Shah Rukh Khan ਬੇਸ਼ੁਮਾਰ ਦੌਲਤ ਦੇ ਮਾਲਕ ਹਨ ਸ਼ਾਹਰੁਖ ਖਾਨ, 13 ਸਾਲਾਂ 'ਚ 5 ਹਜ਼ਾਰ ਕਰੋੜ ਵਧੀ ਜਾਇਦਾਦ, ਇੱਕ ਦਿਨ ਦੀ ਕਮਾਈ ਸੁਣ ਉੱਡ ਜਾਣਗੇ ਹੋਸ਼
ਸ਼ਾਹਰੁਖ ਖਾਨ ਬੇਸ਼ੁਮਾਰ ਦੌਲਤ ਦੇ ਮਾਲਕ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਪਿਛਲੇ ਇੱਕ ਦਹਾਕੇ ਵਿੱਚ ਉਸਦੀ ਜਾਇਦਾਦ ਵਿੱਚ 300 ਪ੍ਰਤੀਸ਼ਤ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਉਹ ਕਾਰੋਬਾਰ, ਫਿਲਮਾਂ ਅਤੇ ਬ੍ਰਾਂਡ ਐਂਡੋਰਸਮੈਂਟਾਂ ਤੋਂ ਬਹੁਤ ਕਮਾਈ ਕਰਦੇ ਹਨ।
Download ABP Live App and Watch All Latest Videos
View In Appਕੋਇਮੋਈ ਦੀ ਰਿਪੋਰਟ ਮੁਤਾਬਕ ਸ਼ਾਹਰੁਖ ਖਾਨ ਦੀ ਮੌਜੂਦਾ ਜਾਇਦਾਦ 6300 ਕਰੋੜ ਰੁਪਏ ਹੈ। ਸ਼ਾਹਰੁਖ ਖਾਨ ਕੋਲ ਸਲਮਾਨ ਖਾਨ ਅਤੇ ਆਮਿਰ ਖਾਨ ਤੋਂ ਜ਼ਿਆਦਾ ਦੌਲਤ ਹੈ।
ਬਿਜ਼ਨੈੱਸ ਟਾਈਮਜ਼ ਮੁਤਾਬਕ ਸਾਲ 2010 'ਚ ਸ਼ਾਹਰੁਖ ਖਾਨ ਦੀ ਕੁੱਲ ਜਾਇਦਾਦ 1500 ਕਰੋੜ ਰੁਪਏ ਸੀ। ਉਸ ਸਮੇਂ ਉਹ 10 ਮਿੰਟ ਦੇ ਡਾਂਸ ਪ੍ਰਦਰਸ਼ਨ ਲਈ 5 ਕਰੋੜ ਰੁਪਏ ਲੈਂਦੇ ਸਨ ਅਤੇ ਅੱਜ ਉਹ 8 ਤੋਂ 10 ਕਰੋੜ ਰੁਪਏ ਲੈਂਦੇ ਹਨ।
ਸ਼ਾਹਰੁਖ ਖਾਨ ਦੀ ਸੰਪਤੀ 2010 ਤੋਂ 2023 ਤੱਕ ਪਿਛਲੇ 13 ਸਾਲਾਂ 'ਚ 320 ਫੀਸਦੀ ਵਧੀ ਹੈ, ਜੋ ਕਿ 1500 ਕਰੋੜ ਰੁਪਏ ਦਾ 4.2 ਗੁਣਾ ਹੈ। 2010 ਵਿੱਚ, ਕਿੰਗ ਖਾਨ ਇੱਕ ਬ੍ਰਾਂਡ ਐਂਡੋਰਸਮੈਂਟ ਲਈ 7 ਕਰੋੜ ਰੁਪਏ ਅਤੇ ਇੱਕ ਫਿਲਮ ਲਈ 10 ਤੋਂ 12 ਕਰੋੜ ਰੁਪਏ ਲੈਂਦੇ ਸਨ। ਉਸ ਦਾ ਰੀਅਲ ਅਸਟੇਟ ਨਿਵੇਸ਼ 650 ਕਰੋੜ ਰੁਪਏ ਸੀ।
ਸਾਲ 2023 'ਚ ਸ਼ਾਹਰੁਖ ਖਾਨ ਨੇ 'ਪਠਾਨ', 'ਜਵਾਨ' ਅਤੇ ਹੋਰ ਕਈ ਸਰੋਤਾਂ ਤੋਂ ਲਗਭਗ 400 ਕਰੋੜ ਰੁਪਏ ਕਮਾਏ ਹਨ। ਕਿੰਗ ਖਾਨ ਨੇ ਇਕੱਲੇ 'ਪਠਾਨ' ਤੋਂ 200 ਕਰੋੜ ਰੁਪਏ ਕਮਾਏ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ 'ਜਵਾਨ' ਲਈ ਵੀ ਲਗਭਗ ਇੰਨੀ ਹੀ ਫੀਸ ਲਈ ਸੀ।
ਸ਼ਾਹਰੁਖ ਖਾਨ ਦੀ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਹੁਣ ਉਹ ਹਰ ਰੋਜ਼ 10 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਦੇ ਹਨ ਅਤੇ ਉਨ੍ਹਾਂ ਨੂੰ ਇਹ ਰਕਮ ਬ੍ਰਾਂਡ ਐਂਡੋਰਸਮੈਂਟ, ਡੀਲ, ਸ਼ੋਅ, ਫਿਲਮਾਂ ਅਤੇ ਹੋਰ ਕਾਰੋਬਾਰਾਂ ਤੋਂ ਮਿਲਦੀ ਹੈ।
ਕਿੰਗ ਖਾਨ ਦੀਆਂ ਸਭ ਤੋਂ ਮਹਿੰਗੀਆਂ ਚੀਜ਼ਾਂ 'ਚ ਉਨ੍ਹਾਂ ਦਾ ਮੁੰਬਈ ਵਾਲਾ ਘਰ ਮੰਨਤ ਹੈ, ਜਿਸ ਦੀ ਮੌਜੂਦਾ ਕੀਮਤ ਲਗਭਗ 200 ਕਰੋੜ ਰੁਪਏ ਦੱਸੀ ਜਾਂਦੀ ਹੈ। ਸ਼ਾਹਰੁਖ ਖਾਨ ਅਕਸਰ ਪ੍ਰਸ਼ੰਸਕਾਂ ਨੂੰ ਮਿਲਣ ਲਈ ਮੰਨਤ ਦੀ ਬਾਲਕੋਨੀ 'ਚ ਆਉਂਦੇ ਹਨ।
ਕਾਬਿਲੇਗ਼ੌਰ ਹੈ ਕਿ ਸ਼ਾਹਰੁਖ ਖਾਨ ਦੀਆਂ ਇਸ ਸਾਲ 3 ਫਿਲਮਾਂ 'ਪਠਾਨ', 'ਜਵਾਨ' ਤੇ 'ਡੰਕੀ' ਰਿਲੀਜ਼ ਹੋਈਆਂ ਸੀ। ਇਹ ਤਿੰਨੇ ਹੀ ਫਿਲਮਾਂ ਨੇ ਬਾਕਸ ਆਫਿਸ 'ਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ।