Katrina Kaif : ਕੈਟਰੀਨਾ ਕੈਫ ਦਾ ਤੌਲੀਏ ਵਾਲਾ ਸੀਨ ਵੇਖ ਕੀ ਬੋਲਿਆ 'ਸਹੁਰਾ', ਅਦਾਕਾਰਾ ਨੇ ਕੀਤਾ ਖੁਲਾਸਾ

katrina kaif father in law on towel scene reaction: ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਫਿਲਮ ਟਾਈਗਰ 3 ਸਿਨੇਮਾਘਰਾਂ ਚ ਧੂਮ ਮਚਾ ਰਹੀ ਹੈ। ਫਿਲਮ ਬਾਕਸ ਆਫਿਸ ਤੇ ਜ਼ਬਰਦਸਤ ਕਮਾਈ ਕਰ ਰਹੀ ਹੈ।

katrina kaif father in law on towel scene reaction

1/6
ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਸਕਾਰਾਤਮਕ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਕੈਟਰੀਨਾ ਕੈਫ ਦੇ ਐਕਸ਼ਨ ਸੀਨ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਅਦਾਕਾਰਾ ਦੇ ਸੀਨ ਲਈ ਸਿਨੇਮਾਘਰਾਂ 'ਚ ਤਾੜੀਆਂ ਦੀ ਗੂੰਜ ਸੁਣਨ ਨੂੰ ਮਿਲ ਰਹੀ ਹੈ।
2/6
ਹੁਣ ਅਦਾਕਾਰਾ ਦੇ ਤੌਲੀਏ ਵਾਲੇ ਸੀਨ 'ਤੇ ਉਸ ਦੇ ਸਹੁਰੇ ਸ਼ਾਮ ਕੌਸ਼ਲ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਇਸ ਗੱਲ ਦਾ ਖੁਲਾਸਾ ਖੁਦ ਕੈਟਰੀਨਾ ਕੈਫ ਨੇ ਕੀਤਾ ਹੈ। ਇੰਡੀਆ ਟੂਡੇ ਨਾਲ ਇੰਟਰਵਿਊ ਦੌਰਾਨ ਟਾਈਗਰ ਅਦਾਕਾਰਾ ਨੇ ਦੱਸਿਆ ਕਿ ਉਨ੍ਹਾਂ ਦੇ ਸਹੁਰੇ ਨੇ ਉਨ੍ਹਾਂ ਦੀ ਫਿਲਮ ਵੀ ਦੇਖੀ ਅਤੇ ਰਿਵਿਊ ਵੀ ਦਿੱਤਾ।
3/6
ਕੈਟਰੀਨਾ ਦਾ ਕਹਿਣਾ ਹੈ ਕਿ 'ਮੇਰਾ ਸਹੁਰਾ ਬਹੁਤ ਸੀਨੀਅਰ ਐਕਸ਼ਨ ਡਾਇਰੈਕਟਰ ਹੈ। ਜਿਸ ਤਰ੍ਹਾਂ ਮੇਰੇ ਐਕਸ਼ਨ ਸੀਨਜ਼ ਨੂੰ ਹੁੰਗਾਰਾ ਮਿਲ ਰਿਹਾ ਉਹ ਦੇਖ ਕੇ ਬਹੁਤ ਖੁਸ਼ ਹਾਂ। ਉਨ੍ਹਾਂ ਨੂੰ ਮੇਰਾ ਐਕਸ਼ਨ ਸੀਨ ਵੀ ਬਹੁਤ ਪਸੰਦ ਆਇਆ ਅਤੇ ਕਿਹਾ ਕਿ ਉਹ ਮੇਰੇ 'ਤੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਉਸ ਦੇ ਮੂੰਹੋਂ ਮੇਰੀ ਤਾਰੀਫ ਸੁਣਨਾ ਮੇਰੇ ਲਈ ਬਹੁਤ ਖਾਸ ਹੈ।
4/6
ਕੈਟਰੀਨਾ ਅੱਗੇ ਕਹਿੰਦੀ ਹੈ ਕਿ 'ਮੇਰੇ ਪਰਿਵਾਰ ਵਾਲੇ ਮੈਨੂੰ ਬਹੁਤ ਪਿਆਰ ਅਤੇ ਸਮਰਥਨ ਦੇ ਰਹੇ ਹਨ। ਇਹ ਸਭ ਮੇਰੇ ਲਈ ਬਹੁਤ ਖਾਸ ਹੈ। ਅਦਾਕਾਰਾ ਨੇ ਇਹ ਵੀ ਦੱਸਿਆ ਕਿ ਉਸ ਦੇ ਪਤੀ ਵਿੱਕੀ ਕੌਸ਼ਲ ਨੂੰ ਵੀ ਫ਼ਿਲਮ ਵਿੱਚ ਮੇਰਾ ਕਿਰਦਾਰ ਪਸੰਦ ਆਇਆ ਹੈ।
5/6
ਟਾਈਗਰ 3 ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਹ ਫਿਲਮ ਬਹੁਤ ਜਲਦ 200 ਕਰੋੜ ਦੇ ਕਲੱਬ 'ਚ ਐਂਟਰੀ ਕਰਨ ਜਾ ਰਹੀ ਹੈ।
6/6
ਇਮਰਾਨ ਹਾਸ਼ਮੀ 'ਟਾਈਗਰ 3' 'ਚ ਵਿਲੇਨ ਦੀ ਭੂਮਿਕਾ 'ਚ ਨਜ਼ਰ ਆ ਚੁੱਕੇ ਹਨ। ਇਸ ਜਾਸੂਸੀ ਥ੍ਰਿਲਰ ਵਿੱਚ ਸ਼ਾਹਰੁਖ ਖਾਨ ਦਾ ਵੀ ਪਠਾਨ ਦੇ ਰੂਪ ਵਿੱਚ ਸ਼ਾਨਦਾਰ ਕੈਮਿਓ ਹੈ। ਅੰਤ 'ਚ ਰਿਤਿਕ ਰੋਸ਼ਨ ਵੀ ਨਜ਼ਰ ਆ ਰਹੇ ਹਨ।
Sponsored Links by Taboola