Khajrana Ganesh Mandir: ਸ਼ੂਟਿੰਗ ਤੋਂ ਸਮਾਂ ਕੱਢ ਕੇ ਮਾਂ ਨਾਲ ਇੰਦੌਰ ਦੇ ਗਣੇਸ਼ ਮੰਦਰ ਪਹੁੰਚੀ ਸਾਰਾ ਅਲੀ ਖ਼ਾਨ ਦੀਆਂ ਸੁੰਦਰ ਤਸਵੀਰਾਂ
Sara Ali Khan In Indore: ਬਾਲੀਵੁੱਡ ਐਕਟਰਸ ਸਾਰਾ ਅਲੀ ਖ਼ਾਨ ਇਨ੍ਹੀਂ ਦਿਨੀਂ ਆਪਣੀ ਮਾਂ ਅੰਮ੍ਰਿਤਾ ਸਿੰਘ ਨਾਲ ਧਾਰਮਿਕ ਸਥਾਨਾਂ 'ਤੇ ਜਾ ਰਹੀ ਹੈ। ਉਜੈਨ ਦੇ ਮਹਾਕਾਲੇਸ਼ਵਰ 'ਚ ਆਸ਼ੀਰਵਾਦ ਲੈਣ ਤੋਂ ਬਾਅਦ ਸੋਮਵਾਰ ਸ਼ਾਮ 6 ਵਜੇ ਉਹ ਇੰਦੌਰ ਦੇ ਖਜਰਾਨਾ ਗਣੇਸ਼ ਮੰਦਰ ਪਹੁੰਚੀ, ਵੇਖੋ ਇਹ ਤਸਵੀਰਾਂ...
Download ABP Live App and Watch All Latest Videos
View In Appਸਾਰਾ ਅਲੀ ਖ਼ਾਨ ਨੇ ਖਜਰਾਨਾ ਮੰਦਰ ਪਹੁੰਚ ਕੇ ਭਗਵਾਨ ਗਣੇਸ਼ ਦੇ ਦਰਸ਼ਨ ਕੀਤੇ ਅਤੇ ਪੂਰੀ ਰੀਤੀ-ਰਿਵਾਜਾਂ ਨਾਲ ਪੂਜਾ ਕੀਤੀ। ਦੱਸ ਦੇਈਏ ਕਿ ਸਾਰਾ ਇਨ੍ਹੀਂ ਦਿਨੀਂ ਆਪਣੀ ਫਿਲਮ ਲੁਕਾ ਛੁਪੀ 2 ਦੀ ਸ਼ੂਟਿੰਗ ਲਈ ਇੰਦੌਰ 'ਚ ਹੈ।
ਪੂਜਾ ਤੋਂ ਬਾਅਦ ਸਾਰਾ ਨੇ ਮੰਦਰ 'ਚ ਮਾਂ ਅੰਮ੍ਰਿਤਾ ਨਾਲ ਫੋਟੋ ਵੀ ਖਿਚਵਾਈ ਅਤੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ।
ਇਸ ਦੌਰਾਨ ਸਾਰਾ ਅਤੇ ਅੰਮ੍ਰਿਤਾ ਸਿੰਘ ਦੋਵੇਂ ਹੀ ਟ੍ਰੇਡੀਸ਼ਨਲ ਲੁੱਕ 'ਚ ਨਜ਼ਰ ਆਈਆਂ। ਦੋਹਾਂ ਦੇ ਮੱਥੇ 'ਤੇ ਟਿੱਕਾ ਲੱਗਿਆ ਹੋਇਆ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਾਰਾ ਦੋ ਵਾਰ ਉਜੈਨ ਜਾ ਚੁੱਕੀ ਹੈ ਅਤੇ ਮਹਾਕਾਲੇਸ਼ਵਰ ਜਯੋਤਿਰਲਿੰਗ ਦੇ ਦਰਸ਼ਨ ਕਰ ਚੁੱਕੀ ਹੈ।
ਸਾਰਾ ਅਲੀ ਖ਼ਾਨ ਇਨ੍ਹੀਂ ਦਿਨੀਂ ਆਪਣੀ ਮਾਂ ਅੰਮ੍ਰਿਤਾ ਸਿੰਘ ਨਾਲ ਧਾਰਮਿਕ ਸਥਾਨਾਂ 'ਤੇ ਜਾ ਰਹੀ ਹੈ। ਉਜੈਨ ਦੇ ਮਹਾਕਾਲੇਸ਼ਵਰ 'ਚ ਆਸ਼ੀਰਵਾਦ ਲੈਣ ਤੋਂ ਬਾਅਦ ਸੋਮਵਾਰ ਸ਼ਾਮ 6 ਵਜੇ ਉਹ ਇੰਦੌਰ ਦੇ ਖਜਰਾਨਾ ਗਣੇਸ਼ ਮੰਦਰ ਪਹੁੰਚੀ