ਸੁਸ਼ਾਂਤ ਰਾਜਪੂਤ ਦੀ ਮੌਤ ਮਗਰੋਂ ਇੱਕ ਹੋਰ ਖੁਲਾਸਾ, ਅਦਾਕਾਰ ਤੋਂ ਖੁੱਸੀਆਂ ਸੀ ਇਹ ਵੱਡੀਆਂ ਫਿਲਮਾਂ
ਸੁਸ਼ਾਂਤ, ਮਹੇਸ਼ ਦੀ ਭੱਟ ਦੀ ਆਉਣ ਵਾਲੀ ਰੋਡ 2 ਲਈ ਮੇਕਰਸ ਦੀ ਪਹਿਲੀ ਪਸੰਦ ਵੀ ਸੀ। ਮੁਕੇਸ਼ ਭੱਟ ਨੇ ਦੱਸਿਆ ਸੀ ਕਿ ਸੁਸ਼ਾਂਤ ਫਿਲਮ ਲਈ ਪਹਿਲੀ ਪਸੰਦ ਸੀ, ਪਰ ਗੱਲ ਨਾ ਬਣਨ ‘ਤੇ ਫਿਲਮ ਆਦਿਤਿਆ ਰਾਏ ਕਪੂਰ ਨੂੰ ਮਿਲ ਗਈ।
Download ABP Live App and Watch All Latest Videos
View In Appਸਾਲ 2019 ਵਿੱਚ ਜੌਨ ਅਬ੍ਰਾਹਮ ਸਟਾਰਰ ਰੋਮੀਓ ਅਕਬਰ ਵਾਲਟਰ, ਨਿਰਦੇਸ਼ਕ ਰੌਬੀ ਗਰੇਵਾਲ ਨੇ ਸੁਸ਼ਾਂਤ ਸਿੰਘ ਨੂੰ ਆਪਣੀ ਪਹਿਲੀ ਪਸੰਦ ਦੱਸੀ। ਉਸ ਨੇ ਇਸ ਲਈ ਤਰੀਕਾਂ ਵੀ ਲੈ ਲਈਆਂ ਸੀ ਪਰ ਸੁਸ਼ਾਂਤ ਦੇ ਬਿਜ਼ੀ ਸ਼ਡਿਊਲ ਕਾਰਨ ਉਸ ਨੂੰ ਫਿਲਮ ਛੱਡਣੀ ਪਈ।
ਫਿਲਮ ਹਾਫਗਰਲਫਰੈਂਡ ਦੀ ਪਹਿਲਾਂ ਪੇਸ਼ਕਸ਼ ਸੁਸ਼ਾਂਤ ਨੂੰ ਕੀਤੀ ਗਈ ਸੀ, ਪਰ ਸੁਸ਼ਾਂਤ ਦੇ ਬਿਜ਼ੀ ਸ਼ਡਿਊਲ ਕਾਰਨ ਫਿਲਮ ਉਨ੍ਹਾਂ ਤੋਂ ਖੁੰਝ ਗਈ।
ਸੁਸ਼ਾਂਤ ਸਿੰਘ ਰਾਜਪੂਤ ਨੂੰ ਸਾਲ 2016 ਦੀ ਫਿਲਮ ‘ਬੇਫ੍ਰਿਕਸ’ ਵੀ ਕਰਨੀ ਪਈ ਪਰ ਇਹ ਫਿਲਮ ਰਣਵੀਰ ਸਿੰਘ ਦੇ ਹਿੱਸੇ ਆਈ। ਇਸ ਫਿਲਮ ਦਾ ਨਿਰਦੇਸ਼ਨ ਆਦਿਤਿਆ ਚੋਪੜਾ ਨੇ ਕੀਤਾ ਸੀ।
ਨਿਰਦੇਸ਼ਕ ਅਭਿਸ਼ੇਕ ਕਪੂਰ ਦੀ ਫਿਲਮ ‘ਫਿਤੂਰ’ ਪਹਿਲਾਂ ਸੁਸ਼ਾਂਤ ਨੂੰ ਦਿੱਤੀ ਗਈ ਸੀ ਪਰ ਸੁਸ਼ਾਂਤ ਉਸ ਸਮੇਂ ਐਮ ਧੋਨੀ ਅਨਟੋਲਡ ਦੀ ਸ਼ੂਟਿੰਗ ਵਿਚ ਰੁੱਝੇ ਹੋਏ ਸੀ। ਇਸ ਕਾਰਨ ਉਸ ਨੂੰ ਫਿਲਮ ਛੱਡਣੀ ਪਈ।
