Bollywood Kissa : ਜਦੋਂ ਰਾਤ ਨੂੰ 2 ਵਜੇ ਫੋਨ ਕਰਕੇ ਸੁਨੀਲ ਸ਼ੈੱਟੀ ਨੇ ਸੋਨਾਲੀ ਬੇਂਦਰੇ ਨੂੰ ਕਹੀ ਸੀ ਇਹ ਗੱਲ , ਕਿੱਸਾ ਜਾਣਕੇ ਹੋ ਜਾਵੋਗੇ ਹੈਰਾਨ
Sonali Bendre- Suniel Shetty Kissa : ਅੱਜ ਅਸੀਂ ਤੁਹਾਨੂੰ ਬਾਲੀਵੁੱਡ ਹਸੀਨਾ ਸੋਨਾਲੀ ਬੇਂਦਰੇ ਦੀ ਅਸਲ ਜ਼ਿੰਦਗੀ ਦੀ ਇੱਕ ਦਿਲਚਸਪ ਕਹਾਣੀ ਦੱਸਣ ਜਾ ਰਹੇ ਹਾਂ। ਜਦੋਂ ਅੱਧੀ ਰਾਤ ਨੂੰ ਸੁਨੀਲ ਸ਼ੈਟੀ ਨੇ ਉਸ ਨੂੰ ਫੋਨ ਕੀਤਾ
Sonali Bendre
1/6
Sonali Bendre- Suniel Shetty Kissa : ਅੱਜ ਅਸੀਂ ਤੁਹਾਨੂੰ ਬਾਲੀਵੁੱਡ ਹਸੀਨਾ ਸੋਨਾਲੀ ਬੇਂਦਰੇ ਦੀ ਅਸਲ ਜ਼ਿੰਦਗੀ ਦੀ ਇੱਕ ਦਿਲਚਸਪ ਕਹਾਣੀ ਦੱਸਣ ਜਾ ਰਹੇ ਹਾਂ। ਜਦੋਂ ਅੱਧੀ ਰਾਤ ਨੂੰ ਸੁਨੀਲ ਸ਼ੈਟੀ ਨੇ ਉਸ ਨੂੰ ਫੋਨ ਕੀਤਾ ਅਤੇ ਘਰੋਂ ਭੱਜਣ ਦੀ ਗੱਲ ਕਹੀ।
2/6
ਸੋਨਾਲੀ ਬੇਂਦਰੇ ਨੇ ਨਾ ਸਿਰਫ ਆਪਣੀ ਅਦਾਕਾਰੀ ਨਾਲ ਸਗੋਂ ਆਪਣੀ ਮਿਲੀਅਨ ਡਾਲਰ ਮੁਸਕਾਨ ਨਾਲ ਵੀ ਲੋਕਾਂ ਦਾ ਦਿਲ ਜਿੱਤ ਲਿਆ ਹੈ। ਅੱਜ ਭਾਵੇਂ ਉਹ ਫਿਲਮਾਂ 'ਚ ਘੱਟ ਐਕਟਿਵ ਹੈ ਪਰ 90 ਦੇ ਦਹਾਕੇ 'ਚ ਇਸ ਅਦਾਕਾਰਾ ਨੇ ਪਰਦੇ 'ਤੇ ਖ਼ੂਬ ਰਾਜ ਕੀਤਾ।
3/6
ਸੋਨਾਲੀ ਨੇ ਅਭਿਨੇਤਾ ਸੁਨੀਲ ਸ਼ੈੱਟੀ ਨਾਲ ਕਈ ਫਿਲਮਾਂ 'ਚ ਕੰਮ ਕੀਤਾ ਹੈ। ਇਸ ਦੌਰਾਨ ਦੋਹਾਂ ਵਿਚਾਲੇ ਕਾਫੀ ਚੰਗੀ ਦੋਸਤੀ ਵੀ ਬਣ ਗਈ ਸੀ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਦੋਵਾਂ ਦਾ ਅਫੇਅਰ ਚੱਲ ਰਿਹਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਵਾਰ ਸੁਨੀਲ ਅਦਾਕਾਰਾ ਲਈ ਮੁਸੀਬਤ ਬਣ ਗਏ ਸਨ।
4/6
ਦਰਅਸਲ, ਜਦੋਂ ਇੰਡਸਟਰੀ ਵਿੱਚ ਦੋਵਾਂ ਦੇ ਅਫੇਅਰ ਦੀਆਂ ਅਫਵਾਹਾਂ ਉੱਡ ਰਹੀਆਂ ਸਨ, ਇੱਕ ਵਾਰ ਇੱਕ ਵਿਅਕਤੀ ਨੇ ਸੁਨੀਲ ਸ਼ੈੱਟੀ ਬਣ ਕੇ ਰਾਤ ਦੇ 2 ਵਜੇ ਸੋਨਾਲੀ ਨੂੰ ਫੋਨ ਕੀਤਾ। ਉਸ ਸ਼ਖਸ ਨੇ ਫੋਨ 'ਤੇ ਕਿਹਾ, 'ਮੈਂ ਸੁਨੀਲ ਸ਼ੈੱਟੀ ਬੋਲ ਰਿਹਾ ਹਾਂ, ਮੇਰੇ ਨਾਲ ਭੱਜ ਚੱਲੋ।"
5/6
ਇਸ ਗੱਲ ਦਾ ਖੁਲਾਸਾ ਖੁਦ ਸੋਨਾਲੀ ਬੇਂਦਰੇ ਨੇ 'ਸਟਾਰਡਸਟ' ਨਾਲ ਗੱਲਬਾਤ ਦੌਰਾਨ ਕੀਤਾ। ਉਸ ਨੇ ਅੱਗੇ ਕਿਹਾ ਕਿ, ਉਸ ਸਮੇਂ ਮੈਂ ਸਿੰਗਲ ਸੀ ਪਰ ਜਦੋਂ ਸੁਨੀਲ ਦਾ ਨਾਂ ਜੋੜਿਆ ਗਿਆ ਤਾਂ ਸਾਡੇ ਵਿਚਕਾਰ ਕਾਫੀ ਤਣਾਅ ਹੋ ਗਿਆ। ਸ਼ੁਰੂ ਵਿਚ ਤਾਂ ਸਾਨੂੰ ਇਹ ਗੱਲਾਂ ਮਜ਼ਾਕੀਆ ਲੱਗਦੀਆਂ ਸਨ ਪਰ ਫਿਰ ਇਨ੍ਹਾਂ ਸਾਰੀਆਂ ਗੱਲਾਂ ਨੇ ਸਾਡੀ ਨਿੱਜੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ।
6/6
ਦੱਸ ਦੇਈਏ ਕਿ ਸੋਨਾਲੀ ਬੇਂਦਰੇ ਭਾਵੇਂ ਐਕਟਿੰਗ ਤੋਂ ਦੂਰ ਹੈ ਪਰ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਜਿੱਥੇ ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
Published at : 15 Jun 2023 12:01 PM (IST)