Uorfi Javed On Father : 'ਉਹ ਮੈਨੂੰ ਬਹੁਤ ਮਾਰਦੇ ਸੀ, ਕਈ ਵਾਰ ਮੈਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ', ਪਿਤਾ ਦੇ ਅੱਤਿਆਚਾਰ 'ਤੇ ਉਰਫੀ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ
Uorfi Javed On Father Abusive Behaviour : ਹਾਲ ਹੀ ਵਿੱਚ ਉਰਫੀ ਜਾਵੇਦ ਨੇ ਦੱਸਿਆ ਕਿ ਕਿਵੇਂ ਉਸਦੇ ਪਿਤਾ ਉਸ ਤੇ ਇੰਨਾ ਅੱਤਿਆਚਾਰ ਕਰਦੇ ਸੀ ਕਿ ਅਦਾਕਾਰਾ ਨੇ ਖੁਦਕੁਸ਼ੀ ਕਰਨ ਦਾ ਫੈਸਲਾ ਵੀ ਕਰ ਲਿਆ ਸੀ।
Urfi Javed
1/6
Uorfi Javed On Father Abusive Behaviour : ਹਾਲ ਹੀ ਵਿੱਚ ਉਰਫੀ ਜਾਵੇਦ ਨੇ ਦੱਸਿਆ ਕਿ ਕਿਵੇਂ ਉਸਦੇ ਪਿਤਾ ਉਸ 'ਤੇ ਇੰਨਾ ਅੱਤਿਆਚਾਰ ਕਰਦੇ ਸੀ ਕਿ ਅਦਾਕਾਰਾ ਨੇ ਖੁਦਕੁਸ਼ੀ ਕਰਨ ਦਾ ਫੈਸਲਾ ਵੀ ਕਰ ਲਿਆ ਸੀ।
2/6
ਉਰਫੀ ਜਾਵੇਦ ਨੂੰ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਉਸ ਨੇ ਆਪਣੇ ਫੈਸ਼ਨ ਦੇ ਦਮ 'ਤੇ ਨਾਮ ਕਮਾਇਆ ਹੈ। ਇੱਕ ਸਮਾਂ ਸੀ, ਕੋਈ ਡਿਜ਼ਾਈਨਰ ਉਸ ਨੂੰ ਕੱਪੜੇ ਨਹੀਂ ਦਿੰਦਾ ਸੀ, ਪਰ ਅੱਜ ਉਹ ਵੱਡੇ ਬ੍ਰਾਂਡਾਂ ਨਾਲ ਕੰਮ ਕਰ ਰਹੀ ਹੈ।
3/6
ਉਰਫੀ ਨੇ ਜ਼ੀਰੋ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਅਤੇ ਮਿਹਨਤ ਤੋਂ ਬਾਅਦ ਉਹ ਸ਼ੇਸੇਸ਼ਨ ਬਣ ਗਈ ਹੈ। ਆਪਣੇ ਕਰੀਅਰ ਵਿੱਚ ਤਾਂ ਅਭਿਨੇਤਰੀ ਨੇ ਪ੍ਰੇਸ਼ਾਨੀ ਝੱਲੀ ਹੈ ਪਰ ਨਿੱਜੀ ਜ਼ਿੰਦਗੀ ਵੀ ਮੁਸ਼ਕਿਲਾਂ ਭਰੀ ਰਹੀ ਹੈ।
4/6
ਇੱਕ ਤਾਜ਼ਾ ਇੰਟਰਵਿਊ ਵਿੱਚ ਉਰਫੀ ਨੇ ਆਪਣੇ ਬੁਰੇ ਸਮੇਂ ਨੂੰ ਯਾਦ ਕੀਤਾ ਅਤੇ ਦੱਸਿਆ ਕਿ ਕਿਵੇਂ ਉਸਦੇ ਪਿਤਾ ਉਸਨੂੰ ਅਤੇ ਉਸਦੀ ਮਾਂ ਅਤੇ ਭੈਣਾਂ ਨੂੰ ਤਸੀਹੇ ਦਿੰਦੇ ਸਨ। ਇਸ ਦੇ ਨਾਲ ਹੀ ਉਹ ਗੰਦੀਆਂ ਗਾਲ੍ਹਾਂ ਵੀ ਕੱਢਦੇ ਸੀ। ਆਪਣੇ ਪਿਤਾ ਦੀਆਂ ਇਨ੍ਹਾਂ ਹਰਕਤਾਂ ਤੋਂ ਤੰਗ ਆ ਕੇ ਅਦਾਕਾਰਾ ਨੇ ਕਈ ਵਾਰ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।
5/6
ਉਰਫੀ ਜਾਵੇਦ ਨੇ ਇਹ ਵੀ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਨੂੰ ਘਰੋਂ ਬਾਹਰ ਨਹੀਂ ਜਾਣ ਦਿੱਤਾ। ਅਦਾਕਾਰਾ ਮੁਤਾਬਕ, ''ਮੈਂ ਘਰ ਤੋਂ ਬਹੁਤ ਘੱਟ ਹੀ ਨਿਕਲਦੀ ਸੀ। ਮੇਰੇ ਪਿਤਾ ਇਸਦੀ ਇਜਾਜ਼ਤ ਨਹੀਂ ਦਿੰਦੇ ਸੀ।"
6/6
ਉਰਫੀ ਨੇ ਦੱਸਿਆ ਕਿ ਜਦੋਂ ਉਸ ਦੀ ਫੋਟੋ ਐਡਲਟ ਸਾਈਟ 'ਤੇ ਮਿਲੀ ਤਾਂ ਲੋਕਾਂ ਨੇ ਉਸ ਨੂੰ ਵੇਸਵਾ ਕਹਿਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਉਨ੍ਹਾਂ ਦੀ ਉਮਰ ਮਹਿਜ਼ 15 ਸਾਲ ਸੀ।
Published at : 25 Feb 2023 05:47 PM (IST)