Tabu On Her Marriage: ਤੱਬੂ ਨੇ ਦੱਸਿਆ ਕਿਉਂ ਨਹੀਂ ਕਰਵਾਇਆ ਅਜੇ ਤੱਕ ਵਿਆਹ? ਅਜੇ ਦੇਵਗਨ ਬਾਰੇ ਕਹੀ ਇਹ ਗੱਲ
ਅਭਿਨੇਤਰੀ ਤੱਬੂ ਨੇ ਅੱਜ ਤੱਕ ਵਿਆਹ ਨਹੀਂ ਕਰਵਾਇਆ ਤੇ ਉਸ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਕੋਈ ਹੋਰ ਨਹੀਂ ਸਗੋਂ ਉਸ ਦੇ ਕੋ-ਸਟਾਰ ਅਜੇ ਦੇਵਗਨ ਹਨ।
Download ABP Live App and Watch All Latest Videos
View In Appਤੱਬੂ ਤੇ ਅਜੇ ਦੇਵਗਨ ਨੂੰ ਹਮੇਸ਼ਾ ਤੋਂ ਹੀ 90 ਦੇ ਦਹਾਕੇ ਦੀਆਂ ਆਨ-ਸਕ੍ਰੀਨ ਜੋੜੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਦੋਵਾਂ ਨੇ ਕਈ ਬਲਾਕਬਸਟਰਾਂ ਵਿੱਚ ਇਕੱਠੇ ਕੰਮ ਕੀਤਾ ਹੈ ਤੇ ਇੱਕ ਕਰੀਬੀ ਦੋਸਤੀ ਸਾਂਝਾ ਕਰਦੇ ਹਨ।
ਮੁੰਬਈ ਮਿਰਰ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਤੱਬੂ ਨੇ ਖੁਲਾਸਾ ਕੀਤਾ ਕਿ ਅਜੇ ਦੇਵਗਨ ਉਸ ਦੇ ਕਰੀਬੀ ਦੋਸਤਾਂ ਵਿੱਚੋਂ ਇੱਕ ਸੀ।
ਉਨ੍ਹਾਂ ਨੇ ਦੱਸਿਆ, “ਉਹ ਮੇਰੇ ਚਚੇਰੇ ਭਰਾ ਸਮੀਰ ਆਰੀਆ ਦਾ ਗੁਆਂਢੀ ਤੇ ਕਰੀਬੀ ਦੋਸਤ ਸੀ, ਜੋ ਮੇਰੇ ਵੱਡੇ ਹੋਣ ਦੇ ਸਾਲਾਂ ਦਾ ਇੱਕ ਹਿੱਸਾ ਸੀ ਤੇ ਸਾਡੇ ਰਿਸ਼ਤੇ ਦੀ ਨੀਂਹ ਰੱਖੀ ਸੀ। ਜਦੋਂ ਮੈਂ ਛੋਟੀ ਸੀ ਤਾਂ ਸਮੀਰ ਤੇ ਅਜੇ ਮੇਰੀ ਜਾਸੂਸੀ ਕਰਦੇ ਸਨ, ਮੇਰੇ ਪਿੱਛੇ ਆਉਂਦੇ ਸੀ ਤੇ ਮੇਰੇ ਨਾਲ ਗੱਲ ਕਰਨ ਵਾਲੇ ਕਿਸੇ ਵੀ ਲੜਕੇ ਨੂੰ ਕੁੱਟਣ ਦੀ ਧਮਕੀ ਦਿੰਦੇ ਸਨ। ਉਹ ਵੱਡੇ ਗੁੰਡੇ ਸਨ ਅਤੇ ਜੇਕਰ ਮੈਂ ਅੱਜ ਸਿੰਗਲ ਹਾਂ ਤਾਂ ਇਹ ਅਜੇ ਦੀ ਵਜ੍ਹਾ ਕਰਕੇ ਹੈ। ਮੈਨੂੰ ਉਮੀਦ ਹੈ ਕਿ ਉਹ ਆਪਣੇ ਕੀਤੇ ਤੋਂ ਪਛਤਾਵੇਗਾ।
ਉਨ੍ਹਾਂ ਨੇ ਇਹ ਵੀ ਮਜ਼ਾਕ ਵਿੱਚ ਕਿਹਾ ਕਿ ਉਸ ਨੇ ਉਸਨੂੰ ਆਪਣੇ ਵਿਆਹ ਲਈ ਕੋਈ ਲੱਭਣ ਲਈ ਕਿਹਾ ਸੀ।
ਉਨ੍ਹਾਂ ਨੇ ਕਿਹਾ, ''ਜੇ ਕੋਈ ਅਜਿਹਾ ਹੈ, ਜਿਸ 'ਤੇ ਮੈਂ ਭਰੋਸਾ ਕਰ ਸਕਦੀ ਹਾਂ, ਤਾਂ ਉਹ ਹੈ ਅਜੇ। ਉਹ ਇੱਕ ਬੱਚੇ ਦੀ ਤਰ੍ਹਾਂ ਹੈ। ਜਦੋਂ ਉਹ ਆਲੇ-ਦੁਆਲੇ ਹੁੰਦਾ ਹੈ ਤਾਂ ਸੈੱਟ 'ਤੇ ਮਾਹੌਲ ਤਨਾਹ ਮੁਕਤ ਹੁੰਦਾ ਹੈ। ਅਸੀਂ ਇੱਕ ਵਿਲੱਖਣ ਰਿਸ਼ਤਾ ਅਤੇ ਬਿਨਾਂ ਸ਼ਰਤ ਪਿਆਰ ਸਾਂਝਾ ਕਰਦੇ ਹਾਂ।
ਬਾਅਦ ਵਿੱਚ ਜਦੋਂ ਉਨ੍ਹਾਂ ਨੇ ਆਰਜੇ ਸਿਧਾਰਥ ਕਾਨਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜੇ ਦੇਵਗਨ ਉਨ੍ਹਾਂ ਨੂੰ ਕਦੇ ਵੀ ਵਿਆਹ ਕਰਨ ਅਤੇ ਘਰ ਵਸਾਉਣ ਲਈ ਨਹੀਂ ਕਹੇਗਾ।
ਉਨ੍ਹਾਂ ਕਿਹਾ ,ਉਹ ਮੈਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਹ ਜਾਣਦੇ ਹਨ ਕਿ ਮੇਰੇ ਲਈ ਕੀ ਚੰਗਾ ਹੈ। ਜਦੋਂ ਸਿਧਾਰਥ ਨੇ ਪੁੱਛਿਆ ਕਿ ਤੱਬੂ ਲਈ ਕੀ ਚੰਗਾ ਹੈ, ਤਾਂ ਅਜੇ ਨੇ ਜਵਾਬ ਦਿੱਤਾ, ਅਸੀਂ ਉਨ੍ਹਾਂ ਲਈ ਚੰਗੇ ਹਾਂ।