Taapsee Pannu Wedding: ਰਕੁਲਪ੍ਰੀਤ ਤੋਂ ਬਾਅਦ ਤਾਪਸੀ ਪੰਨੂ ਵੀ ਬਣਨ ਜਾ ਰਹੀ ਦੁਲਹਨ! ਜਾਣੋ ਕਦੋਂ ਤੇ ਕਿੱਥੇ ਹੋਵੇਗਾ ਵਿਆਹ ?

Taapsee Pannu Wedding: ਬਾਲੀਵੁੱਡ ਚ ਇਨ੍ਹੀਂ ਦਿਨੀਂ ਵਿਆਹਾਂ ਦਾ ਜਸ਼ਨ ਵੇਖਣ ਨੂੰ ਮਿਲ ਰਿਹਾ ਹੈ। ਸਾਲ ਦੀ ਸ਼ੁਰੂਆਤ ਵਿੱਚ, ਆਮਿਰ ਖਾਨ ਦੀ ਪਿਆਰੀ ਈਰਾ ਖਾਨ ਨੇ ਆਪਣੇ ਬੁਆਏਫ੍ਰੈਂਡ ਨੂਪੁਰ ਸ਼ਿਖਾਰੇ ਨਾਲ ਵਿਆਹ ਕਰਵਾਇਆ।

Taapsee Pannu Wedding

1/6
ਇਸ ਤੋਂ ਬਾਅਦ ਹਾਲ ਹੀ 'ਚ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਨੇ ਗੋਆ 'ਚ ਡ੍ਰੀਮ ਵੈਡਿੰਗ ਕਰਵਾਈ। ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
2/6
ਹੁਣ ਬੀ ਟਾਊਨ ਦੀ ਇੱਕ ਹੋਰ ਅਦਾਕਾਰਾ ਦੁਲਹਨ ਬਣਨ ਦੀ ਤਿਆਰੀ ਕਰ ਰਹੀ ਹੈ। ਇਹ ਅਦਾਕਾਰਾ ਕੋਈ ਹੋਰ ਨਹੀਂ ਸਗੋਂ ਸ਼ਾਹਰੁਖ ਖਾਨ ਸਟਾਰਰ 'ਡੰਕੀ' ਦੀ ਅਦਾਕਾਰਾ ਤਾਪਸੀ ਪੰਨੂ ਹੈ। ਤਾਪਸੀ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਕਰਨ ਜਾ ਰਹੀ ਹੈ।
3/6
ਤਾਪਸੀ ਪੰਨੂ ਪਿਛਲੇ 10 ਸਾਲਾਂ ਤੋਂ ਭਾਰਤੀ ਬੈਡਮਿੰਟਨ ਟੀਮ ਦੇ ਕੋਚ ਮੈਥਿਆਸ ਬੋ ਨਾਲ ਰਿਲੇਸ਼ਨਸ਼ਿਪ ਵਿੱਚ ਹੈ। ਹੁਣ ਅਦਾਕਾਰਾ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। NDTV ਦੀ ਇੱਕ ਰਿਪੋਰਟ ਦੇ ਅਨੁਸਾਰ, ਤਾਪਸੀ ਅਤੇ ਮੈਥਿਆਸ ਮਾਰਚ ਦੇ ਅੰਤ ਵਿੱਚ ਉਦੈਪੁਰ ਵਿੱਚ ਇੱਕ ਸਿੱਖ-ਈਸਾਈ ਰਸਮ ਵਿੱਚ ਵਿਆਹ ਕਰਵਾ ਸਕਦੇ ਹਨ। ਰਿਪੋਰਟ ਮੁਤਾਬਕ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਇਹ ਵਿਆਹ ਬਿਨਾਂ ਕਿਸੇ ਬਾਲੀਵੁੱਡ ਏ-ਲਿਸਟਰ ਦੇ ਬੇਹੱਦ ਇੰਟੀਮੇਟ ਵਿਆਹ ਹੋਵੇਗਾ। ਹਾਲਾਂਕਿ, ਜੋੜੇ ਨੇ ਅਜੇ ਤੱਕ ਆਪਣੇ ਵਿਆਹ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ।
4/6
ਤਾਪਸੀ ਨੇ ਹਾਲ ਹੀ ਵਿੱਚ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਆਪਣੇ ਰਿਸ਼ਤੇ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਰਾਜ ਸ਼ਮਾਨੀ ਨਾਲ ਗੱਲਬਾਤ ਦੌਰਾਨ ਤਾਪਸੀ ਨੇ ਖੁਲਾਸਾ ਕੀਤਾ ਸੀ ਕਿ ਉਹ ਮੈਥਿਆਸ ਨੂੰ ਸਾਲ 2013 ਵਿੱਚ ਮਿਲੀ ਸੀ ਜਦੋਂ ਉਸਨੇ ਫਿਲਮ "ਚਸ਼ਮੇ ਬਦੂਰ" ਨਾਲ ਡੈਬਿਊ ਕੀਤਾ ਸੀ। ਤਾਪਸੀ ਨੇ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਕਿਹਾ, "ਮੈਂ ਉਦੋਂ ਤੋਂ ਇੱਕ ਹੀ ਸ਼ਖਸ ਨਾਲ ਹਾਂ ਅਤੇ ਮੇਰਾ ਉਸਨੂੰ ਛੱਡਣ ਜਾਂ ਕਿਸੇ ਹੋਰ ਨਾਲ ਰਹਿਣ ਦਾ ਕੋਈ ਵਿਚਾਰ ਨਹੀਂ ਹੈ, ਕਿਉਂਕਿ ਮੈਂ ਇਸ ਰਿਸ਼ਤੇ ਵਿੱਚ ਬਹੁਤ ਖੁਸ਼ ਹਾਂ।"
5/6
ਤਾਪਸੀ ਪੰਨੂ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਸਦੀ ਆਖਰੀ ਰਿਲੀਜ਼ ਫਿਲਮ ਸ਼ਾਹਰੁਖ ਖਾਨ ਸਟਾਰਰ 'ਡੰਕੀ' ਸੀ। ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਹੁਣ ਤਾਪਸੀ ਅਰਸ਼ਦ ਸੈਯਦ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕਾਮੇਡੀ-ਡਰਾਮਾ ਫਿਲਮ 'ਵੋ ਲੜਕੀ ਹੈ ਕਹਾਂ' ਵਿੱਚ ਨਜ਼ਰ ਆਵੇਗੀ। ਇਸ ਫਿਲਮ 'ਚ ਉਹ ਪ੍ਰਤੀਕ ਬੱਬਰ ਅਤੇ ਪ੍ਰਤੀਕ ਗਾਂਧੀ ਨਾਲ ਸਕ੍ਰੀਨ ਸ਼ੇਅਰ ਕਰੇਗੀ।
6/6
ਆਸਾਵਾ ਤਾਪਸੀ ਦੇ ਆਉਣ ਵਾਲੇ ਪ੍ਰੋਜੈਕਟ ਵਿੱਚ 'ਹਸੀਨ ਦਿਲਰੁਬਾ' ਦਾ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਸੀਕਵਲ 'ਫਿਰ ਆਈ ਹਸੀਨ ਦਿਲਰੁਬਾ' ਵੀ ਸ਼ਾਮਲ ਹੈ। ਇਸ ਫਿਲਮ 'ਚ ਤਾਪਸੀ ਵਿਕਰਾਂਤ ਮੈਸੀ, ਸੰਨੀ ਕੌਸ਼ਲ ਅਤੇ ਜਿੰਮੀ ਸ਼ੇਰਗਿੱਲ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।
Sponsored Links by Taboola