ਖੂਬਸੂਰਤੀ 'ਚ ਬਾਲੀਵੁੱਡ ਹੀਰੋਇਨਾਂ ਨੂੰ ਮਾਤ ਦਿੰਦੀਆਂ ਇਨ੍ਹਾਂ ਗਾਇਕਾਂ ਦੀਆਂ ਪਤਨੀਆਂ, ਦੇਖੋ ਦਿਲਜੀਤ ਤੋਂ ਲੈ ਕੇ ਬਾਦਸ਼ਾਹ ਤਕ ਦੀਆਂ ਪਤਨੀਆਂ
1/8
ਬਾਲੀਵੁੱਡ 'ਚ ਕਈ ਹਿੱਟ ਸਿੰਗਰ ਹਨ ਪਰ ਇਨ੍ਹਾਂ 'ਚ ਬਹੁਤ ਘੱਟ ਹਨ ਜੋ ਆਪਣੀ ਪਰਸਨਲ ਲਾਈਫ 'ਤੇ ਖੁੱਲ੍ਹ ਕੇ ਗੱਲ ਕਰਦੇ ਹਨ। ਅੱਜ ਅਸੀਂ ਕੁਝ ਅਜਿਹੇ ਹੀ ਸਿਤਾਰਿਆਂ ਜੇ ਬਾਰੇ ਗੱਲ ਕਰਾਂਗੇ ਜਿੰਨ੍ਹਾਂ ਦੀ ਜ਼ਿੰਦਗੀ ਕਿਸੇ ਬਾਲੀਵੁੱਡ ਅਦਾਕਾਰਾਂ ਤੋਂ ਜ਼ਿਆਦਾ ਸੁੰਦਰ ਹਨ।
2/8
ਦਿਲਜੀਤ ਆਪਣੀ ਨਿੱਜੀ ਲਾਈਫ ਨੂੰ ਘੱਟ ਹੀ ਸ਼ੇਅਰ ਕਰਦੇ ਹਨ। ਦਿਲਜੀਤ ਦੀ ਪਤਨੀ ਦਾ ਨਾਂ ਸੰਦੀਪ ਕੌਰ ਹੈ ਤੇ ਉਹ ਅਮਰੀਕਾ 'ਚ ਰਹਿੰਦੀ ਹੈ। ਬਹੁਤ ਘੱਟ ਹੀ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਂਦੀਆਂ ਹਨ।
3/8
ਰੈਪ ਦਾ ਨਾਂ ਆਉਂਦੇ ਹੀ ਦਿਮਾਗ 'ਚ ਸਭ ਤੋਂ ਪਹਿਲਾ ਨਾਂਅ ਬਾਦਸ਼ਾਹ ਆਉਂਦਾ ਹੈ। ਹਰਿਆਣਾ ਤੋਂ ਨਿੱਕਲ ਕੇ ਪੂਰੀ ਫ਼ਿਲਮ ਇੰਡਸਟਰੀ 'ਤੇ ਛਾਉਣ ਵਾਲੇ ਬਾਦਸ਼ਾਹ ਨੇ 2012 'ਚ ਜੈਸਮੀਨ ਨਾਲ ਵਿਆਹ ਕਰਵਾਇਆ ਸੀ।
4/8
ਸੋਨੂੰ ਨਿਗਮ ਨੇ ਸਾਲ 2002 'ਚ ਮਾਧੂਰਿਮਾ ਨਿਗਮ ਨਾਲ ਵਿਆਹ ਕੀਤਾ ਸੀ। ਮਾਧੂਰਿਮਾ ਆਪਣੇ ਨਿੱਜੀ ਜੀਵਨ 'ਚ ਹੀ ਬਿਜ਼ੀ ਰਹਿੰਦੀ ਹੈ ਪਰ ਉਨ੍ਹਾਂ ਦੀ ਖੂਬਸੂਰਤੀ ਕਿਸੇ ਅਦਾਕਾਰਾ ਤੋਂ ਘੱਟ ਨਹੀਂ ਹੈ।
