Shah Rukh Khan House: ਸ਼ਾਹਰੁਖ ਖਾਨ ਦੇ 'ਮੰਨਤ' ਦਾ ਅਸਲ ਮਾਲਕ ਕੌਣ ? ਸਸਤੇ 'ਚ ਖਰੀਦੇ ਵਿਲਾ ਨੂੰ ਇੰਝ ਬਣਾਇਆ ਆਲੀਸ਼ਾਨ
Shah Rukh Khan House Pics: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਫਿਲਮ ਜਵਾਨ ਨੂੰ ਲੈ ਕੇ ਚਰਚਾ ਚ ਹਨ। ਜੋ ਕਿ 7 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
Shah Rukh Khan House Pics
1/7
ਪਰ ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਉਨ੍ਹਾਂ ਦੀ ਅਸਲ ਜ਼ਿੰਦਗੀ ਦੇ ਲਗਜ਼ਰੀ ਲਾਈਫ ਸਟਾਈਲ ਤੋਂ ਜਾਣੂ ਕਰਵਾ ਰਹੇ ਹਾਂ। ਸ਼ਾਹਰੁਖ ਨੇ ਆਪਣੀ ਮਿਹਨਤ ਨਾਲ ਹਿੰਦੀ ਸਿਨੇਮਾ 'ਚ ਕਾਫੀ ਨਾਂ ਕਮਾਇਆ ਹੈ। ਇਹੀ ਕਾਰਨ ਹੈ ਕਿ ਅੱਜ ਇਹ ਅਦਾਕਾਰ ਲਗਜ਼ਰੀ ਲਾਈਫ ਦਾ ਮਾਲਕ ਹੈ। ਸ਼ਾਹਰੁਖ ਮੁੰਬਈ 'ਚ 200 ਕਰੋੜ ਰੁਪਏ ਦੇ ਬੰਗਲੇ 'ਮੰਨਤ' 'ਚ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ ਇਸਦਾ ਟੂਰ ਕਰਵਾਉਣ ਜਾ ਰਹੇ ਹਾਂ ਅਤੇ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਕਿੰਗ ਖਾਨ ਨੇ ਇਹ ਬੰਗਲਾ ਕਦੋਂ ਖਰੀਦਿਆ ਸੀ।
2/7
ਇਹ ਗੱਲ ਸਾਲ 2001 ਦੀ ਹੈ। ਜਦੋਂ ਸ਼ਾਹਰੁਖ ਖਾਨ ਨੇ 'ਬਾਈ ਖੋਰਸ਼ੇਦ ਭਾਨੂ ਸੰਜਨਾ ਟਰੱਸਟ' ਤੋਂ 'ਵਿਲਾ ਵਿਏਨਾ' ਖਰੀਦਿਆ ਸੀ। ਉਸ ਸਮੇਂ ਸ਼ਾਹਰੁਖ ਨੇ ਇਹ ਬੰਗਲਾ 13 ਕਰੋੜ ਤੋਂ ਵੱਧ ਵਿੱਚ ਖਰੀਦਿਆ ਸੀ। ਜਿਸ ਦਾ ਨਾਂ ਉਸ ਨੇ ਪਹਿਲਾਂ ‘ਜੰਨਤ’ ਰੱਖਿਆ ਸੀ। ਪਰ ਬਾਅਦ ਵਿੱਚ ਅਦਾਕਾਰ ਨੇ ਇਸ ਨੂੰ ਬਦਲ ਕੇ ‘ਮੰਨਤ’ ਕਰ ਦਿੱਤਾ।
3/7
