Parineeti-Raghav Wedding: ਪਰਿਣੀਤੀ ਚੋਪੜਾ-ਰਾਘਵ ਚੱਢਾ ਦੀਆਂ ਮਹਿੰਦੀ 'ਤੇ ਸੰਗੀਤ ਫੰਕਸ਼ਨ ਨਾਲ ਜੁੜੀਆਂ ਵੇਖੋ ਅਣਦੇਖੀਆਂ ਤਸਵੀਰਾਂ
ਇਸ ਵਿਚਾਲੇ ਜੋੜੇ ਦੀਆਂ ਮਹਿੰਦੀ ਅਤੇ ਸੰਗੀਤ ਫੰਕਸ਼ਨ ਨਾਲ ਜੁੜੀਆਂ ਕਈ ਤਸਵੀਰਾਂ ਅਤੇ ਵੀਡੀਓ ਹੌਲੀ-ਹੌਲੀ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕਾ ਲਗਾਤਾਰ ਆਪਣਾ ਪਿਆਰ ਬਰਸਾ ਰਹੇ ਹਨ।
Download ABP Live App and Watch All Latest Videos
View In Appਇਸ ਵਿਚਾਲੇ ਪਰੀ ਦੀ ਮਹਿੰਦੀ ਫੰਕਸ਼ਨ ਨਾਲ ਜੁੜੀ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ। ਜਿਸ ਵਿੱਚ ਅਦਾਕਾਰਾ ਦਾ ਸਾਦਗੀ ਭਰਿਆ ਅੰਦਾਜ਼ ਸਭ ਦਾ ਧਿਆਨ ਖਿੱਚ ਰਿਹਾ ਹੈ।
ਦਰਅਸਲ, ਇਸ ਤਸਵੀਰ ਵਿੱਚ ਪਰੀ ਆਪਣੇ ਰਿਸ਼ਤੇਦਾਰਾਂ ਨਾਲ ਵਿਖਾਈ ਦੇ ਰਹੀ ਹੈ।
ਇਸ ਤੋਂ ਇਲਾਵਾ ਪਰੀ ਅਤੇ ਰਾਘਵ ਦੀਆਂ ਸੰਗੀਤ ਫੰਕਸ਼ਨ ਨਾਲ ਜੁੜੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਵਿੱਚ ਪਰੀ ਅਤੇ ਰਾਘਵ ਸੰਗੀਤ ਦਾ ਆਨੰਦ ਮਾਣਦੇ ਵਿਖਾਈ ਦੇ ਰਹੇ ਹਨ।
ਇਸ ਵਿੱਚ ਦੋਵਾਂ ਦਾ ਇਹ ਅੰਦਾਜ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਵੇਖੋ ਈਟਾਈਮਸ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਹ ਤਸਵੀਰਾਂ।
ਇਸ ਤਸਵੀਰ ਵਿੱਚ ਪਰੀ ਅਤੇ ਰਾਘਵ ਨਾਲ ਪੰਜਾਬੀ ਗਾਇਕ ਨਵਰਾਜ ਹੰਸ ਵਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਨਵਰਾਜ ਹੰਸ ਵੱਲੋਂ ਵਿਆਹ ਵਿੱਚ ਖੂਬ ਰੌਣਕਾਂ ਲਗਾਈਆਂ ਹਨ।