Shocking: ਅਦਾਕਾਰਾ ਦੇ ਬੋਲਡ ਬਿਆਨ ਨੇ ਮਚਾਇਆ ਹੰਗਾਮਾ, ਬੋਲੀ- '3 ਸਾਲਾਂ ਤੋਂ ਨਹੀਂ ਕੀਤਾ ਸੈਕਸ...'
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਅਭਿਨੇਤਰੀਆਂ ਹਰ ਮੁੱਦੇ ਉੱਪਰ ਆਪਣੀ ਖੁੱਲ੍ਹ ਕੇ ਸਭ ਦੇ ਸਾਹਮਣੇ ਗੱਲ ਰੱਖਦੀਆਂ ਹਨ। ਇਸ ਵਿਚਾਲੇ ਆਪਣੇ ਅਤਰੰਗੇ ਫੈਸ਼ਨ ਨੂੰ ਲੈ ਚਰਚਾ ਵਿੱਚ ਰਹਿਣ ਵਾਲੀ ਸੋਸ਼ਲ ਮੀਡੀਆ ਸ਼ੈਂਸੇਸ਼ਨ ਉਰਫੀ ਜਾਵੇਦ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ, ਜਿਸ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ।
Download ABP Live App and Watch All Latest Videos
View In Appਦੱਸ ਦੇਈਏ ਕਿ ਉਰਫੀ ਇਸ ਵਾਰ ਆਪਣੇ ਨਵੇਂ ਰਿਐਲਿਟੀ ਸ਼ੋਅ ਕਾਰਨ ਸੁਰਖੀਆਂ 'ਚ ਹੈ। ਕਿਮ ਕਾਰਦਾਸ਼ੀਅਨ ਦੇ ਸ਼ੋਅ 'ਕੀਪਿੰਗ ਅੱਪ ਵਿਦ ਦਿ ਕਰਦਸ਼ੀਅਨਜ਼' ਤੋਂ ਪ੍ਰੇਰਿਤ ਉਰਫੀ ਦਾ ਸ਼ੋਅ 'ਫਾਲੋ ਕਰਲੋ ਯਾਰ' ਕੁਝ ਦਿਨ ਪਹਿਲਾਂ ਹੀ ਅਮੇਜ਼ਨ ਪ੍ਰਾਈਮ 'ਤੇ ਲਾਂਚ ਹੋਇਆ ਹੈ। ਇਸ ਸ਼ੋਅ 'ਚ ਉਰਫੀ ਦਾ ਅਨਫਿਲਟਰ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ, ਜੋ ਉਸ ਦੇ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ।
ਹਾਲ ਹੀ ਵਿੱਚ, ਸ਼ੋਅ ਦੇ ਇੱਕ ਕਲਿੱਪ ਵਿੱਚ, ਉਰਫੀ ਨੇ ਆਪਣੇ ਦੋਸਤਾਂ ਲਈ ਅਜਿਹਾ ਖੁਲਾਸਾ ਕੀਤਾ ਜਿਸ ਨੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ। ਇਸ ਵੀਡੀਓ ਵਿੱਚ, ਉਰਫੀ ਦੇ ਦੋਸਤ ਉਸਨੂੰ ਪੁੱਛਦੇ ਹਨ ਕਿ ਉਹ ਹਮੇਸ਼ਾ ਯਾਤਰਾ ਕਰਦੀ ਹੈ ਅਤੇ ਨਵੇਂ ਲੋਕਾਂ ਨੂੰ ਮਿਲਦੀ ਹੈ, ਤਾਂ ਕੀ ਉਹ ਕਿਸੇ ਨਾਲ ਸਰੀਰਕ ਤੌਰ 'ਤੇ ਸ਼ਾਮਲ ਨਹੀਂ ਹੋਈ ਹੈ।