5/8
ਇਹ ਤਾਂ ਹਨੀ ਸਿੰਘ ਨੇ ਸਾਬਿਤ ਕਰ ਦਿੱਤਾ ਕਿ ਇਕ ਕਲਾਕਾਰ ਕਮਬੈਕ ਕਿਵੇਂ ਕਰ ਸਕਦਾ ਹੈ। ਹਨੀ ਦੇ ਮਿਊਜ਼ਿਕ ਦੇ ਨਾਲ ਉਨ੍ਹਾਂ ਦੀ ਨਿੱਜੀ ਲਾਈਫ ਵੀ ਕਾਫੀ ਚਰਚਾ 'ਚ ਰਹੀ ਹੈ। ਸਾਲ 2011 'ਚ ਹਨੀ ਨੇ ਸ਼ਾਲਿਨੀ ਸਿੰਘ ਨੇ ਵਿਆਹ ਕੀਤਾ ਸੀ।
6/8
ਆਦਿਤਯ ਨਾਰਾਇਣ ਤੇ ਸ਼ਵੇਤਾ ਅਗਰਵਾਲ ਫ਼ਿਲਮ ਸ਼ਾਪਿਤ ਦੇ ਸੈੱਟ 'ਤੇ ਪਹਿਲੀ ਵਾਰ ਮਿਲੇ ਸਨ। ਪਰ ਪਹਿਲੀ ਹੀ ਮੁਲਾਕਾਤ 'ਚ ਦੋਵਾਂ ਨੇ ਇਕ-ਦੂਜੇ ਨੂੰ ਦਿਲ ਦੇ ਬੈਠੇ ਸਨ। ਪਿਛਲੇ ਸਾਲ ਦਸੰਬਰ 'ਚ ਉਨ੍ਹਾਂ ਵਿਆਹ ਕਰ ਲਿਆ ਸੀ।
7/8
ਸਿੰਗਰ ਹਿਮੇਸ਼ ਰੇਸ਼ਮੀਆ ਨੇ ਬਾਲੀਵੁੱਡ 'ਚ ਵੱਖ ਟ੍ਰੈਂਡ ਸਥਾਪਿਤ ਕੀਤਾ ਹੈ। ਹਿਮੇਸ਼ ਨੇ ਦੱਸਿਆ ਕਿ ਹਿੱਟ ਹੋਣ ਲਈ ਬਾਲੀਵੁੱਡ 'ਚ ਬ੍ਰੇਕ ਦੀ ਲੋੜ ਨਹੀਂ ਬਲਕਿ ਐਲਬਮ ਹਿਟ ਹੋਣ ਨਾਲ ਵੀ ਸਿੰਗਰ ਸੁਪਰਹਿਟ ਹੁੰਦਾ ਹੈ। ਸਾਲ 2018 'ਚ ਹਿਮੇਸ਼ ਨੇ ਸੋਨੀਆ ਕਪੂਰ ਨਾਲ ਵਿਆਹ ਕਰਵਾਇਆ ਸੀ। ਸੋਨੀਆ ਹਿਮੇਸ਼ ਦੀ ਦੂਜੀ ਵਾਈਫ ਹੈ।
8/8
ਆਪਣੀ ਆਵਾਜ਼ ਨਾਲ ਪੂਰੀ ਦੁਨੀਆਂ ਨੂੰ ਕਾਇਲ ਕਰਨ ਵਾਲੇ ਆਤਿਫ ਅਸਲਮ ਦੀ ਵਾਈਫ ਸਾਰਾ ਭਰਵਾਨਾ ਕਿਸੇ ਅਦਾਕਾਰਾ ਤੋਂ ਘੱਟ ਨਹੀਂ ਹੈ। ਆਤਿਫ ਤੇ ਸਾਰਾ ਨੇ ਸਾਲ 2013 'ਚ ਵਿਆਹ ਕਰਵਾਇਆ ਸੀ ਤੇ ਦੋਵਾਂ ਦੇ ਦੋ ਬੱਚੇ ਹਨ।
Published at : 02 Apr 2021 12:34 PM (IST)