Suniel Shetty Love Story : ਸੁਨੀਲ ਸ਼ੈਟੀ ਨੇ ਪਤਨੀ ਨਾਲ ਵਿਆਹ ਕਰਵਾਉਣ ਲਈ 9 ਸਾਲ ਕੀਤਾ ਇੰਤਜ਼ਾਰ , ਫਿਰ ਇੰਝ ਬਣਾਇਆ ਮੁਸਲਿਮ ਲੜਕੀ ਨੂੰ ਦੁਲਹਨ

ਸੁਨੀਲ ਸ਼ੈੱਟੀ 90 ਦੇ ਦਹਾਕੇ ਤੋਂ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਅਦਾਕਾਰ ਦੀ ਪੇਸ਼ੇਵਰ ਜ਼ਿੰਦਗੀ ਤੋਂ ਹਰ ਕੋਈ ਜਾਣੂ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਲਵ ਸਟੋਰੀ ਤੋਂ ਜਾਣੂ ਕਰਵਾ ਰਹੇ ਹਾਂ

Suniel Shetty

1/7
ਸੁਨੀਲ ਸ਼ੈੱਟੀ 90 ਦੇ ਦਹਾਕੇ ਤੋਂ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਅਦਾਕਾਰ ਦੀ ਪੇਸ਼ੇਵਰ ਜ਼ਿੰਦਗੀ ਤੋਂ ਹਰ ਕੋਈ ਜਾਣੂ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਲਵ ਸਟੋਰੀ ਤੋਂ ਜਾਣੂ ਕਰਵਾ ਰਹੇ ਹਾਂ ਜੋ ਕਿ ਬਹੁਤ ਦਿਲਚਸਪ ਹੈ।
2/7
ਸੁਨੀਲ ਸ਼ੈੱਟੀ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਅਤੇ ਸਟਾਈਲਿਸ਼ ਲੁੱਕ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਅਜਿਹੇ 'ਚ ਹਰ ਕੋਈ ਉਸ ਦੀ ਨਿੱਜੀ ਜ਼ਿੰਦਗੀ ਨੂੰ ਜਾਣਨ ਲਈ ਉਤਸੁਕ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਪ੍ਰੇਮ ਕਹਾਣੀ ਦੇ ਅਣਸੁਣੇ ਪਹਿਲੂ ਦੱਸਣ ਜਾ ਰਹੇ ਹਾਂ। ਜੋ ਤੁਸੀਂ ਪਹਿਲਾਂ ਕਦੇ ਨਹੀਂ ਸੁਣਿਆ ਹੋਵੇਗਾ।
3/7
ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਸੁਨੀਲ ਸ਼ੈੱਟੀ ਨੇ ਇੱਕ ਮੁਸਲਿਮ ਕੁੜੀ ਨਾਲ ਵਿਆਹ ਕੀਤਾ ਹੈ। ਜਿਸ 'ਤੇ ਉਹ ਪਹਿਲੀ ਨਜ਼ਰ 'ਚ ਹੀ ਆਪਣਾ ਦਿਲ ਹਾਰ ਗਿਆ ਸੀ ਪਰ ਦੋਹਾਂ ਨੂੰ ਵਿਆਹ ਕਰਵਾਉਣ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
4/7
ਦਰਅਸਲ, ਸੁਨੀਲ ਸ਼ੈੱਟੀ ਪਹਿਲੀ ਵਾਰ ਇੱਕ ਪੇਸਟਰੀ ਦੀ ਦੁਕਾਨ 'ਤੇ ਮਾਨਾ ਸ਼ੈੱਟੀ ਨੂੰ ਮਿਲੇ ਸਨ। ਮਾਨਾ ਨੂੰ ਦੇਖ ਕੇ ਸੁਨੀਲ ਦੇ ਦਿਲ ਵਿਚ ਪਿਆਰ ਦੀਆਂ ਘੰਟੀਆਂ ਵੱਜਣ ਲੱਗ ਪਈਆਂ ਸੀ।
5/7
ਉਸੇ ਸਮੇਂ ਉਸ ਨਾਲ ਗੱਲ ਕਰਨ ਲਈ ਅਭਿਨੇਤਾ ਨੇ ਮਾਨਾ ਦੀ ਭੈਣ ਨਾਲ ਦੋਸਤੀ ਕਰ ਲਈ ਸੀ। ਜਿਸ ਤੋਂ ਬਾਅਦ ਭੈਣ ਦੀ ਵਜ੍ਹਾ ਨਾਲ ਦੋਹਾਂ ਦੀ ਮੁਲਾਕਾਤ ਸ਼ੁਰੂ ਹੋ ਗਈ ਅਤੇ ਉਨ੍ਹਾਂ ਦਾ ਪਿਆਰ ਪ੍ਰਵਾਨ ਚੜਿਆ।
6/7
ਕੁਝ ਦਿਨ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਜੋੜੇ ਨੇ ਸਮਝ ਲਿਆ ਸੀ ਕਿ ਉਹ ਆਪਣੀ ਪੂਰੀ ਜ਼ਿੰਦਗੀ ਇਕ-ਦੂਜੇ ਨਾਲ ਬਿਤਾ ਸਕਦੇ ਹਨ ਅਤੇ ਵਿਆਹ ਕਰਨ ਦਾ ਫੈਸਲਾ ਕੀਤਾ ਪਰ ਵਿਆਹ ਵਿੱਚ ਸਮੱਸਿਆ ਇਹ ਸੀ ਕਿ ਮਾਨਾ ਇੱਕ ਗੁਜਰਾਤੀ ਮੁਸਲਮਾਨ ਅਤੇ ਸੁਨੀਲ ਸ਼ੈੱਟੀ ਇੱਕ ਤੁਲੂ ਭਾਸ਼ੀ ਪਰਿਵਾਰ ਨਾਲ ਸਬੰਧਤ ਸੀ। ਅਜਿਹੇ 'ਚ ਦੋਹਾਂ ਦੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦਾ ਇਹ ਫੈਸਲਾ ਮਨਜ਼ੂਰ ਨਹੀਂ ਸੀ।
7/7
ਪਰ ਸੁਨੀਲ ਅਤੇ ਮਾਨਾ ਦੋਵੇਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਵਿਆਹ ਪਰਿਵਾਰ ਦੇ ਆਸ਼ੀਰਵਾਦ ਨਾਲ ਹੋਵੇ। ਅਜਿਹੇ 'ਚ ਸੁਨੀਲ ਸ਼ੈੱਟੀ ਨੇ ਮਾਨਾ ਨੂੰ ਆਪਣੀ ਦੁਲਹਨ ਬਣਾਉਣ ਲਈ 9 ਸਾਲ ਤੱਕ ਇੰਤਜ਼ਾਰ ਕੀਤਾ। ਇਸ ਤੋਂ ਬਾਅਦ ਮਾਨਾ ਦੇ ਪਰਿਵਾਰ ਵਾਲਿਆਂ ਨੇ ਵਿਆਹ ਲਈ ਸਹਿਮਤੀ ਦੇ ਦਿੱਤੀ।
Sponsored Links by Taboola