ਉਰਫੀ ਦੇ ਇਸ ਜਵਾਬ ਨੇ ਸਭ ਨੂੰ ਹੈਰਾਨ ਕਰ ਦਿੱਤਾ। ਉਰਫੀ ਨੇ ਖੁਲਾਸਾ ਕੀਤਾ, ਮੈਂ ਤਿੰਨ ਸਾਲਾਂ ਤੋਂ ਸੈਕਸ ਨਹੀਂ ਕੀਤਾ ਹੈ। ਮੈਂ ਤਿੰਨ ਸਾਲਾਂ ਵਿੱਚ ਕਿਸੇ ਮਰਦ ਨੂੰ ਕਿੱਸ ਵੀ ਨਹੀਂ ਦਿੱਤੀ ਅਤੇ ਨਾ ਹੀ ਮੈਂ ਕਿਸੇ ਨਾਲ ਰੋਮਾਂਟਿਕ ਗੱਲਬਾਤ ਕੀਤੀ ਹੈ।
ਉਰਫੀ ਦੇ ਦੋਸਤ ਇਹ ਸੁਣ ਕੇ ਹੈਰਾਨ ਰਹਿ ਗਏ। ਇਸ ਤੋਂ ਬਾਅਦ ਉਰਫੀ ਨੇ ਇਸ ਦਾ ਕਾਰਨ ਵੀ ਦੱਸਿਆ। ਉਸ ਨੇ ਕਿਹਾ, ਮੈਂ ਤਿੰਨ ਸਾਲ ਪਹਿਲਾਂ ਸਹੁੰ ਚੁੱਕੀ ਸੀ। ਜਦੋਂ ਤੱਕ ਉਰਫ਼ੀ ਕੋਲ ਪ੍ਰਾਈਵੇਟ ਜੈੱਟ ਨਹੀਂ ਹੋਏਗਾ, ਉਰਫ਼ੀ ਨਹੀਂ ਹੋਏਗੀ ਕਿਸੇ ਤੋਂ ਵੀ ਗਿੱਲੀ। ਉਰਫੀ ਦੀ ਇਹ ਗੱਲ ਸੁਣ ਹਰ ਕੋਈ ਹੈਰਾਨ ਰਹਿ ਗਿਆ। ਉਰਫੀ ਨੇ ਅੱਗੇ ਕਿਹਾ, ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਪੂਰੀ ਜ਼ਿੰਦਗੀ ਬਹੁਤ ਸੁਤੰਤਰ ਰਹੀ ਹਾਂ। ਮੈਂ ਸਭ ਕੁਝ ਇਕੱਲੇ ਕੀਤਾ ਹੈ, ਅਤੇ ਮੈਨੂੰ ਲੱਗਦਾ ਹੈ ਕਿ ਜੇਕਰ ਮੇਰਾ ਕੋਈ ਸਾਥੀ ਹੈ, ਤਾਂ ਮੈਂ ਉਸ ਦੇ ਸਾਹਮਣੇ ਕਮਜ਼ੋਰ ਨਹੀਂ ਹੋਣਾ ਚਾਹੁੰਦੀ। ਉਰਫੀ ਦੇ ਇਸ ਬੋਲਡ ਬਿਆਨ ਨੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਛੇੜ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਉਰਫੀ ਆਪਣੇ ਬੋਲਡ ਅਤੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਹਾਲ ਹੀ ਵਿੱਚ ਉਸਨੇ ਇਹ ਵੀ ਖੁਲਾਸਾ ਕੀਤਾ ਕਿ ਉਸਨੂੰ ਅਰਜੁਨ ਕਪੂਰ ਨਾਲ ਬਹੁਤ ਪਿਆਰ ਹੈ। ਉਰਫੀ ਨੇ ਕਿਹਾ ਸੀ ਕਿ ਉਸ ਦੇ ਦਿਮਾਗ 'ਚ ਅਰਜੁਨ ਲਈ ਕੁਝ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਬਾਰੇ ਉਹ ਕਦੇ ਸੋਚ ਵੀ ਨਹੀਂ ਸਕਦਾ।