ਆਪਣੀ ਇਸ ਹਰਕਤ ਦੀ ਵਜ੍ਹਾ ਨਾਲ ਸਕੂਲ ਤੋਂ ਸਸਪੈਂਡ ਹੋਣ ਵਾਲੀ ਸੀ ਸਾਰਾ ਅਲੀ ਖਾਨ , 'ਕਾਂਡ' ਦੇਖ ਪ੍ਰਿੰਸੀਪਲ ਵੀ ਰਹਿ ਗਏ ਹੈਰਾਨ !
ਸਾਰਾ ਅਲੀ ਖਾਨ ਉਹ ਸਟਾਰਕਿਡ ਹੈ, ਜਿਸ ਨੇ ਨਾ ਸਿਰਫ ਪਰਦੇ 'ਤੇ ਸਗੋਂ ਅਸਲ ਜ਼ਿੰਦਗੀ 'ਚ ਵੀ ਆਪਣੇ ਸੁਭਾਅ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦਾ ਅਜਿਹਾ ਹੀ ਕਿੱਸਾ ਦੱਸ ਰਹੇ ਹਾਂ। ਜਿਸ ਨੂੰ ਸੁਣ ਕੇ ਤੁਸੀਂ ਦੰਦਾਂ ਹੇਠ ਉਂਗਲ ਦੱਬ ਲਵੋਗੇ।
Download ABP Live App and Watch All Latest Videos
View In Appਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਨੇ ਆਪਣੇ ਛੋਟੇ ਕਰੀਅਰ 'ਚ ਕਈ ਸ਼ਾਨਦਾਰ ਫਿਲਮਾਂ 'ਚ ਕੰਮ ਕੀਤਾ ਹੈ। ਪਰਦੇ 'ਤੇ ਹਰ ਕਿਰਦਾਰ ਨੂੰ ਬਿਹਤਰੀਨ ਤਰੀਕੇ ਨਾਲ ਨਿਭਾਉਣ ਵਾਲੀ ਸਾਰਾ ਅਸਲ ਜ਼ਿੰਦਗੀ 'ਚ ਕਾਫੀ ਬੁਲੰਦ ਹੈ।
ਇਸ ਦਾ ਸਬੂਤ ਉਸ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਕਸਰ ਦੇਖਣ ਨੂੰ ਮਿਲਦਾ ਹੈ। ਜਿੱਥੇ ਉਹ ਲਗਾਤਾਰ ਆਪਣੀ ਜ਼ਿੰਦਗੀ ਦੀਆਂ ਅਪਡੇਟਸ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ ਪਰ ਅੱਜ ਅਸੀਂ ਤੁਹਾਨੂੰ ਸਾਰਾ ਦੀ ਜ਼ਿੰਦਗੀ ਦੀ ਉਹ ਕਹਾਣੀ ਦੱਸ ਰਹੇ ਹਾਂ ਜਦੋਂ ਉਸ ਨੂੰ ਆਪਣੇ ਮਸਤੀ ਕਾਰਨ ਸਕੂਲ 'ਚ ਕਾਫੀ ਝਿੜਕਾਂ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਗੱਲ ਦਾ ਜ਼ਿਕਰ ਖੁਦ ਸਾਰਾ ਅਲੀ ਖਾਨ ਨੇ ਆਪਣੇ ਇੰਟਰਵਿਊ 'ਚ ਕੀਤਾ ਸੀ। ਅਦਾਕਾਰਾ ਨੇ ਦੱਸਿਆ ਸੀ ਕਿ ਸਕੂਲ 'ਚ ਇੱਕ ਪ੍ਰੈਂਕ ਕਰਨਾ ਉਸਨੂੰ ਕਾਫ਼ੀ ਭਾਰੀ ਪਿਆ ਸੀ। ਦਰਅਸਲ, ਉਸਨੇ ਕਲਾਸ ਵਿੱਚ ਲੱਗੇ ਪੱਖੇ 'ਤੇ ਕਾਫੀ ਸਾਰਾ ਗੂੰਦ ਰੱਖ ਦਿੱਤਾ ਸੀ। ਅਜਿਹੇ 'ਚ ਜਦੋਂ ਪੱਖਾ ਚਾਲੂ ਕੀਤਾ ਗਿਆ ਤਾਂ ਸਾਰੀ ਕਲਾਸ 'ਚ ਗੂੰਦ ਫੈਲ ਗਈ।
ਇਸ ਪ੍ਰੈਂਕ ਤੋਂ ਬਾਅਦ ਸਾਰਾ ਨੂੰ ਉਸ ਦੇ ਪ੍ਰਿੰਸੀਪਲ ਨੇ ਬਹੁਤ ਡਾਂਟਿਆ। ਹਾਲਾਂਕਿ, ਪ੍ਰਿੰਸੀਪਲ ਨੇ ਉਸ ਨੂੰ ਸਸਪੈਂਡ ਨਹੀਂ ਕੀਤਾ ਅਤੇ ਚੇਤਾਵਨੀ ਦੇ ਕੇ ਛੱਡ ਦਿੱਤਾ।
ਦੱਸ ਦੇਈਏ ਕਿ ਸਾਰਾ ਨੇ ਮਰਹੂਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨਾਲ ਸਾਲ 2018 'ਚ ਫਿਲਮ 'ਕੇਦਾਰਨਾਥ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਅਭਿਨੇਤਰੀ ਨੂੰ ਆਖਰੀ ਵਾਰ ਵਿੱਕੀ ਕੌਸ਼ਲ ਦੇ ਨਾਲ 'ਜ਼ਾਰਾ ਹਟਕੇ ਜ਼ਰਾ ਬਚਕੇ' ਵਿੱਚ ਦੇਖਿਆ ਗਿਆ ਸੀ।
ਸਾਰਾ ਅਲੀ ਖਾਨ ਅਭਿਨੇਤਾ ਸੈਫ ਅਲੀ ਖਾਨ ਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਦੀ ਬੇਟੀ ਹੈ। ਸਾਰਾ ਦਾ ਇੱਕ ਭਰਾ ਇਬਰਾਹਿਮ ਅਲੀ ਖਾਨ ਵੀ ਹੈ।