Shehnaaz Gill: ਸ਼ਹਿਨਾਜ਼ ਗਿੱਲ ਬਲੈਕ ਐਂਡ ਵਾਈਟ ਡਰੈੱਸ ਵਿੱਚ ਦਿਖਾਇਆ ਆਪਣਾ ਸਟਾਈਲ ਅੰਦਾਜ਼, ਫੈਸ਼ਨ ਸੈਂਸ ਨਾਲ ਫੈਨਜ਼ ਨੂੰ ਕੀਤਾ ਹੈਰਾਨ
ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੀ ਫਿਲਮ 'ਥੈਂਕ ਯੂ ਫਾਰ ਕਮਿੰਗ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਨ੍ਹੀਂ ਦਿਨੀਂ ਉਹ ਇਸ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।
Download ABP Live App and Watch All Latest Videos
View In Appਫਿਲਮ ਦੀ ਪ੍ਰਮੋਸ਼ਨ ਦੌਰਾਨ ਅਦਾਕਾਰਾ ਵੱਖ-ਵੱਖ ਲੁੱਕ 'ਚ ਨਜ਼ਰ ਆ ਰਹੀ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਆਪਣੇ ਨਵੇਂ ਲੁੱਕ ਦੀਆਂ ਤਸਵੀਰਾਂ ਵੀ ਸ਼ੇਅਰ ਕਰ ਰਹੀ ਹੈ।
ਹਾਲ ਹੀ 'ਚ ਸ਼ਹਿਨਾਜ਼ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬਲੈਕ ਐਂਡ ਵ੍ਹਾਈਟ ਕਲਰ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ।
ਅਭਿਨੇਤਰੀ ਵਾਈਟ ਕਲਰ ਦੇ ਫੁੱਲ ਸਲੀਵਜ਼ ਟਾਪ ਅਤੇ ਬਲੈਕ ਕਲਰ ਦੀ ਮਿੰਨੀ ਸਕਰਟ 'ਚ ਕਾਫੀ ਹੌਟ ਲੱਗ ਰਹੀ ਹੈ।
ਉਸ ਦੀ ਡਰੈੱਸ ਨੂੰ ਵਾਈਟ ਮੋਤੀਆਂ ਨਾਲ ਸਜਿਆ ਹੋਇਆ ਹੈ। ਅਭਿਨੇਤਰੀ ਨੇ ਆਪਣੇ ਕੰਨਾਂ 'ਚ ਡਰੈੱਸ ਨਾਲ ਮੈਚਿੰਗ ਈਅਰਰਿੰਗਸ ਪਾਏ ਹੋਏ ਹਨ।
ਡਰੈੱਸ ਦੇ ਨਾਲ ਅਭਿਨੇਤਰੀ ਨੇ ਸੈਂਟਰ ਪਾਰਟਡ ਓਪਨ ਹੇਅਰ ਸਟਾਈਲ ਅਤੇ ਪੈਰਾਂ 'ਚ ਬਲੈਕ ਕਲਰ ਦੀ ਹਾਈ ਹੀਲ ਪਾਈ ਹੋਈ ਹੈ।
ਤੁਹਾਨੂੰ ਦੱਸ ਦੇਈਏ ਸ਼ਹਿਨਾਜ਼ ਗਿੱਲ ਦੀ ਫਿਲਮ 'ਥੈਂਕ ਯੂ ਫਾਰ ਕਮਿੰਗ' 6 ਅਕਤੂਬਰ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਇਸ ਫਿਲਮ 'ਚ ਉਨ੍ਹਾਂ ਤੋਂ ਇਲਾਵਾ ਅਨਿਲ ਕਪੂਰ, ਭੂਮੀ ਪੇਡਨੇਕਰ, ਕੁਸ਼ਾ ਕਪਿਲਾ, ਡੌਲੀ ਸਿੰਘ ਅਤੇ ਸ਼ਿਬਾਨੀ ਬੇਦੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ।