ਕੋਰੋਨਾ ਦੇ ਕਹਿਰ ਦਾ ਸ਼ਿਕਾਰ ਹੋਏ ਬਾਲੀਵੁੱਡ ਸਿਤਾਰੇ
ਦੇਸ਼ ਭਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਖਤਰਾ ਹੁਣ ਵੀ ਬਰਕਰਾਰ ਹੈ। ਉੱਥੇ ਹੀ ਮਹਾਰਾਸ਼ਟਰ 'ਚ ਵੀ ਕੋਰੋਨਾ ਦੇ ਮਾਮਲਿਆਂ 'ਚ ਇਜ਼ਾਫਾ ਹੋ ਰਿਹਾ ਹੈ। ਇਸ ਵਿਚ ਮੁੰਬਈ 'ਚ ਰਹਿ ਰਹੇ ਕਈ ਬਾਲੀਵੁੱਡ ਸਿਤਾਰੇ ਵੀ ਇਸ ਘਾਤਕ ਵਾਇਰਸ ਦਾ ਸ਼ਿਕਾਰ ਹੋ ਗਏ ਹਨ। ਇਸ ਲਿਸਟ 'ਚ ਵਰੁਣ ਧਵਨ, ਕ੍ਰਿਤੀ ਸੇਨਨ, ਸਿਧਾਂਤ ਚਤੁਰਵੇਦੀ, ਰਣਵੀਰ ਕਪੂਰ ਤੇ ਫੇਮਸ ਫਿਲਮ ਮੇਕਰ ਸੰਜੇ ਲੀਲਾ ਭੰਸਾਲੀ ਵੀ ਸ਼ਾਮਲ ਹਨ।
Download ABP Live App and Watch All Latest Videos
View In Appਹਾਲ ਹੀ 'ਚ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਪੌਜ਼ੇਟਿਵ ਪਾਏ ਗਏ ਸਨ। ਰਣਬੀਰ ਕਪੂਰ ਫਿਲਹਾਲ ਸੈਲਫ ਆਇਸੋਲੇਸ਼ਨ 'ਚ ਹਨ।
ਫੇਮਸ ਅਦਾਕਾਰਾ ਤਾਰਾ ਸੁਤਾਰਿਆ ਵੀ ਕੋਰੋਨਾ ਵਾਇਰਸ ਤੋਂ ਇਨਫੈਕਟਡ ਪਾਈ ਗਈ ਹੈ। ਤਾਰਾ ਜਲਦ ਹੀ ਫਿਲਮ ਤੜਪ 'ਚ ਦਿਖਣ ਵਾਲੀ ਹੈ।
ਕੋਰੋਨਾ ਇਨਫੈਕਟਡ ਸਟਾਰਸ ਦੀ ਲਿਸਟ 'ਚ ਫੇਮਸ ਐਕਟਰ ਸਿਧਾਂਤ ਚਤੁਰਵੇਦੀ ਵੀ ਸ਼ਾਮਲ ਹੋ ਗਏ ਹਨ। ਸਿਧਾਂਤ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।
ਬਾਲੀਵੁੱਡ ਐਕਟਰ ਵਰੁਣ ਧਵਨ ਵੀ ਕੋਰੋਨਾ ਇਨਫੈਕਟਡ ਪਾਏ ਗਏ ਸਨ। ਹਾਲਾਂਕਿ ਹੁਣ ਉਹ ਠੀਕ ਫੀਲ ਕਰ ਰਹੇ ਹਨ।
ਬਾਲੀਵੁੱਡ ਦੀ ਹੌਟ ਅਦਾਕਾਰਾ ਕ੍ਰਿਤੀ ਸੇਨਨ ਵੀ ਕੋਰੋਨਾ ਇਨਫੈਕਟਡ ਪਾਈ ਗਈ ਸੀ।
ਮਸ਼ਹੂਰ ਫਿਲਮ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਵੀ ਕੋਰੋਨਾ ਤੋਂ ਇਨਫੈਕਟਡ ਸਨ। ਹਾਲਾਂਕਿ ਹੁਣ ਉਹ ਰਿਕਵਰ ਹੋ ਰਹੇ ਹਨ।