ਸੁਸ਼ਾਂਤ ਸੰਜੇ ਲੀਲਾ ਦੀ ਸਾਲ 2015 ਦੀ ਸੁਪਰਹਿੱਟ ਫਿਲਮ 'ਬਾਜੀਰਾਵ ਮਸਤਾਨੀ' ਲਈ ਵੀ ਪਹਿਲੀ ਪਸੰਦ ਸੁਸ਼ਾਂਤ ਸੀ, ਪਰ ਉਸ ਸਮੇਂ ਉਹ ਫਿਲਮ ‘ਪਾਣੀ’ ‘ਤੇ ਕੰਮ ਕਰ ਰਹੇ ਸੀ। ਇਸ ਲਈ ਉਹ ਇਸ ਫਿਲਮ ਵਿੱਚ ਕੰਮ ਨਹੀਂ ਕਰ ਸਕੇ। ਬਾਅਦ ਵਿੱਚ 'ਪਾਣੀ' ਵੀ ਨਹੀਂ ਬਣ ਸਕੀ।
ਸੁਸ਼ਾਂਤ ਸਿੰਘ ਰਾਜਪੂਤ ਸਾਲ 2013 ‘ਚ ਹੀ ਰਿਲੀਜ਼ ਹੋਈ ਫਿਲਮ ‘ਰਾਮ-ਲੀਲਾ’ ਲਈ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਪਹਿਲੀ ਪਸੰਦ ਸੀ। ਸੁਸ਼ਾਂਤ ਦੇ ਯਸ਼ ਰਾਜ ਫਿਲਮਾਂ ਨਾਲ ਕੀਤੇ ਕਰਾਰ ਕਾਰਨ ਉਹ ਇਸ ਫਿਲਮ ਵਿੱਚ ਕੰਮ ਨਹੀਂ ਕਰ ਸਕੇ।
ਸਾਲ 2013 ਵਿੱਚ ਰਿਲੀਜ਼ ਹੋਈ ਫਿਲਮ ‘ਆਸ਼ਕੀ-2’ ਪਹਿਲਾਂ ਸੁਸ਼ਾਂਤ ਸਿੰਘ ਨੂੰ ਦਿੱਤੀ ਗਈ ਸੀ। ਸੁਸ਼ਾਂਤ ਨੇ ਇਸ ਲਈ ਆਡੀਸ਼ਨ ਵੀ ਦਿੱਤਾ। ਬਾਅਦ ਵਿੱਚ ਇਹ ਫਿਲਮ ਆਦਿੱਤਿਆ ਰਾਏ ਕਪੂਰ ਨੂੰ ਦਿੱਤੀ ਗਈ।
ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਖੁਦਕੁਸ਼ੀ ਕਰ ਲਈ। ਕਿਹਾ ਜਾ ਰਿਹਾ ਹੈ ਕਿ ਉਹ ਹੁਣ ਤੱਕ ਆਪਣੇ ਫਿਲਮੀ ਕਰੀਅਰ ਤੋਂ ਖੁਸ਼ ਨਹੀਂ ਸੀ। ਕਈ ਵੱਡੀਆਂ-ਵੱਡੀਆਂ ਫਿਲਮਾਂ ਉਨ੍ਹਾਂ ਦੇ ਹੱਥੋਂ ਨਿਕਲ ਗਈਆਂ ਸੀ। ਆਓ ਤੁਹਾਨੂੰ ਇਨ੍ਹਾਂ ਫਿਲਮਾਂ ਬਾਰੇ ਦੱਸਦੇ ਹਾਂ।
ਦੇਸ਼ ਦੇ ਪਹਿਲੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੀ ਬਾਇਓਪਿਕ ਦੇ ਸੰਬੰਧ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦਾ ਨਾਂ ਅੱਗੇ ਸੀ। ਹਾਲਾਂਕਿ ਇਸ ਫਿਲਮ 'ਚ ਸ਼ਾਹਰੁਖ ਖ਼ਾਨ ਅਤੇ ਵਿੱਕੀ ਕੌਸ਼ਲ ਦੇ ਨਾਂ ਵੀ ਸ਼ਾਮਲ ਕੀਤੇ ਗਏ ਸੀ ਪਰ ਫਿਲਮ ਲਈ ਅਜੇ ਤਕ ਕਈ ਫਾਈਨਲ ਨਹੀਂ ਹੋਇਆ।
- - - - - - - - - Advertisement - - - - - - - - -