Sonakshi Sinha: ਸੋਨਾਕਸ਼ੀ ਸਿਨਹਾ ਵ੍ਹਾਇਟ ਡਰੈੱਸ 'ਚ ਦਿਖਾਇਆ ਖੂਬਸੂਰਤ ਅੰਦਾਜ਼, ਵੇਖੋ ਤਸਵੀਰਾਂ

Sonakshi Sinha Pics: ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਰੋਮ ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ, ਜਿੱਥੋਂ ਉਸ ਨੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

Sonakshi Sinha

1/7
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਵ੍ਹਾਇਟ ਕਲਰ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ। ਤੁਸੀਂ ਵੀ ਦੇਖੋ 'ਦਬੰਗ ਗਰਲ' ਦਾ ਖੂਬਸੂਰਤ ਅੰਦਾਜ਼।
2/7
ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਨੇ ਹਾਲ ਹੀ 'ਚ ਆਪਣੀ ਛੁੱਟੀਆਂ ਦੀਆਂ ਤਾਜ਼ਾ ਤਸਵੀਰਾਂ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ।
3/7
ਸੋਨਾਕਸ਼ੀ ਸਿਨਹਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਪੂਰੀ ਸਫੇਦ ਡਰੈੱਸ 'ਚ ਨਜ਼ਰ ਆ ਰਹੀ ਹੈ।
4/7
ਅਦਾਕਾਰਾ ਘੁੰਮਣਾ ਅਤੇ ਮਸਤੀ ਕਰਨਾ ਪਸੰਦ ਕਰਦੀ ਹੈ। ਉਨ੍ਹਾਂ ਨੇ ਰੋਮ ਤੋਂ ਛੁੱਟੀਆਂ ਮਨਾਉਣ ਦੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ।
5/7
ਸੋਨਾਕਸ਼ੀ ਸਿਨਹਾ ਨੇ ਕਾਲੇ ਸਨਗਲਾਸ ਅਤੇ ਛੋਟੀ ਬਿੰਦੀ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ। ਉਨ੍ਹਾਂ ਦੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਲਾਈਕ ਅਤੇ ਕੁਮੈਂਟ ਕਰ ਰਹੇ ਹਨ।
6/7
ਅਦਾਕਾਰਾ ਰੋਮ 'ਚ ਕੁਆਲਿਟੀ ਟਾਈਮ ਬਿਤਾਉਂਦੀ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਉਹ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
7/7
ਸੋਨਾਕਸ਼ੀ ਸਿਨਹਾ ਨੇ ਬਾਲੀਵੁੱਡ 'ਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਉਨ੍ਹਾਂ ਨੇ ਦਬੰਗ, ਅਕੀਰਾ, ਸਨ ਆਫ ਸਰਦਾਰ ਵਰਗੀਆਂ ਕਈ ਫਿਲਮਾਂ 'ਚ ਆਪਣੀ ਅਦਾਕਾਰੀ ਨਾਲ ਬਾਲੀਵੁੱਡ 'ਚ ਖਾਸ ਪਛਾਣ ਬਣਾਈ ਹੈ।
Sponsored Links by Taboola