨ। ਇਸ ਜੋੜੇ ਦੇ ਦੋ ਜੁੜਵਾ ਬੱਚੇ ਵੀ ਹਨ।
Sponsored Links by Taboola