Mere Yaaraa Song Teaser: Akshay Kumar- Katrina Kaif ਇੱਕ ਵਾਰ ਮੁੜ ਰੋਮਾਂਸ ਕਰਦੇ ਨਜ਼ਰ ਆਉਣਗੇ, 'ਮੇਰਾ ਯਾਰਾ' ਗਾਣੇ ਦਾ ਟੀਜ਼ਰ ਰਿਲੀਜ਼
Sooryavanshi New Song Mere Yaaraa Teaser Out: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ (Akshay Kumar) ਤੇ ਅਦਾਕਾਰਾ ਕੈਟਰੀਨਾ ਕੈਫ (Katrina Kaif) ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਆਪਣੀ ਆਉਣ ਵਾਲੀ ਫਿਲਮ 'ਸੂਰਿਆਵੰਸ਼ੀ' (Sooryavanshi) ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Download ABP Live App and Watch All Latest Videos
View In Appਫਿਲਮ 'ਸੂਰਿਆਵੰਸ਼ੀ' (Sooryavanshi) ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।
ਹਾਲ ਹੀ 'ਚ 'ਸੂਰਿਆਵੰਸ਼ੀ' ਦੇ ਨਵੇਂ ਗੀਤ 'ਮੇਰੇ ਯਾਰਾ' ਦਾ ਟੀਜ਼ਰ ਰਿਲੀਜ਼ ਹੋਇਆ ਹੈ। ਗੀਤ ਦਾ ਟੀਜ਼ਰ ਜਿਵੇਂ ਹੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ। ਉਦੋਂ ਤੋਂ 25 ਸੈਕਿੰਡ ਦੇ ਟੀਜ਼ਰ ਨੇ ਤਹਿਲਕਾ ਮਚਾ ਦਿੱਤਾ ਹੈ।
ਇਸ ਦੇ ਨਾਲ ਹੀ ਫਿਲਮ ਦੇ ਨਿਰਮਾਤਾ ਤੇ ਅਦਾਕਾਰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਫਿਲਮ ਨਾਲ ਜੁੜੇ ਅਪਡੇਟਸ ਸ਼ੇਅਰ ਕਰ ਰਹੇ ਹਨ।
ਅਕਸ਼ੇ ਕੁਮਾਰ ਨੇ ਕੁਝ ਘੰਟੇ ਪਹਿਲਾਂ ਹੀ ਫਿਲਮ 'ਮੇਰੇ ਯਾਰਾ' ਦੇ ਦੂਜੇ ਗੀਤ ਦਾ ਟੀਜ਼ਰ ਵੀਡੀਓ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਸੀ। ਇਸ ਦੇ ਨਾਲ ਹੀ ਫਿਲਮ ਦੀ ਲੀਡ ਅਦਾਕਾਰਾ ਕੈਟਰੀਨਾ ਕੈਫ ਨੇ ਵੀ ਇਸ ਟੀਜ਼ਰ ਨੂੰ ਸ਼ੇਅਰ ਕੀਤਾ ਹੈ।
ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਕੈਟਰੀਨਾ ਕੈਫ ਨੇ ਕੈਪਸ਼ਨ 'ਚ ਲਿਖਿਆ, ‘#merayaara SONG OUT TOMORROW with the beautiful voices of arijit singh and neeti mohan. #backtocinema 🎥.’
ਇਸ ਰੋਮਾਂਟਿਕ ਗੀਤ ਨੂੰ ਵੱਖ-ਵੱਖ ਥਾਵਾਂ 'ਤੇ ਫਿਲਮਾਇਆ ਗਿਆ ਹੈ। ਫਿਲਮ ਸੂਰਿਆਵੰਸ਼ੀ ਦੇ ਇਸ ਗੀਤ ਨੂੰ ਨੀਤੀ ਮੋਹਨ ਤੇ ਅਰਿਜੀਤ ਸਿੰਘ ਨੇ ਆਪਣੀ ਆਵਾਜ਼ ਦਿੱਤੀ ਹੈ। ਇਹ ਗੀਤ 27 ਅਕਤੂਬਰ ਨੂੰ ਰਿਲੀਜ਼ ਹੋਵੇਗਾ।
ਇਸ ਗੀਤ 'ਚ ਅਕਸ਼ੈ ਕੁਮਾਰ ਤੇ ਕੈਟਰੀਨਾ ਕੈਫ ਕਾਫੀ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆਉਣ ਵਾਲੇ ਹਨ। ਦੋਵਾਂ ਦੀ ਕੈਮਿਸਟਰੀ ਵੀ ਜ਼ਬਰਦਸਤ ਦੇਖਣ ਨੂੰ ਮਿਲ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਅਕਸ਼ੈ ਕੁਮਾਰ ਤੇ ਕੈਟਰੀਨਾ ਕੈਫ 10 ਸਾਲ ਬਾਅਦ ਫਿਲਮ ਵਿੱਚ ਇਕੱਠੇ ਰੋਮਾਂਸ ਕਰਦੇ ਨਜ਼ਰ ਆਉਣਗੇ।
ਇਹ ਜੋੜੀ ਆਖਰੀ ਵਾਰ 2010 ਵਿੱਚ ਆਈ ਫਿਲਮ ਤੀਸ ਮਾਰ ਖਾਨ ਵਿੱਚ ਨਜ਼ਰ ਆਈ ਸੀ। ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ਵਿੱਚ ਬਣੀ ਐਕਸ਼ਨ ਫਿਲਮ ਸੂਰਿਆਵੰਸ਼ੀ 5 ਨਵੰਬਰ 2021 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਇਸ ਫਿਲਮ 'ਚ ਸੁਪਰਸਟਾਰ ਅਕਸ਼ਰ ਕੁਮਾਰ ਤੇ ਕੈਟਰੀਨਾ ਕੈਫ ਤੋਂ ਇਲਾਵਾ ਅਜੇ ਦੇਵਗਨ ਤੇ ਰਣਵੀਰ ਸਿੰਘ ਵੀ ਨਜ਼ਰ ਆਉਣਗੇ।