Suhana Khan: ਫਿਲਮਾਂ 'ਚ ਕਦਮ ਰੱਖਣ ਤੋਂ ਪਹਿਲਾਂ ਹੀ ਕਰੋੜਪਤੀ ਸੁਹਾਨਾ ਖਾਨ, ਇਸ ਤਰ੍ਹਾਂ ਮੋਟੀ ਕਮਾਈ ਕਰਦੀ ਕਿੰਗ ਖਾਨ ਦੀ ਲਾਡਲੀ
ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਦੀ ਫਿਲਮ 'ਦਿ ਆਰਚੀਜ਼' ਅੱਜ ਰਿਲੀਜ਼ ਹੋ ਗਈ ਹੈ। ਇਸ ਇਸ ਫਿਲਮ ਨਾਲ ਇੱਕ ਨਹੀਂ ਬਲਕਿ ਕਈ ਸਟਾਰ ਕਿਡਸ ਨੇ ਬਾਲੀਵੁੱਡ ਵਿੱਚ ਡੈਬਿਊ ਕੀਤਾ ਹੈ।
Download ABP Live App and Watch All Latest Videos
View In Appਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸ਼ਾਹਰੁਖ ਦੀ ਲਾਡਲੀ ਫਿਲਮਾਂ 'ਚ ਆਉਣ ਤੋਂ ਪਹਿਲਾਂ ਹੀ ਕਰੋੜਾਂ ਰੁਪਏ ਦੀ ਮਾਲਕਣ ਹੈ।
ਸੁਹਾਨਾ ਖਾਨ ਸ਼ਾਹਰੁਖ ਖਾਨ ਦੀ ਲਾਡਲੀ ਬੇਟੀ ਹੈ। ਇਸ ਲਈ, ਉਹ ਹਮੇਸ਼ਾ ਇੱਕ ਲਗਜ਼ਰੀ ਜੀਵਨ ਸ਼ੈਲੀ ਦੀ ਮਾਲਕ ਰਹੀ ਹੈ। ਇਸ ਤੋਂ ਇਲਾਵਾ ਸੁਹਾਨਾ ਖੁਦ ਕਰੋੜਾਂ ਰੁਪਏ ਦੀ ਮਾਲਕਣ ਹੈ।
ਸੁਹਾਨਾ ਖਾਨ ਦਾ ਅਮਰੀਕਾ ਦੇ ਨਿਊਯਾਰਕ 'ਚ ਇੱਕ ਘਰ ਹੈ, ਜਿਸ ਦੀ ਕੀਮਤ ਭਾਰਤੀ ਰੁਪਏ 'ਚ 35 ਕਰੋੜ ਹੈ। ਇਸ ਤੋਂ ਇਲਾਵਾ ਸੁਹਾਨਾ ਦੀ ਮੁੰਬਈ ਦੇ ਅਲੀਬਾਗ 'ਚ ਵੀ ਜਾਇਦਾਦ ਹੈ।
ਸੁਹਾਨਾ ਖਾਨ ਇੱਕ ਬਿਊਟੀ ਪ੍ਰੋਡਕਟ ਦੀ ਬ੍ਰਾਂਡ ਅੰਬੈਸਡਰ ਹੈ। ਜਿੱਥੋਂ ਉਹ ਮੋਟੀ ਕਮਾਈ ਕਰਦੀ ਹੈ।
ਇਸ ਮਸ਼ਹੂਰ ਬਿਊਟੀ ਬ੍ਰਾਂਡ ਦਾ ਨਾਂ ਮੇਬੇਲਿਨ ਹੈ, ਜਿਸ ਦਾ ਪ੍ਰਚਾਰ ਅਕਸਰ ਤੁਸੀਂ ਉਸ ਨੂੰ ਉਸ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਰਦੇ ਦੇਖ ਸਕਦੇ ਹੋ।
ਸੁਹਾਨਾ ਖਾਨ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਹੁਣ ਤੱਕ ਦੀ ਕੁੱਲ ਕਮਾਈ ਲਗਭਗ 12 ਕਰੋੜ ਰੁਪਏ ਹੈ।
ਇਸ ਤੋਂ ਇਲਾਵਾ ਸੁਹਾਨਾ ਖਾਨ ਕੋਲ ਰੇਂਜ ਰੋਵਰ ਅਤੇ ਲੈਂਬੋਰਗਿਨੀ ਵਰਗੀਆਂ ਕਾਰਾਂ ਵੀ ਹਨ।