Guess Who: ਮੰਦਰ 'ਚ ਐਂਟਰੀ ਹੋਈ ਬੰਦ, ਪਰਿਵਾਰ ਨੇ ਕੀਤਾ ਬੇਦਖਲ; ਇਸ ਅਦਾਕਾਰਾ ਨੂੰ ਝੱਲਣੇ ਪਏ ਕਈ ਦੁੱਖ, ਜਾਣੋ ਕੌਣ ?
ਪਿਆਰ 'ਚ ਇਨਸਾਨ ਅਕਸਰ ਅਜਿਹੇ ਫੈਸਲੇ ਲੈ ਲੈਂਦਾ ਹੈ, ਜੋ ਨਾ ਸਿਰਫ ਉਸ ਨੂੰ ਪਰੇਸ਼ਾਨੀ 'ਚ ਪਾ ਦਿੰਦੇ ਹਨ। ਸਗੋਂ ਉਸ ਨੂੰ ਕਈ ਰਿਸ਼ਤਿਆਂ ਤੋਂ ਵੀ ਦੂਰ ਕਰ ਦਿੰਦੇ ਹਨ। ਅਜਿਹਾ ਹੀ ਕੁਝ ਬਾਲੀਵੁੱਡ ਦੀ ਇਸ ਮਸ਼ਹੂਰ ਅਦਾਕਾਰਾ ਨਾਲ ਹੋਇਆ। ਜਦੋਂ ਇਸ ਅਭਿਨੇਤਰੀ ਨੇ ਇਕ ਮੁਸਲਮਾਨ ਨਾਲ ਵਿਆਹ ਕੀਤਾ ਤਾਂ ਉਸ ਦੇ ਪਰਿਵਾਰ ਨੇ ਨਾ ਸਿਰਫ ਉਸ ਨੂੰ ਬਾਹਰ ਕੱਢ ਦਿੱਤਾ, ਸਗੋਂ ਕਈ ਹੋਰ ਸਮੱਸਿਆਵਾਂ ਨੇ ਵੀ ਇਸ ਅਭਿਨੇਤਰੀ ਨੂੰ ਘੇਰ ਲਿਆ।
Download ABP Live App and Watch All Latest Videos
View In Appਅੱਜ ਅਸੀਂ ਗੱਲ ਕਰ ਰਹੇ ਹਾਂ ਅਦਾਕਾਰਾ ਤਨਾਜ਼ ਇਰਾਨੀ ਦੀ। ਸਿਰਫ਼ ਵੀਹ ਸਾਲ ਦੀ ਉਮਰ ਵਿੱਚ, ਤਨਾਜ਼ ਨੇ ਇੱਕ ਮੁਸਲਿਮ ਵਿਅਕਤੀ ਨਾਲ ਵਿਆਹ ਕੀਤਾ ਜੋ ਉਸ ਤੋਂ 18 ਸਾਲ ਵੱਡਾ ਸੀ। ਇਸ ਤੋਂ ਉਸ ਦਾ ਪਰਿਵਾਰ ਇੰਨਾ ਦੁਖੀ ਹੋਇਆ ਕਿ ਉਨ੍ਹਾਂ ਨੇ ਤਨਾਜ਼ ਨੂੰ ਘਰੋਂ ਕੱਢ ਦਿੱਤਾ। ਹੁਣ ਲਗਭਗ 50 ਸਾਲ ਦੀ ਹੋ ਚੁੱਕੀ ਇਹ ਅਦਾਕਾਰਾ ਆਪਣੇ ਦੂਜੇ ਵਿਆਹ ਤੋਂ ਬਾਅਦ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੀ ਹੈ।
ਤਨਾਜ਼ ਇਰਾਨੀ ਨੇ ਬਖਤਿਆਰ ਈਰਾਨੀ ਨਾਲ ਦੂਜਾ ਵਿਆਹ ਕੀਤਾ ਹੈ। ਪਰ ਤਨਾਜ਼ ਦੇ ਪਹਿਲੇ ਪਤੀ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਦਰਅਸਲ ਤਨਾਜ਼ ਨੇ ਆਪਣਾ ਪਹਿਲਾ ਵਿਆਹ ਫਰੀਦ ਕੁਰੀਮ ਨਾਲ ਕੀਤਾ ਸੀ।
ਦੋਵਾਂ ਦੀ ਉਮਰ ਵਿੱਚ ਨਾ ਸਿਰਫ਼ 18 ਸਾਲ ਦਾ ਫ਼ਰਕ ਸੀ ਸਗੋਂ ਉਹ ਵੱਖ-ਵੱਖ ਧਰਮਾਂ ਦੇ ਸਨ। ਜਦੋਂ ਤਨਾਜ਼ ਅਤੇ ਫਰੀਦ ਦਾ ਵਿਆਹ ਹੋਇਆ ਤਾਂ ਪਾਰਸੀ ਭਾਈਚਾਰੇ ਨੇ ਤਨਾਜ਼ 'ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਸਨ।
ਤਨਾਜ਼ ਅਤੇ ਫਰੀਦ ਦੀ ਇੱਕ ਬੇਟੀ ਵੀ ਹੈ ਜੋ ਹੁਣ ਤੀਹ ਸਾਲ ਦੀ ਹੈ। ਤਨਾਜ਼ ਦੀ ਧੀ ਆਪਣੇ ਪਿਤਾ ਨਾਲ ਰਹਿੰਦੀ ਹੈ। ਸਿਧਾਰਥ ਕੰਨਨ ਨਾਲ ਗੱਲਬਾਤ ਦੌਰਾਨ ਤਨਾਜ਼ ਨੇ ਆਪਣੀ ਜ਼ਿੰਦਗੀ ਦੇ ਇਸ ਪੜਾਅ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਤਨਾਜ਼ ਨੇ ਦੱਸਿਆ, 'ਫਰੀਦ ਰੰਗਮੰਚ ਨਾਲ ਜੁੜੇ ਹੋਏ ਸਨ, ਮੈਨੂੰ ਉਨ੍ਹਾਂ ਦੀ ਸ਼ੈਲੀ ਬਹੁਤ ਪਸੰਦ ਸੀ ਪਰ ਉਮਰ ਵਧਣ ਕਾਰਨ ਮੈਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।' ਤਨਾਜ਼ ਨੇ ਕਿਹਾ ਕਿ, ਉਹ ਇੱਕ ਚੰਗਾ ਵਿਅਕਤੀ ਹੈ, ਪਰਿਵਾਰ ਨੇ ਵੀ ਪਿਆਰ ਦਿੱਤਾ ਪਰ ਸਾਡੇ ਵਿਚਕਾਰ ਗੱਲ ਨਹੀਂ ਬਣੀ ਅਤੇ ਅੱਠ ਸਾਲ ਬਾਅਦ ਅਸੀਂ ਦੋਵੇਂ ਵੱਖ ਹੋ ਗਏ।