ਬਹੁਤ ਘੱਟ ਲੋਕ ਜਾਣਦੇ ਹਨ ਕਿ ਸ਼ਾਹਰੁਖ ਖਾਨ ਤੋਂ ਪਹਿਲਾਂ ਮੰਨਤ ਦੇ ਮਾਲਕ ਕੇਕੂ ਗਾਂਧੀ ਸਨ। ਉਦੋਂ ਇਹ ਬੰਗਲਾ ‘ਕੇਕੀ ਮੰਜ਼ਿਲ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਜਿੱਥੇ ਗਾਂਧੀ ਜੀ ਦੇ ਮਾਤਾ-ਪਿਤਾ ਰਹਿੰਦੇ ਸਨ। ਪੀੜ੍ਹੀਆਂ ਤੱਕ ਚੱਲਿਆ ਇਹ ਬੰਗਲਾ ਆਖਰਕਾਰ ਨਰੀਮਨ ਦੁਬਾਸ਼ ਨੂੰ ਵਿਰਾਸਤ ਵਿੱਚ ਮਿਲਿਆ। ਉਸ ਤੋਂ ਹੀ ਸ਼ਾਹਰੁਖ ਖਾਨ ਨੇ ਇਸ ਨੂੰ ਖਰੀਦਿਆ ਸੀ, ਕਿਉਂਕਿ ਅਭਿਨੇਤਾ ਨੂੰ ਇਹ ਬੰਗਲਾ ਪਸੰਦ ਸੀ। ਕਿਉਂਕਿ ਇਹ ਸਮੁੰਦਰ ਦੇ ਕੰਢੇ ਉੱਤੇ ਬਣਾਇਆ ਗਿਆ ਸੀ।
4/7
ਦੱਸ ਦੇਈਏ ਕਿ 'ਮੰਨਤ' 1920 ਦਾ ਗ੍ਰੇਡ III ਹੈਰੀਟੇਜ ਵਿਲਾ ਹੈ, ਜਿਸ ਨੂੰ ਆਧੁਨਿਕ ਆਰਕੀਟੈਕਚਰ ਅਤੇ ਖੂਬਸੂਰਤ ਨੱਕਾਸ਼ੀ ਨਾਲ ਤਿਆਰ ਕੀਤਾ ਗਿਆ ਹੈ। ਸ਼ਾਹਰੁਖ ਖਾਨ ਦੇ ਇਸ ਘਰ ਵਿੱਚ, ਤੁਹਾਨੂੰ ਵਿੰਟੇਜ, ਆਧੁਨਿਕ ਅਤੇ ਸਟਾਈਲਿਸ਼ ਇੰਟੀਰੀਅਰ ਦਾ ਮਿਸ਼ਰਣ ਦੇਖਣ ਨੂੰ ਮਿਲੇਗਾ। ਇਸ ਬੰਗਲੇ ਵਿੱਚ ਨਾ ਸਿਰਫ਼ ਆਲੀਸ਼ਾਨ ਬੈੱਡਰੂਮ ਹਨ, ਸਗੋਂ ਇੱਕ ਬਾਕਸਿੰਗ ਰਿੰਗ, ਇੱਕ ਟੈਨਿਸ ਕੋਰਟ ਅਤੇ ਇੱਕ ਵੱਡਾ ਪੂਲ ਵੀ ਹੈ।
5/7
ਸ਼ਾਹਰੁਖ ਦੇ ਘਰ ਦੀ ਇਸ ਵੀਡੀਓ 'ਚ ਤੁਹਾਨੂੰ ਘਰ ਦੇ ਵੱਡੇ ਸਟੱਡੀ ਰੂਮ ਦੀ ਝਲਕ ਦੇਖਣ ਨੂੰ ਮਿਲੇਗੀ। ਜਿਸ ਵਿੱਚ ਕਿਤਾਬਾਂ ਤੋਂ ਇਲਾਵਾ ਅਦਾਕਾਰ ਨੇ ਆਪਣੇ ਸਾਰੇ ਐਵਾਰਡ ਵੀ ਆਪਣੇ ਕੋਲ ਰੱਖੇ ਹੋਏ ਹਨ।
6/7
ਸ਼ਾਹਰੁਖ ਖਾਨ ਦੇ ਬੰਗਲੇ ਦੇ ਬਾਥਰੂਮ ਨੂੰ ਵੀ ਕਾਲੇ ਅਤੇ ਚਿੱਟੇ ਮਾਰਬਲ ਦੇ ਫਰਸ਼ਾਂ ਨਾਲ ਖੂਬਸੂਰਤ ਡਿਜ਼ਾਈਨ ਕੀਤਾ ਗਿਆ ਹੈ।
7/7
ਕਿੰਗ ਖਾਨ ਦੇ ਇਸ ਖੂਬਸੂਰਤ ਘਰ ਨੂੰ ਉਨ੍ਹਾਂ ਦੀ ਪਤਨੀ ਗੌਰੀ ਖਾਨ ਨੇ ਚਾਰ ਸਾਲ ਦੀ ਮਿਹਨਤ ਤੋਂ ਬਾਅਦ ਖੂਬਸੂਰਤ ਬਣਾਇਆ ਹੈ। ਗੌਰੀ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਦੇ ਇੰਟੀਰੀਅਰ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹੁਣ ਇਸ ਬੰਗਲੇ ਦੀ ਕੀਮਤ ਕਰੀਬ 200 ਕਰੋੜ ਰੁਪਏ ਹੈ।
Published at : 06 Sep 2023 04:28 PM (IST)