ਸੁਰਭੀ ਚੰਦਨਾ ਨੇ Naagin ਦੇ ਲੁੱਕ 'ਚ ਸ਼ੇਅਰ ਕੀਤੀ ਫੋਟੋ, ਬਸੰਤ ਪੰਚਮੀ ਦੇ ਸਪੈਸ਼ਲ ਸ਼ੋਅ 'ਚ ਸਾਰੀਆਂ ਨਾਗਿਨ ਕਰਨਗੀਆਂ ਧਮਾਲ

Surbhi Chandna ਦੀਆਂ ਤਾਜ਼ਾ ਤਸਵੀਰਾਂ ਨੇ ਇੰਟਰਨੈੱਟ 'ਤੇ ਹੰਗਾਮਾ ਮਚਾ ਦਿੱਤਾ ਹੈ ਅਤੇ ਹਰ ਕੋਈ ਅਦੀਨਾਗਿਨ ਨੂੰ ਸਲਾਮ ਕਰ ਰਿਹਾ ਹੈ। ਸੁਰਭੀ ਚੰਦਨਾ ਲੇਟੈਸਟ ਤਸਵੀਰਾਂ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਅਦਾਕਾਰਾ ਦੀਆਂ ਤਸਵੀਰਾਂ...
Download ABP Live App and Watch All Latest Videos
View In App
ਮਸ਼ਹੂਰ ਟੀਵੀ ਅਦਾਕਾਰਾ ਸੁਰਭੀ ਚੰਦਨਾ (Surbhi Chandna) ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਨਾਗਿਨ ਦੇ ਅਵਤਾਰ 'ਚ ਨਜ਼ਰ ਆ ਰਹੀ ਹੈ। ਸੁਰਭੀ ਚੰਦਨਾ ਨੇ ਇਨ੍ਹਾਂ ਤਸਵੀਰਾਂ ਰਾਹੀਂ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਉਸ ਨੇ ਨਾਗਿਨ 6 ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

ਟੀਵੀ ਅਦਾਕਾਰਾ ਸੁਰਭੀ ਚੰਦਨਾ ਨੇ ਨਾਗਿਨ ਲੁੱਕ 'ਚ ਆਪਣੀ ਫੋਟੋ ਇੰਸਟਾ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਲਿਖਿਆ, 'ਆਦੀ ਨਾਗਿਨ ਕਾ ਵਾਰ'।
ਇਸ ਫੋਟੋ ਤੋਂ ਸਾਫ ਹੈ ਕਿ ਇਸ ਸੀਜ਼ਨ 'ਚ ਸੁਰਭੀ ਚੰਦਨਾ ਵੀ ਨਾਗਿਨ ਬਣੇਗੀ। ਸੁਰਭੀ ਚੰਦਨਾ ਲਾਲ ਅਤੇ ਸੁਨਹਿਰੀ ਸਪਰੈਂਟ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਅਭਿਨੇਤਰੀ ਸੁਰਭੀ ਚੰਦਨਾ ਸੀਰੀਅਲ ਨਾਗਿਨ 6 ਵਿੱਚ ਆਦਿਨਾਗਿਨ ਦੇ ਅਵਤਾਰ ਵਿੱਚ ਨਜ਼ਰ ਆਵੇਗੀ। ਉਹ ਲੰਬੇ ਸਮੇਂ ਤੋਂ ਇਸ ਟੀਵੀ ਸੀਰੀਜ਼ ਨਾਲ ਜੁੜੀ ਹੋਈ ਹੈ।
ਫੈਨਜ਼ ਲੰਬੇ ਸਮੇਂ ਤੋਂ ਏਕਤਾ ਕਪੂਰ ਦੇ ਆਉਣ ਵਾਲੇ ਸੀਰੀਅਲ ਨਾਗਿਨ 6 ਦਾ ਇੰਤਜ਼ਾਰ ਕਰ ਰਹੇ ਹਨ। ਹਾਲ ਹੀ 'ਚ ਮੇਕਰਸ ਨੇ ਸੀਰੀਅਲ ਦਾ ਪ੍ਰੋਮੋ ਰਿਲੀਜ਼ ਕੀਤਾ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
ਦੂਜੇ ਪਾਸੇ ਜੇਕਰ ਸੁਰਭੀ ਚੰਦਨਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ 32 ਸਾਲਾ ਸੁਰਭੀ ਟੀਵੀ ਦੀ ਬਿਹਤਰੀਨ ਹੀਰੋਇਨਾਂ ਵਿੱਚੋਂ ਇੱਕ ਹੈ। ਸੁਰਭੀ ਬੇਪਨਾਹ ਇਸ਼ਕ, ਇਸ਼ਕਬਾਜ਼, ਸੰਜੀਵਨੀ ਅਤੇ ਨਾਗਿਨ 5 ਵਿੱਚ ਨਜ਼ਰ ਆ ਚੁੱਕੀ ਹੈ। ਸੁਰਭੀ ਤਾਰਕ ਮਹਿਤਾ ਕਾ ਉਲਟ ਚਸ਼ਮਾ, ਦੁਆ ਕਬੂਲ ਹੈ ਅਤੇ ਵਿਦਿਆ ਬਾਲਨ ਦੀ ਫਿਲਮ ਬੌਬੀ ਜਾਸੂਸ ਵਿੱਚ ਵੀ ਨਜ਼ਰ ਆ ਚੁੱਕੀ ਹੈ।