Neha Kakkar: ਨੇਹਾ ਕੱਕੜ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ, ਗਾਇਕਾ ਦੀ Smile ਨੇ ਲੁੱਟੀ ਮਹਿਫ਼ਲ

Neha Kakkar Shared Picture: ਬਾਲੀਵੁੱਡ ਦੇ ਨਾਲ-ਨਾਲ ਨੇਹਾ ਕੱਕੜ ਨੇ ਪੰਜਾਬੀ ਸੰਗੀਤ ਜਗਤ ਵਿੱਚ ਵੀ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਚਲਾਇਆ ਹੈ। ਉਨ੍ਹਾਂ ਦੀ ਗਾਇਕੀ ਦਾ ਜਲਵਾ ਵਿਦੇਸ਼ ਵਿੱਚ ਵੀ ਵੇਖਣ ਨੂੰ ਮਿਲਦਾ ਹੈ।

Neha Kakkar Shared Picture

1/6
ਦੱਸ ਦੇਈਏ ਕਿ ਨੇਹਾ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਵਿਚਾਲੇ ਇੱਕ ਵਾਰ ਫਿਰ ਤੋਂ ਨੇਹਾ ਹਰ ਪਾਸੇ ਛਾਈ ਹੋਈ ਹੈ।
2/6
ਦਰਅਸਲ, ਇਨ੍ਹੀਂ ਦਿਨੀਂ ਨੇਹਾ ਕੱਕੜ ਆਪਣੇ ਗੀਤ ਬੂਹੇ ਵਿੱਚ ਅਤੇ Gaadi Kaali ਨੂੰ ਲੈ ਚਰਚਾ ਵਿੱਚ ਹੈ। ਦੱਸ ਦੇਈਏ ਕਿ ਨੇਹਾ ਦੇ ਦੋਵਾਂ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ।
3/6
ਇਸ ਵਿਚਾਲੇ ਖਾਸ ਗੱਲ ਇਹ ਹੈ ਕਿ ਨੇਹਾ ਦੇ ਨਾਲ ਉਨ੍ਹਾਂ ਦੇ ਪਤੀ ਰੋਹਨਪ੍ਰੀਤ ਵੀ ਵਿਖਾਈ ਦੇ ਰਹੇ ਹਨ। ਉਨ੍ਹਾਂ ਦਾ ਸ਼ਾਨਦਾਰ ਅੰਦਾਜ਼ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ।
4/6
ਹਾਲ ਹੀ ਵਿੱਚ ਨੇਹਾ ਵੱਲੋਂ ਆਪਣੇ ਗੀਤ ਬੂਹੇ ਵਿੱਚ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਨੇਹਾ ਦਾ ਅੰਦਾਜ਼ ਪ੍ਰਸ਼ੰਸਕਾਂ ਨੂੰ ਖੂਬ ਦੀਵਾਨਾ ਬਣਾ ਰਿਹਾ ਹੈ।
5/6
ਨੇਹਾ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕਰਦੇ ਹੋਏ ਲਿਖਿਆ, Thank you all!! #BuheVich 🥺🫶🏻
6/6
ਫਿਲਹਾਲ ਨੇਹਾ ਦੀਆਂ ਤਸਵੀਰਾਂ ਦੀ ਗੱਲ ਕਰਿਏ ਤਾਂ ਇਨ੍ਹਾਂ ਉੱਪਰ ਪ੍ਰਸ਼ੰਸਕ ਆਪਣਾ ਖੂਬ ਪਿਆਰ ਲੁੱਟਾ ਰਹੇ ਹਨ। ਇਨ੍ਹਾਂ ਤਸਵੀਰਾਂ ਉੱਪਰ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਪਰਮ ਸੁੰਦਰੀ... ਇਸ ਤੋਂ ਇਲਾਵਾ ਨੇਹਾ ਦੀਆਂ ਤਸਵੀਰਾਂ ਉੱਪਰ ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਸਿਰਾ ਹੀ ਹੋ ਤੁਸੀ ਨੇਹਾ ਜੀ...
Sponsored Links by Taboola