Varun Dhawan: ਬਾਲੀਵੁੱਡ ਐਕਟਰ ਵਰੁਣ ਧਵਨ ਦੀ ਪਤਨੀ ਨਤਾਸ਼ਾ ਦੀ ਹੋਈ ਗੋਦ ਭਰਾਈ ਦੀ ਰਸਮ, ਵਾਇਰਲ ਹੋ ਰਹੀਆਂ ਤਸਵੀਰਾਂ
ਵਰੁਣ ਧਵਨ ਅਤੇ ਨਤਾਸ਼ਾ ਦਲਾਲ ਦਾ ਵਿਆਹ 24 ਜਨਵਰੀ 2021 ਨੂੰ ਹੋਇਆ ਸੀ। ਹੁਣ ਇਸ ਜੋੜੇ ਦੇ ਘਰ 'ਚ ਛੋਟਾ ਮਹਿਮਾਨ ਆਉਣ ਵਾਲਾ ਹੈ।
Download ABP Live App and Watch All Latest Videos
View In App18 ਫਰਵਰੀ ਨੂੰ ਵਰੁਣ ਧਵਨ ਨੇ ਨਤਾਸ਼ਾ ਨਾਲ ਇੰਸਟਾਗ੍ਰਾਮ 'ਤੇ ਐਲਾਨ ਕੀਤਾ ਸੀ ਕਿ ਉਹ ਮਾਤਾ-ਪਿਤਾ ਬਣਨ ਜਾ ਰਹੇ ਹਨ। ਅਦਾਕਾਰ ਨੇ ਆਪਣੀ ਪਤਨੀ ਨਤਾਸ਼ਾ ਦਲਾਲ ਦੇ ਬੇਬੀ ਬੰਪ ਨੂੰ ਚੁੰਮਦੇ ਹੋਏ ਬਲੈਕ ਐਂਡ ਵ੍ਹਾਈਟ ਤਸਵੀਰ ਪੋਸਟ ਕੀਤੀ ਸੀ। ਇਸ ਦੌਰਾਨ ਦੋਵਾਂ ਨੇ ਚਿੱਟੇ ਰੰਗ ਦੀ ਡਰੈੱਸ ਪਾਈ ਹੋਈ ਸੀ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਵਰੁਣ ਨੇ ਕੈਪਸ਼ਨ 'ਚ ਲਿਖਿਆ, ਅਸੀਂ ਪ੍ਰੈਗਨੈਂਟ ਹਾਂ। ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਅਤੇ ਪਿਆਰ ਦੀ ਲੋੜ ਹੈ।
21 ਅਪ੍ਰੈਲ ਨੂੰ, ਜਲਦੀ ਹੀ ਹੋਣ ਵਾਲੇ ਮਾਪਿਆਂ ਨੇਮਾਪੇ ਬਣਨ ਵਾਲੇ ਜੋੜੇ ਨੇ ਇੱਕ ਬੇਬੀ ਸ਼ਾਵਰ ਸਮਾਰੋਹ ਦੀ ਮੇਜ਼ਬਾਨੀ ਕੀਤੀ।
ਇਸ ਜੋੜੇ ਨੇ ਅਜੇ ਤੱਕ ਇਸ ਇਵੈਂਟ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਨਹੀਂ ਕੀਤੀਆਂ ਹਨ ਪਰ ਇਹ ਤਸਵੀਰਾਂ ਅਦਾਕਾਰ ਦੇ ਫੈਨ ਕਲੱਬ 'ਤੇ ਵਾਇਰਲ ਹੋ ਰਹੀਆਂ ਹਨ
ਨਤਾਸ਼ਾ ਨੇ ਆਪਣੇ ਬੇਬੀ ਸ਼ਾਵਰ 'ਚ ਚਿੱਟੇ ਰੰਗ ਦੀ ਡਰੈੱਸ ਪਾਈ ਸੀ ਅਤੇ ਉਹ ਬਹੁਤ ਹੀ ਸਾਧਾਰਨ ਲੁੱਕ 'ਚ ਵੀ ਕਾਫੀ ਕਿਊਟ ਲੱਗ ਰਹੀ ਸੀ। ਉਸ ਦੇ ਚਿਹਰੇ 'ਤੇ ਪ੍ਰੈਗਨੈਂਸੀ ਦੀ ਚਮਕ ਸਾਫ਼ ਦਿਖਾਈ ਦੇ ਰਹੀ ਸੀ।
ਇਸ ਦੌਰਾਨ ਵਰੁਣ ਧਵਨ ਦੀ ਪਤਨੀ ਨਤਾਸ਼ਾ ਵੀ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆਈ।
ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਵੀ ਵਰੁਣ ਧਵਨ ਅਤੇ ਨਤਾਸ਼ਾ ਦੇ ਬੇਬੀ ਸ਼ਾਵਰ ਫੰਕਸ਼ਨ 'ਚ ਸ਼ਿਰਕਤ ਕੀਤੀ। ਮੀਰਾ ਨੇ ਆਪਣੀ ਇੰਸਟਾ ਸਟੋਰੀ 'ਤੇ ਜੋੜੇ ਦੇ ਬੇਬੀ ਸ਼ਾਵਰ ਫੰਕਸ਼ਨ ਤੋਂ ਟੈਡੀ ਬੀਅਰ ਕੇਕ ਦੀ ਝਲਕ ਵੀ ਸਾਂਝੀ ਕੀਤੀ ਹੈ। ਟੂ ਟਾਇਰ ਕੇਕ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ ਅਤੇ ਇਸ 'ਤੇ ਟੈਡੀ ਬੀਅਰ ਰੱਖਿਆ ਗਿਆ ਸੀ। ਚਿੱਟੇ ਰੰਗ ਦੇ ਟੈਡੀ ਬੀਅਰ 'ਤੇ ਇੱਕ ਗੁਲਾਬੀ ਰੰਗ ਦਾ ਕਲਿੱਪ ਅਤੇ ਮੈਚਿੰਗ ਬੋਅ ਰੱਖਿਆ ਗਿਆ ਸੀ। ਮੀਰਾ ਨੇ ਕੇਕ ਦੀ ਤਸਵੀਰ ਸ਼ੇਅਰ ਕਰਦੇ ਹੋਏ ਵਰੁਣ ਅਤੇ ਨਤਾਸ਼ਾ ਨੂੰ ਵਧਾਈ ਵੀ ਦਿੱਤੀ।
ਉਥੇ ਹੀ ਨਤਾਸ਼ਾ ਨੇ ਬੇਬੀ ਸ਼ਾਵਰ 'ਤੇ ਆਏ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਕਾਫੀ ਤਸਵੀਰਾਂ ਕਲਿੱਕ ਕਰਵਾਈਆਂ।